ਡੇਂਗੂ ਦੀ ਰੋਕਥਾਮ ਲਈ ਫਰਾਈਡੇ ਡਰਾਈ ਡੇਅ ਮੁਹਿੰਮ ਦਾ ਆਗਾਜ਼,ਪਹਿਲੇ ਦਿਨ ਪੰਜਾਬ ਰੋਡਵੇਜ਼ ਵਰਕਸ਼ਾਪ ਸਮੇਤ ਅਨੇਕਾਂ ਦੁਕਾਨਾਂ ਅਤੇ ਘਰਾਂ ਦੀ ਕੀਤੀ ਜਾਂਚ

ਮੋਗਾ, 22 ਮਈ (ਜਸ਼ਨ) : ਡੇਂਗੂ ਦੇ ਸੰਭਾਵੀ ਸੀਜ਼ਨ ਨੂੰ ਦੇਖਦਿਆਂ ਅਗੇਤੀ ਚੌਕਸੀ ਵਰਤਦਿਆਂ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੋਂ ਫਰਾਈਡੇ ਡਰਾਈ ਡੇਅ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ । ਇਸ ਸਬੰਧੀ ਸਿਵਲ ਸਰਜ਼ਨ ਮੋਗਾ ਡਾ. ਆਦੇਸ਼ ਕੰਗ ਦੇ ਆਦੇਸ਼ਾਂ ਤੇ ਸਰਕਾਰੀ ਅਤੇ ਨਿੱਜੀ ਅਦਾਰਿਆਂ, ਘਰਾਂ ਅਤੇ ਜਨਤਕ ਥਾਵਾਂ ਤੇ ਜਾਂਚ ਕਰਨ ਲਈ ਅੱਜ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਰਵਾਨਾ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਆਦੇਸ਼ ਕੰਗ ਨੇ ਦੱਸਿਆ ਕਿ ਪਿਛਲੇ ਸਾਲ ਵੀ ਸਿਹਤ ਵਿਭਾਗ ਮੋਗਾ ਵੱਲੋਂ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਬਾਰੇ ਜਾਗਰੂਕ ਕਰਨ ਅਤੇ ਡਰਾਈ ਡੇਅ ਮਨਾਉਣ ਦੀਆਂ ਗਤੀਵਿਧੀਆਂ ਅਪ੍ੈਲ ਮਹੀਨੇ ਵਿੱਚ ਹੀ ਸ਼ੁਰੂ ਕਰ ਦਿੱਤੀਆ ਸਨ,  ਜਿਸਦੇ ਵਿਭਾਗ ਨੂੰ ਅੱਛੇ ਨਤੀਜੇ ਮਿਲੇ ਸਨ ਤੇ ਮੋਗਾ ਜਿਲ੍ਹਾ ਡੇਂਗੂ ਦੇ ਡੰਗ ਤੋਂ ਕਾਫੀ ਹੱਦ ਤੱਕ ਬਚਿਆ ਰਿਹਾ ਸੀ ਪਰ ਇਸ ਸਾਲ ਕਰੋਨਾ ਕਾਰਨ ਡੇਂਗੂ ਸਬੰਧੀ ਗਤੀਵਿਧੀਆਂ ਥੋੜ੍ਹੀ ਦੇਰ ਨਾਲ ਸ਼ੁਰੂ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਸਾਲ ਵੀ ਹੁਣ ਜਾਗਰੂਕਤਾ ਗਤੀਵਿਧੀਆਂ ਤੇ ਜੋਰ ਦਿੱਤਾ ਜਾਵੇਗਾ ਤੇ ਜੂਨ ਮਹੀਨੇ ਵਿੱਚ ਨਗਰ ਨਿਗਮ ਮੋਗਾ ਦੇ ਨਾਲ ਜਾਇੰਟ ਟੀਮ ਬਣਾ ਕੇ ਚਲਾਨ ਕੱਟਣੇ ਸ਼ੁਰੂ ਕੀਤੇ ਜਾਣਗੇ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ, ਚਿਕਨਗੁਨੀਆ ਪੈਦਾ ਹੋਣ ਦੇ ਕਾਰਨ ਜਿਵੇਂ ਕੂਲਰ, ਫਰਿੱਜਾਂ ਦੀਆਂ ਟ੍ੇਆਂ, ਟਾਇਰ, ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਖੇਲਾਂ, ਡਰੰਮ ਆਦਿ ਵਿੱਚ ਖੜ੍ਹਾ ਸਾਫ ਪਾਣੀ, ਲੋਕਾਂ ਦੇ ਘਰਾਂ ਵਿੱਚ ਮੌਜੂਦ ਹਨ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹਰ ਘਰ ਤੱਕ ਪਹੁੰਚ ਕਰਨਾ ਸੰਭਵ ਨਹੀਂ ਹੈ, ਇਸ ਲਈ ਜਿੰਨੀ ਦੇਰ ਲੋਕ ਜਾਗਰੂਕ ਨਹੀਂ ਹੋਣਗੇ, ਉਨੀ ਦੇਰ ਵਧੀਆਂ ਨਤੀਜੇ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ । ਉਹਨਾਂ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਮੋਗਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ । ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਟੀਮ ਵੱਲੋਂ ਸਭ ਤੋਂ ਪਹਿਲਾਂ ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਦੀ ਜਾਂਚ ਕੀਤੀ ਗਈ, ਜਿੱਥੇ 100 ਦੇ ਕਰੀਬ ਟਾਇਰ ਅਤੇ ਕਾਫੀ ਮਾਤਰਾ ਵਿੱਚ ਕਬਾੜ ਦਾ ਸਮਾਨ ਖੁੱਲ੍ਹੇ ਅਸਮਾਨ ਥੱਲੇ ਪਿਆ ਹੋਇਆ ਸੀ, ਜਿਸ ਬਾਰੇ ਵਰਕਸ ਮੈਨੇਜਰ ਨੂੰ ਮਿਲ ਕੇ ਅਗਲੇ 15 ਦਿਨਾਂ ਵਿੱਚ ਸਾਫ ਕਰਨ ਲਈ ਕਿਹਾ ਗਿਆ । ਜਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿੱਚੋਂ ਵੱਡੀ ਪੱਧਰ ਤੇ ਡੇਂਗੂ ਦਾ ਲਾਰਵਾ ਮਿਲ ਰਿਹਾ ਸੀ ਪਰ ਇਸ ਸਾਲ ਅਧਿਕਾਰੀਆਂ ਦੀ ਪਹਿਲਕਦਮੀ ਤੇ ਰੋਡਵੇਜ਼ ਵਰਕਸ਼ਾਪ ਅੰਦਰ ਸਾਫ ਸਫਾਈ ਦੇ ਹਾਲਾਤ ਕਾਫੀ ਅੱਛੇ ਪਾਏ ਗਏ ਹਨ । ਇਸ ਤੋਂ ਇਲਾਵਾ ਟੀਮ ਵੱਲੋਂ 13 ਟਾਇਰਾਂ ਵਾਲੀਆਂ ਦੁਕਾਨਾਂ ਅਤੇ ਅਨੇਕਾਂ ਘਰਾਂ ਦੀ ਵੀ ਜਾਂਚ ਕੀਤੀ ਗਈ । ਦੁਕਾਨ ਮਾਲਕਾਂ ਵੱਲੋਂ ਕਾਫੀ ਮਾਤਰਾ ਵਿੱਚ ਪੁਰਾਣੇ ਟਾਇਰ ਆਪਣੀਆਂ ਦੁਕਾਨਾਂ ਦੀਆਂ ਛੱਤਾਂ ਤੇ ਰੱਖੇ ਹੋਏ ਮਿਲੇ ਹਨ। ਜਿਸ ਨੂੰ ਟੀਮ ਨੇ ਅਗਲੇ 15 ਦਿਨਾਂ ਵਿੱਚ ਚੁਕਵਾਉਣ ਲਈ ਕਿਹਾ ਹੈ। ਉਹਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣ ਤੇ ਅੰਡੇ ਦਿੰਦਾ ਹੈ ਤੇ 10 ਦਿਨਾ ਵਿੱਚ ਇਹ ਅੰਡੇ ਤੋਂ ਅਡਲਟ ਮੱਛਰ ਬਣ ਜਾਂਦਾ ਹੈ, ਇਸ ਲਈ ਮੱਛਰ ਦੇ ਜੀਵਨ ਚੱਕਰ ਨੂੰ ਤੋੜਨ ਲਈ ਹਰ ਹਫਤੇ ਪਾਣੀ ਵਾਲੇ ਸ੍ੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਉਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਵੱਲੋਂ ਇਸ ਲਈ ਸ਼ੁਕਰਵਾਰ ਦਾ ਦਿਨ ਨਿਸਚਿਤ ਕੀਤਾ ਗਿਆ ਹੈ । ਉਹਨਾਂ ਸ਼ਹਿਰ ਨਿਵਾਸੀਆਂ ਨੂੰ ਹਰ ਸ਼ੁਕਰਵਾਰ ਡ੍ਾਈ ਡੇਅ ਮਨਾਉਣ ਦੀ ਅਪੀਲ ਕੀਤੀ । ਇਸ ਟੀਮ ਵਿੱਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ ਅਤੇ ਗਗਨਪ੍ੀਤ ਸਿੰਘ ਵੀ ਸ਼ਾਮਿਲ ਸਨ ।