ਡਾ. ਕੇਵਲ ਸਿੰਘ ਖੋਟੇ ਨੇ ਪਿੰਡ ਕਾਲੇਕੇ ਵਿੱਚ ਆਸਾ ਵਰਕਰਾਂ ਨੂੰ ਚੁੰਨੀਆਂ ਤੇ ਮਾਸਕ ਵੰਡੇ ਮਾਸਕ

Tags: 

 ਬਾਘਾਪੁਰਾਣਾ  24 ਮਈ ( ਰਾਜਿੰਦਰ ਸਿੰਘ ਕੋਟਲਾ )  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਡਾ ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਪਿੰਡ ਕਾਲੇਕਿਆਂ ਦੀਆਂ ਆਸ਼ਾ ਵਰਕਰਾਂ ਨੇ ਕਰੋਨਾ ਵਰਗੀਆਂ ਭਿਆਨਕ ਬਿਮਾਰੀ ਦੇ ਕਾਰਨ ਫਰੰਟ ਤੇ ਕੰਮ ਕਰਨ ਤੇ ਤਹਿ ਦਿਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਕਰ ਕੇ  ਚੁੰਨੀਆਂ ਤੇ ਮਾਸਕ ਤੇ ਗਲਵਜ਼ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਮਾਰਕੀਟਿੰਗ ਕਮੇਟੀ ਬਾਘਾਪੁਰਾਣਾ ਨੇ ਪਿੰਡਾਂ ਦੇ ਵਿੱਚ ਚੌਵੀ ਘੰਟੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਅਤੇ ਪਰਧਾਨ ਡਾ਼ ਕੇਵਲ ਸਿੰਘ ਖੋਟੇ ਵੱਲੋਂ ਸਮੁੱਚੀ ਮਨੁੱਖਤਾ ਲਈ ਇਸ ਅੌਖੇ ਟਾਇਮ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸਲਾਘਾ ਕੀਤੀ। ਇਸ ਮੌਕੇ ਡਾ ਜਸਵੀਰ ਸਿੰਘ ਮਾਣੂੰਕੇ, ਡਾ ਬਲਦੇਵ ਸਿੰਘ , ਹਰਦੀਪ ਸਿੰਘ ਡੈਂਟਲ ਕਾਲੇਕੇ ,ਡਾ ਗੁਰਚਰਨ ਸਿੰਘ ਫੂਲੇਵਾਲਾ, ਚੰਦ ਸਿੰਘ ਬਾਘਾਪੁਰਾਣਾ ਆਦਿ ਵੀ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ