ਇਲੈਕਟਰੋ-ਹੋਮੋਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਵੱਲੋਂ ਡਾ. ਰਾਜੇਸ਼ ਮਿੱਤਲ ਦੀ ਹਾਜ਼ਰੀ ‘ਚ ਸਿਵਲ ਹਸਪਤਾਲ ਦੇ ਸਟਾਫ ਨੂੰ ਗਾਊਨ ਭੇਂਟ

ਮੋਗਾ 31 ਮਈ (ਜਸ਼ਨ) : ਕੋਵਿਡ 19 ਦੇ ਦੌਰਾਨ ਆਪਣੀਆਂ ਜਾਨਾਂ ਦੀ ਪ੍ਵਾਹ ਕੀਤੇ ਬਗੈਰ ਨਿਰੰਤਰ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿਣ ਵਾਲੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਜਿੱਥੇ ਆਮ ਲੋਕਾਂ ਵੱਲੋਂ ਭਰਪੂਰ ਸਨਮਾਨ ਮਿਲ ਰਿਹਾ ਹੈ, ਉਥੇ ਆਮ ਲੋਕ ਉਹਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਪ੍ਤੀ ਚਿੰਤਿਤ ਹਨ ਤੇ ਉਹਨਾਂ ਨੂੰ ਸੁਰੱਖਿਆ ਦਾ ਹਰ ਸਮਾਨ ਮੁਹੱਈਆ ਕਰਵਾਉਣ ਲਈ ਅੱਗੇ ਆ ਰਹੇ ਹਨ । ਇਸੇ ਕੜੀ ਤਹਿਤ ਅੱਜ ਇਲੈਕਟ੍ੋ ਹੋਮੋਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਵੱਲੋਂ ਡਾ. ਰਾਜੇਸ਼ ਮਿੱਤਲ ਦੀ ਹਾਜਰੀ ਵਿੱਚ ਪੀ.ਪੀ. ਯੂਨਿਟ ਮੋਗਾ ਦੇ ਡਾਕਟਰਾਂ, ਸਟਾਫ ਨਰਸਾਂ, ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਅਤੇ ਆਸ਼ਾ ਵਰਕਰਾਂ ਨੂੰ 52 ਗਾਊਨ ਭੇਂਟ ਕੀਤੇ ਗਏ । ਇਸ ਮੌਕੇ ਡਾਕਟਰ ਰਾਜੇਸ਼ ਮਿੱਤਲ ਨੇ ਡਾ. ਜਗਤਾਰ ਸਿੰਘ ਸੇਖੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹਨਾ ਗਾਊਨਾਂ ਦੀ ਸਟਾਫ ਨੂੰ ਜਰੂਰਤ ਸੀ ਤੇ ਇਸ ਨਾਲ ਨਿਸਚਿਤ ਰੂਪ ਵਿੱਚ ਸਟਾਫ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ । ਇਸ ਮੌਕੇ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਨੂੰ ਮਹਿੰਦਰ ਪਾਲ ਲੂੰਬਾ ਦੇ ਰਾਹੀਂ ਪਤਾ ਲੱਗਾ ਸੀ ਕਿ ਪੀ.ਪੀ. ਯੂਨਿਟ ਦੇ ਸਟਾਫ ਨੂੰ ਗਾਊਨਾਂ ਦੀ ਜਰੂਰਤ ਹੈ, ਇਸ ਲਈ ਉਹਨਾਂ ਵੱਲੋਂ ਹਸਪਤਾਲ ਦੇ ਸਟਾਫ ਦੀ ਸੁਰੱਖਿਆ ਲਈ ਇਹ ਗਾਊਨ ਰੂਰਲ ਐਨ.ਜੀ.ਓ. ਅਤੇ ਸਰਬੱਤ ਦਾ ਭਲਾ ਮੋਗਾ ਦੇ ਟੀਚਰਾਂ ਦੇ ਸਹਿਯੋਗ ਨਾਲ ਤਿਆਰ ਕਰਵਾਏ ਗਏ ਹਨ ਜੋ ਅੱਜ ਸਟਾਫ ਨੂੰ ਭੇਂਟ ਕਰਕੇ ਮੈਨੂੰ ਅਤਿਅੰਤ ਖੁਸ਼ੀ ਅਤੇ ਮਾਨਸਿਕ ਤਸੱਲੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਅਤੇ ਜਿਲ੍ਹਾ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਡਾ. ਹਰਚੰਦ ਸਿੰਘ ਜੱਸਲ ਅਤੇ ਡਾ. ਜਗਤਾਰ ਸਿੰਘ ਸੇਖੋਂ ਦੇ ਸਹਿਯੋਗ ਨਾਲ ਕੁੱਲ੍ਹ 111 ਸਟਾਫ ਮੈਂਬਰਾਂ ਨੂੰ ਗਾਊਨ ਤਿਆਰ ਕਰਵਾ ਕੇ ਦਿੱਤੇ ਗਏ ਹਨ । ਉਹਨਾਂ ਡਾ. ਜਗਤਾਰ ਸਿੰਘ ਸੇਖੋਂ ਅਤੇ ਉਹਨਾਂ ਦੀ ਧਰਮਪਤਨੀ ਡਾ. ਕਮਲਜੀਤ ਕੌਰ ਸੇਖੋਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸੇਖੋਂ ਦੀ ਅਗਵਾਈ ਵਿੱਚ ਕੁੱਝ ਦਿਨ ਪਹਿਲਾਂ ਸਿਵਲ ਹਸਪਤਾਲ ਮੋਗਾ ਵਿੱਚ ਖੂਨਦਾਨ ਕੈਂਪ ਲਗਵਾਇਆ ਗਿਆ ਸੀ, ਜਿਸ ਵਿੱਚ ਪੰਜਾਬ ਭਰ ਤੋਂ 100 ਦੇ ਕਰੀਬ ਡਾਕਟਰਾਂ ਨੇ ਖੂਨਦਾਨ ਕਰਕੇ ਇਸ ਮਹਾਨ ਦਾਨ ਵਿੱਚ ਹਿੱਸਾ ਪਾਇਆ ਸੀ ਤੇ ਹੁਣ 20000 ਰਪਏ ਦੀ ਲਾਗਤ ਨਾਲ ਗਾਊਨ ਤਿਆਰ ਕਰਵਾ ਕੇ ਦਿੱਤੇ ਹਨ, ਇਸ ਲਈ ਜਿੱਥੇ ਸਿਵਲ ਹਸਪਤਾਲ ਮੋਗਾ ਦਾ ਸਮੁੱਚਾ ਸਟਾਫ ਉਹਨਾਂ ਦਾ ਧੰਨਵਾਦ ਕਰ ਰਿਹਾ ਹੈ, ਉਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਉਹਨਾਂ ਦੀਆਂ ਸਮਾਜ ਪ੍ਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਮੈਟਰਨ ਚਰਨਜੀਤ ਕੌਰ, ਪੈਰਾਮੈਡੀਕਲ ਆਗੂ ਰਾਜੇਸ਼ ਭਾਰਦਵਾਜ਼, ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਦਵਿੰਦਰਜੀਤ ਸਿੰਘ ਗਿੱਲ ਅਤੇ ਮੋਗਾ ਇਕਾਈ ਦੇ ਪ੍ਧਾਨ ਸੁਖਦੇਵ ਸਿੰਘ ਬਰਾੜ ਨੇ ਵੀ ਡਾ. ਜਗਤਾਰ ਸਿੰਘ ਸੇਖੋਂ ਦੀਆਂ ਸਮਾਜ ਪ੍ਤੀ ਸੇਵਾਵਾਂ ਦੀ ਸਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਉਕਤ ਤੋਂ ਇਲਾਵਾ ਸ਼੍ੀ ਰਾਜੇਸ਼ ਭਾਰਦਵਾਜ਼, ਡਾ. ਕਮਲਜੀਤ ਕੌਰ ਸੇਖੋਂ, ਮੈਡਮ ਸੁਖਵਿੰਦਰ ਕੌਰ, ਜਸਵੰਤ ਸਿੰਘ ਪੁਰਾਣੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟਾਫ ਨਰਸਾਂ ਤੇ ਹੋਰ ਪੈਰਾਮੈਡੀਕਲ ਸਟਾਫ ਹਾਜਰ ਸੀ ।