ਲਾਕਡਾਊਨ ਕਾਰਣ ਸਾਰੇ ਕਾਰੋਬਾਰ ਠੱਪ, ਤਾਂ ਮਾਪੇ ਕਿੱਥੋਂ ਦੇਣਗੇ ਸਕੂਲਾਂ ਦੀਆਂ ਫੀਸਾਂ : ਲਿੱਪ ਆਗੂ

ਲੁਧਿਆਣਾ, 22 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਵਲੋਂ ਅੱਜ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਕਿ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਮਾਪੇ ਸਕੂਲ ਫੀਸ ਭਰਨ ਵਿੱਚ ਅਸਮਰੱਥ ਹਨ, ਜਿਨ•ਾਂ ਦੀਆਂ ਫੀਸਾਂ ਮਾਫ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵਲੋਂ ਹਰ ਵਰ•ੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬਿਲਡਿੰਗ ਫੱਡ ਦੇ ਨਾਲ ਨਾਲ ਹੋਰ ਫੰਡ ਲੈਣ ਅਤੇ ਹੁਣ ਆਨ ਲਾਈਨ ਪੜਾਈ ਲਈ ਵੀ ਲੁੱਟਿਆ ਜਾ ਰਿਹਾ ਹੈ। ਇਸ ਸਬੰਧੀ ਪ੍ਰਧਾਨ ਬਲਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਣ ਸ਼ਹਿਰ ਤਾਂ ਕੀ ਸਾਰੇ ਦੇਸ਼ ਵਿੱਚ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਕਾਰੋਬਾਰ ਠੱਪ ਹੋ ਗਏ ਹਨ। ਦੁਕਾਨਦਾਰ, ਛੋਟੇ ਜਾਂ ਵੱਡੇ ਕਾਰੋਬਾਰ ਵਾਲਿਆਂ ਦਾ ਕੰਮ ਠੱਪ ਰਿਹਾ ਅਤੇ ਹੁਣ ਹੌਲੀ ਹੌਲੀ ਲਾਕਡਾਊਨ ਖੁੱਲਣ ਤੇ ਹੀ ਥੋੜਾ ਬਹੁਤਾ ਕਾਰੋਬਾਰ ਲੀਹ ਤੇ ਆਵੇਗਾ ਪਰ ਪਿਛਲੇ ਮਾਰਚ, ਅਪਰੈਲ, ਮਈ ਮਹੀਨਿਆਂ ਦੌਰਾਨ ਕਾਰੋਬਾਰ ਠੱਪ ਹੋਣ ਕਰਕੇ ਅਜ ਲੋਕਾਂ ਨੂੰ ਰੋਟੀ ਰੋਜੀ ਦਾ ਮਸਲਾ ਖੜਾ ਹੋ ਗਿਆ ਹੈ। ਉਨ•ਾਂ ਜਾਣਕਾਰੀ ਦਿੱਤੀ ਕਿ ਸਕੂਲ ਪ੍ਰਬੰਧਕ ਹਰ ਵਰ•ੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਬਿਲਡਿੰਗ ਫੰਡ ਦੇ ਨਾਮ ਤੇ ਕਰੋੜਾਂ ਰੁਪਏ ਵਸੂਲ ਕਰਦੇ ਹਨ ਜਦੋਂ ਕਿ ਬਿਲਡਿੰਗ ਇੱਕ ਵਾਰ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਹਰ ਵਰ•ੇ ਬਿਲਡਿੰਗ ਫੰਡ ਦੇ ਨਾਮ ਤੇ ਲੁੱਟਿਆ ਜਾ ਰਿਹਾ  ਹੈ ਜਦੋਂ ਕਿ ਸਕੂਲ ਫੀਸ ਵੱਖ ਤੋਂ ਲਈ ਜਾਂਦੀ ਹੈ। ਇਸ ਦੋ ਨਾਲ ਹੀ ਹੁਣ ਜਦੋਂ ਕਿ ਕਰਫਿਊ ਦੌਰਾਨ ਸਭ ਸਕੂਲ ਬੰਦ ਹਨ ਤਾਂ ਆਨ ਲਾਈਨ ਪੜਾਈ ਦੇ ਨਾਮ ਤੇ ਕੁਝ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸਾਂ ਜਮਾਂ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ•ਾਂ ਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਵਲੋਂ ਮਚਾਈ ਗਈ ਲੁੱਟ ਨੂੰ ਰੋਕਿਆ ਜਾਵੇ ਅਤੇ ਬੱਚਿਆਂ ਦੀਆਂ ਸਕੂਲੀ ਫੀਸਾਂ ਮਾਫ ਕੀਤੀਆਂ ਜਾਣ। ਇਸ ਮੌਕੇ ਤੇ ਰਣਧੀਰ ਸਿੰਘ ਸਿਵਿਆ, ਅਰਜੁਨ ਸਿੰਘ ਚੀਮਾ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਯੂਥ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ, ਹਰਪ੍ਰੀਤ ਸੰਨੀ ਪ੍ਰਧਾਨ ਯੂਥ ਵਿੰਗ, ਐਸਸੀ ਵਿੰਗ ਦੇ ਜਿਲਾ ਪ੍ਰਧਾਨ ਰਾਜੇਸ਼ ਖੋਖਰ, ਪ੍ਰੀਤਮ ਸਿੰਘ, ਅਜੀਤ ਸਿੰਘ ਸੋਹੀ ਤੇ ਹੋਰ ਸ਼ਾਮਲ ਸਨ।