ਸਟੇਟ ਅਵਾਰਡੀ ਦਵਿੰਦਰ ਪਾਲ ਸਿੰਘ ਨੂੰ ਪੰਜਾਬ ਐਜੂਕੇਸ਼ਨ ਕਮੇਟੀ ਦਾ ਮੈਂਬਰ ਬਣਾਇਆ

ਮੋਗਾ,22 ਮਈ (ਜਸ਼ਨ) : ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੇਕਰਡ ਹਾਰਟ ਕਾਨਵੈਂਟ ਸਕੂਲ, ਧੂੜਕੋਟ ਕਲਾਂ ਦੇ ਚੇਅਰਮੈਨ, ਬਾਬਾ ਕੁੰਦਨ ਸਿੰਘ ਲਾਅ ਕਾਲਜ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਕਾਲਜ, ਮੋਗਾ ਦੇ ਡਾਇਰੈਕਟਰ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੂੰ ਪੰਜਾਬ ਸਟੇਟ ਚੈਪਟਰ ਆਫ ਪੀ. ਐਸ. ਡੀ. ਚੈਂਬਰ ਆਫ਼ ਕਾਮਰਸ ਅਤੇ ਇੰਡਸਟਰੀ ਵਲੋਂ ਪੰਜਾਬ ਐਜੂਕੇਸ਼ਨ ਕਮੇਟੀ ਫਾਰ ਦੀ ਈਅਰ ਆਫ਼ 2020-21 ਲਈ ਮੈਂਬਰ ਬਣਾਇਆ ਗਿਆ ਹੈ। ਇਸ ਕਮੇਟੀ ਵਿੱਚ ਪੰਜਾਬ ਭਰ ਤੋਂ ਸਕੂਲਾਂ, ਕਾਲਜਾਂ ਅਤੇ ਪ੍ਰਾਈਵੇਟ ਯੂਨੀਵਰਸਿਟੀਜ਼ ਤੋਂ ਮੈਂਬਰ ਲਏ ਗਏ ਹਨ। ਇਸ ਕਮੇਟੀ ਦਾ ਮਕਸਦ ਪ੍ਰਦੇਸ ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ, ਨਵੇਂ ਸਮੇਂ ਅਨੁਸਾਰ ਸਿਲੇਬਸ ਤਿਆਰ ਕਰਨ ਬਾਰੇ ਅਤੇ ਅਜੋਕੇ ਸਮੇਂ ਅਨੁਸਾਰ ਵਿਦਿਆਰਥੀਆਂ ਨੂੰ ਗਲੋਬਲ ਮੁਕਾਬਲੇ ਲਈ ਤਿਆਰ ਕਰਨ ਬਾਰੇ, ਵੋਕੇਸ਼ਨਲ ਐਜੂਕੇਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਬਾਰੇ ਹੈ। ਦਵਿੰਦਰ ਪਾਲ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਹੈ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ ਉਹ ਇਸ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ। ਉਹਨਾਂ ਨੇ ਇਹ ਜਿੰਮੇਵਾਰੀ ਦੇਣ ਲਈ ਅਨੁਰਧ ਗੁਪਤਾ ਚੇਅਰਮੈਨ, ਰਮਨੀਤ ਕੌਰ ਡਿਪਟੀ ਪ੍ਰੈਜੀਡੈਂਟ, ਡਾਇਰੈਕਟਰ ਅਤੇ ਮਧੂ ਮਿਲਾਣੀ ਰਿਜਨਲ ਡਾਇਰੈਕਟਰ ਦਾ ਧੰਨਵਾਦ ਕੀਤਾ। ਇਸ ਚੋਣ ਲਈ ਦਵਿੰਦਰ ਪਾਲ ਸਿੰਘ ਨੂੰ ਉਹਨਾਂ ਦੇ ਮਾਤਾ ਜੀ ਇੰਦਰਜੀਤ ਕੌਰ, ਕੈਂਬਰਿਜ਼ ਇੰਟਰਨੈਸ਼ਨ ਸਕੂਲ ਦੇ ਪਿੰ੍ਰਸੀਪਲ ਸਤਵਿੰਦਰ ਕੌਰ, ਸੇਕਰਡ ਹਾਰਟ ਕਾਨਵੈਂਟ ਸਕੂਲ ਦੇ ਮਨੀਸ਼ਾ ਗੋਇਲ, ਕਾਲਜ ਦੇ ਪਿੰ੍ਰਸੀਪਲ ਡਾ. ਸਵਰਨਜੀਤ ਸਿੰਘ, ਦਲੀਪ ਕੁਮਾਰ ਪੱਤੀ, ਕੈਂਬਰਿਜ਼ ਸਕੂਲ ਦੇ ਪ੍ਰਧਾਨ ਕੁਲਦੀਪ ਸਿੰਘ ਸਹਿਗਲ, ਮੀਤ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਡਾ. ਗੁਰਚਰਨ ਸਿੰਘ, ਗਗਨਪ੍ਰੀਤ ਸਿੰਘ, ਸੁਮੀਤ ਪਾਲ ਕੌਰ, ਦੇਸ਼ ਭਗਤ ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ, ਅਨੁਜ ਗੁਪਤਾ, ਗੌਰਵ ਗੁਪਤਾ, ਲਾਅ ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ, ਬੀ. ਬੀ. ਐਸ. ਦੇ ਚੇਅਰਮੈਨ ਸੰਜੀਵ ਸੈਣੀ, ਹੋਲੀ ਹਾਰਟ ਦੇ ਚੇਅਰਮੈਨ ਸੁਭਾਸ਼ ਪਲਤਾ, ਦਮਨਪ੍ਰੀਤ ਸਿੰਘ ਪ੍ਰੋਫੈਸਰ ਯੁਰਕਵਿਲਾ ਯੂਨਿਵਰਸਿਟੀ ਕੈਨੇਡਾ ਅਤੇ ਪ੍ਰਮੋਦ ਗੋਇਲ ਨੇ ਵਧਾਈ ਦਿੱਤੀ।