ਵਿਧਾਇਕ ਡਾ: ਹਰਜੋਤ ਕਮਲ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਕੋਵਿਡ 19 ਦੀ ਜੰਗ ਦੌਰਾਨ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੇ ਫਰੰਟ ਲਾਈਨ ਵਾਰਰੀਅਰਜ਼ ਨੂੰ ਕੀਤਾ ਸਨਮਾਨਿਤ

ਮੋਗਾ,30 ਮਈ (ਜਸ਼ਨ): ਅੱਜ ਮੋਗਾ ਨਗਰ ਨਿਗਮ ਦੇ ਦਫਤਰ ਵਿਖੇ ਕੋਵਿਡ 19 ਦੀ ਜੰਗ ਦੌਰਾਨ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੇ ਫਰੰਟ ਲਾਈਨ ਵਾਰਰੀਅਰਜ਼ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਦੀਆਂ ਰਸਮਾਂ  ਵਿਧਾਇਕ ਡਾ: ਹਰਜੋਤ ਕਮਲ ਅਤੇ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਨੇ ਨਿਭਾਈਆਂ । ਇਸ ਮੌਕੇ ਨਗਰ ਨਿਗਮ ਦੇ ਕਰਮਚਾਰੀ ,ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦੇ ਮੁਲਾਜ਼ਮਾਂ ਪ੍ਰਤੀ ਅਪਣਾਈਆਂ ਸੁਹਿਰਦ ਨੀਤੀਆਂ ਸਦਕਾ ਹਰ ਮੁਲਾਜ਼ਮ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ ਜਦਕਿ ਨਗਰ ਨਿਗਮ ਵੱਲੋਂ ਵੱਖਰੇ ਤੌਰ ’ਤੇ 10 ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ ਜੋ ਕਿ ਇਕ ਕਲਿਆਣਕਾਰੀ ਕਦਮ ਹੈ। ਉਹਨਾਂ ਆਖਿਆ ਕਿ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਦੇ ਸੁਹਿਰਦ ਯਤਨਾਂ ਸਦਕਾ ਕੋਵਿਡ ਦੇ ਕਹਿਰ ਦੌਰਾਨ ਹਰ ਕਰਮਚਾਰੀ ਨੇ ਸ਼ਹਿਰ ਵਾਸੀਆਂ ਨੂੰ ਸਿਹਤਮੰਦ ਮਾਹੌਲ ਮੁਹੱਈਆ ਕਰਵਾਉਣ ਲਈ ਦਿਨ ਰਾਤ ਮਿਹਨਤ ਕੀਤੀ ਇਸੇ ਕਰਕੇ ਅੱਜ ਦਾ ਇਹ ਸਨਮਾਨ ਸਮਾਰੋਹ ਫਰੰਟ ਵਾਰੀਅਰਜ਼ ਨੂੰ ਸਮਰਪਿਤ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੋਨਾ ਕਹਿਰ ਦੌਰਾਨ ਸਮਰਪਣ ਦੀ ਭਾਵਨਾ ਨਾਲ ਸਮਾਜਿਕ ਸੇਵਾਵਾਂ ਨਿਭਾਉਣ ਵਾਲੀਆਂ ਸੰਸਥਾਵਾਂ ਅਤੇ ਫਰੰਟ ਲਾਈਨ ਵਾਰੀਅਰਜ਼ ਨੂੰ ਸਨਮਾਨਿਤ ਕਰਨ ਦੀ ਪਰਿਕਿਰਿਆ ਅੱਜ ਆਰੰਭੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਈਆਂ ਸਾਰੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਕਰਫਿੳੂ ਦੌਰਾਨ ਟੈਲੀ ਮੈਡੀਸਨ ਸੇਵਾਵਾਂ ਨਿਭਾਉਣ ਵਾਲੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸੰਜੀਵ ਮਿੱਤਲ ,ਡਾ: ਸੰਦੀਪ ਗਰਗ,ਡਾ: ਰਾਜੀਵ ਤੋਂ ਇਲਾਵਾ  ਸਮਾਜ ਸੇਵੀ ਦੇਵ ਪਿ੍ਰਆ ਤਿਆਗੀ ਰਾਈਟ ਵੇਅ ਏਕਅਰਿਕਸ ,ਗਰੇਟ ਪੰਜਾਬ ਪਿ੍ਰੰਟਰਜ਼ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ, ਰਾਧਾ ਸੁਆਮੀ ਡੇਰੇ ਤੋਂ ਰਜਿੰਦਰਪਾਲ ਸਿੰਘ,ਨਿਗਮ ਅਧਿਕਾਰੀ ਗੁਰਚਰਨ ਸਿੰਘ ਮਸਤਾਨਾ, ਮਿੳੂਂਸਪਲ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ,ਸਕੱਤਰ ਸੇਵਕ ਰਾਮ ਫੌਜੀ,ਸਪੀਵਰ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੁੰਬਰ,ਸਤਪਾਲ ਅਨਜਾਣ ਪ੍ਰਧਾਨ ਸੀਵਰ ਕਰਮਚਾਰੀ ਯੂਨੀਅਨ,ਜਨਰਲ ਸਕੱਤਰ ਮੰਗਤ ਰਾਮ ਅਤੇ ਨਿਗਮ ਦੇ ਹੋਰਨਾਂ ਕਰਮਚਾਰੀਆਂ ਨੂੰ ਸਰਟੀਫਿਕੇਟ ਦਿੰਦਿਆਂ ਗਲਾਂ ਵਿਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਨਗਰ ਨਿਗਮ ਦੇ 165 ਕੱਚੇ ਮੁਲਾਜ਼ਮਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ