ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਪਿੰਡਾਂ ਅਤੇ ਮੋਗਾ ਦੇ ਵਾਰਡਾਂ ‘ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਮੋਗਾ,30 ਮਈ (ਜਸ਼ਨ):ਲੌਕਡਾਊਨ ਦੌਰਾਨ ਲੋਕਾਂ ਦੇ ਬੰਦ ਪਏ ਕੰਮਾਂਕਾਰਾਂ ਕਾਰਨ ਰਾਸ਼ਨ ਦੀ ਘਾਟ ਨੂੰ ਦੇਖਦੇ ਹੋਏ ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਪਿੰਡਾਂ ਅਤੇ ਮੋਗਾ ਦੇ ਵਾਰਡਾਂ ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਪਰਿਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਅੱਜ ਉਹਨਾਂ ਪਿੰਡ ਚੁੱਪਕੀਤੀ ,ਦੱਦਾਹੂਰ ,ਕਾਲੀਏ ਵਾਲਾ,ਝੰਡੇਆਣਾ ਅਤੇ ਨਿੱਧਾਂਵਾਲਾ ਆਦਿ ਪਿੰਡਾਂ ਵਿਚ ਰਾਸ਼ਨ ਵੰਡਣ ਉਪਰੰਤ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਰਾਸ਼ਨ ਵੰਡਿਆ। ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਗਰੀਬ ਪਰਿਵਾਰਾਂ ਲਈ ਲਗਾਤਾਰ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਲੌਕਡਾੳੂਨ ਦੀ ਸਥਿਤੀ ਵਿਚ ਇਹ ਪਰਿਵਾਰ ਭੁੱਖੇ ਪੇਟ ਨਾ ਸੌਣ। ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਲੱਗਣ ਉਪਰੰਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਹੁਣ ਨੀਲੇ ਕਾਰਡ ਧਾਰਕ ਹਰ ਪਰਿਵਾਰ ਦੇ ਹਰ ਜੀਅ ਨੂੰ 15 ਕਿੱਲੋ ਕਣਕ ਅਤੇ ਪਰਿਵਾਰ ਲਈ 3 ਕਿੱਲੋ ਦਾਲ ਭੇਜੀ ਗਈ ਹੈ ਤਾਂ ਕਿ ਰੋਜ਼ਮਰਰਾ ਦੀ ਕਮਾਈ ’ਤੇ ਨਿਰਭਰ ਇਹਨਾਂ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਹਨਾਂ ਕਿਹਾ ਕਿ ਜਿਹਨਾਂ ਲੋਕਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ ਉਹ ਤੁਰੰਤ ਉਹਨਾਂ ਦੇ ਦਫਤਰ ਪਹੁੰਚ ਕੇ ਆਪਣੇ ਕਾਰਡ ਬਣਾ ਸਕਦੇ ਹਨ ਤਾਂ ਕਿ ਉਹਨਾਂ ਨੂੰ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਰਾਸ਼ਨ ਪ੍ਰਾਪਤ ਕਰਨ ਵਿਚ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਜਿਹਨਾਂ ਦੇ ਨੀਲੇ ਕਾਰਡ ਨਹੀਂ ਬਣੇ ਹਨ ਉਹਨਾਂ ਨੂੰ ਉਹ ਖੁਦ ਨਿੱਜੀ ਤੌਰ ’ਤੇ ਸਰਪੰਚਾਂ ਅਤੇ ਵੱਖ ਵੱਖ ਵਾਰਡਾਂ ਦੇ ਵਸਨੀਕ ਕਾਂਗਰਸ ਦੇ ਆਗੂਆਂ ਦੀ ਸਹਾਇਤਾ ਨਾਲ ਰਾਸ਼ਨ ਦਾ ਪ੍ਰਬੰਧ ਕਰਵਾ ਰਹੇ ਹਨ। ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘਸੀਰਾ ਚਕਰ,ਹਰਜੀਤ ਸਿੰਘ ਸਰਪੰਚ ਜਗਦੀਪ ਸਿੰਘ ,ਸਰਪੰਚ ਨੱਤੀ ਸ਼ਰਮਾ,ਸਰਪੰਚ ਹਰਪਾਲ ਸਿੰਘ ,ਸੁਮਨ ਕੌਸ਼ਿਕ ਸੋਸ਼ਲ ਮੀਡੀਆ ਕੋਆਡੀਨੇਟਰ ਪੰਜਾਬ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ।