ਰਾਈਟਵੇਅ ਏਅਰਲਿੰਕਸ ਇੰਮੀਗਰੇਸ਼ਨ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਵੱਲੋਂ ਕੋਵਿਡ 19 ਸੰਕਰਮਣ ਦੇ ਖਤਰਿਆਂ ਦਰਮਿਆਨ ਜਾਨ ਜ਼ੋਖਿਮ ‘ਚ ਪਾ ਕੇ ਕੰਮ ਕਰਨ ਵਾਲੇ ਮੀਡੀਆ ਕਰਮੀ ਸਨਮਾਨਿਤ

ਮੋਗਾ,1 ਜੂਨ (ਜਸ਼ਨ): ਕੋਵਿਡ 19 ਸੰਕਰਮਣ ਦੇ ਖਤਰਿਆਂ ਦਰਮਿਆਨ ਆਪਣੀ ਜਾਨ ਜੋਖਿਮ ‘ਚ ਪਾ ਕੇ ਫੀਲਡ ‘ਚ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਰਾਈਟਵੇਅ ਏਅਰਲਿੰਕਸ ਇੰਮੀਗਰੇਸ਼ਨ ਦੇ ਡਾਇਰੈਕਟਰ ਦੇਵਪ੍ਰਿਆ ਪ੍ਰਿਆ ਤਿਆਗੀ ਵੱਲੋਂ ਸਨਮਾਨਿਤ ਕੀਤਾ ਗਿਆ। ਜੀ ਟੀ ਰੋਡ ’ਤੇ ਸਥਿਤ ਰਾਈਟਵੇਅ ਏਅਰਿਕਸ ਇੰਮੀਗਰੇਸ਼ਨ ਦਫਤਰ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਮੋਗਾ ਸ਼ਹਿਰ ਦੇ ਪਿ੍ਰੰਟ ਅਤੇ ਇਲੈੱਕਟਰੌਨਿਕ ਮੀਡੀਆ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਦਿਆਂ ਦੇਵਪ੍ਰਿਆ  ਤਿਆਗੀ ਨੇ ਆਖਿਆ ਕਿ ਕੋਵਿਡ 19 ਤੋਂ ਸਾਰਾ ਵਿਸ਼ਵ ਬੁਰੀ ਤਰਾਂ ਪ੍ਰਭਾਵਿਤ ਹੈ ਅਤੇ ਲੌਕਡਾਊਨ ਦੌਰਾਨ ਮੀਡੀਆ ਕਰਮੀ ਆਪਣੀ ਜਾਨ ਖਤਰੇ ਵਿਚ ਪਾ ਕੇ ਲੋਕਾਂ ਤੱਕ ਹਰ ਸੂਚਨਾ ਪਹੁੰਚਾਉਣ ਲਈ ਸ਼ਿੱਦਤ ਨਾਲ ਕੰਮ ਕਰ ਰਹੇ ਹਨ ਤੇ ਇੰਜ ਨਿਸ਼ਚੈ ਹੀ ਉਹ ਕਰੋਨਾ ਯੋਧਿਆਂ ਦੀ ਭੂਮਿਕਾ ਨਿਭਾਅ ਰਹੇ ਹਨ । ਉਹਨਾਂ ਆਖਿਆ ਕਿ ਸਮਾਜ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਅਤੇ ਚੰਗਿਆਈਆਂ ਨੂੰ ਉਤਸ਼ਾਹਿਤ ਕਰਨਾ ਮੀਡੀਆ ਦਾ ਧਰਮ ਹੈ ਜਿਸ ਨੂੰ ਇਹ ਯੋਧੇ ਬਾਖੂਬੀ ਨਿਭਾਅ ਰਹੇ ਹਨ ,ਇਸੇ ਕਰਕੇ ਉਹਨਾਂ ਅਜਿਹੇ ਕਰਮਸ਼ੀਲਾਂ ਦਾ ਸਨਮਾਨ ਕਰਨ ਦਾ ਫੈਸਲਾ ਲਿਆ । ਇਸ ਮੌਕੇ ਮੀਤ ਸੰਸਥਾ ਦੇ ਜਨਰਲ ਸਕੱਤਰ ਨਵਦੀਪ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਜਦਕਿ ਸਮਾਜ ਸੇਵੀ ਵਰੁਨ ਭੱਲਾ ਅਤੇ ਰਾਜੇਸ਼ ਵਰਮਾ ਨੇ ਵੀ ਸਮਾਗਮ ਦੀ ਸ਼ਾਨ ਵਧਾਈ ।  ਉਹਨਾਂ ਆਖਿਆ ਕਿ ਸਨਮਾਨ ਦੀ ਤੁਲਨਾ ਪੈਸਿਆਂ ਜਾਂ ਉਪਹਾਰ ਨਾਲ ਨਹੀਂ ਕੀਤੀ ਜਾ ਸਕਦੀ ਬਲਕਿ ਮੀਡੀਆ ਕਰਮੀਆਂ ਨੂੰ ਕਰੋਨਾ ਖਿਲਾਫ਼ ਲੜਨ ਵਾਲੇ ਫਰੰਟ ਲਾਈਨ ਯੋਧਿਆਂ ਦਾ ਖਿਤਾਬ ਦੇਣਾ ਹੀ ਵੱਡਾ ਸਨਮਾਨ ਹੈ ਕਿਉਂਕਿ ਮੀਡੀਆ ਹੀ ਭਾਰਤੀ ਲੋਕਤੰਤਰ ਦਾ ਚੌਥਾ ਥੰਮ ਹੈ।

ਇਸ ਮੌਕੇ ਹੋਰਨਾਂ ਪੱਤਰਕਾਰਾਂ ਦੇ ਨਾਲ ਨਾਲ ਸਨਮਾਨਿਤ ਹੋਣ ਵਾਲੇ ਉੱਘੇ ਪੱਤਰਕਾਰ ਗੁਰਪ੍ਰੀਤ ਰਾੳੂਕੇ,ਨਵਦੀਪ ਮਹੇਸ਼ਰੀ ਅਤੇ ਹੋਰਨਾਂ ਨੇ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰਾਈਟਵੇਅ ਏਅਰਲਿੰਕਸ ਇੰਮੀਗਰੇਸ਼ਨ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਫਰੰਟ ਲਾਈਨ ਯੋਧਿਆਂ ਦੇ ਸਨਮਾਨ ਨਾਲ ਉਹ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨਗੇ। 

   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ