ਯੂਥ ਕਾਂਗਰਸੀਆਂ ਨੇ ਸੁੱਤੀ ਪਈ ਮੋਦੀ ਸਰਕਾਰ ਨੂੰ ਹਲੂਣਿਆ

ਮੋਗਾ,21 ਮਈ (ਜਸ਼ਨ): ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਅਤੇ ਇੰਚਾਰਜ ਬੰਟੀ ਸ਼ੈਲਕੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮੋਗਾ ਵਿਚ ਸਿਮਰਜੀਤ ਸਿੰਘ ਬਿੱਲਾ ਪ੍ਰਧਾਨ ਯੂਥ ਕਾਂਗਰਸ ਹਲਕਾ ਮੋਗਾ ਵੱਲੋਂ ਮੋਦੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੀ ਪੀ ਐੱਲ ਕਾਰਡ ਹੋਲਡਰਾਂ ਦੇ ਖਾਤਿਆਂ ਵਿਚ ਬਣਦੀ ਰਕਮ ਪਾਈ ਜਾਵੇ। ਜ਼ਿਲ੍ਹਾ ਪ੍ਰਧਾਨ ਨੇ ਆਖਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਲੋਕ ਕਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ਵਿਚ ਭੁੱਖਮਰੀ ਨਾਲ ਜੂਝ ਰਹੇ ਹਨ ਇਸ ਕਰਕੇ ਯੂਥ ਕਾਂਗਰਸ ਮੰਗ ਕਰਦੀ ਹੈ ਕਿ ਕੇਂਦਰ ਵੱਲੋਂ ਐਲਾਨੇ ਆਰਥਿਕ ਪੈਕੇਜ ਦੇ 20 ਲੱਖ ਕਰੋੜ ਰੁਪਏ ਲੋਕਾਂ ਵਿਚ ਲਿਆਂਦੇ ਜਾਣ ਤਾਂ ਜੋ ਲੋੜਵੰਦਾਂ ਦੇ ਖਾਤਿਆਂ ਵਿਚ ਰਾਸ਼ੀ ਆਉਣ ਨਾਲ ਉਹਨਾਂ ਦੇ ਘਰਾਂ ਵਿਚ ਚੁੱਲ੍ਹੇ ਤਪ ਸਕਣ ਅਤੇ ਹੋਰਨਾਂ ਰਾਜਾਂ ਵਿਚੋਂ ਆਏ ਮਜ਼ਦੂਰਾਂ ਨੂੰ ਆਪਣੇ ਘਰੀਂ ਵਾਪਸ ਜਾਣ ਲਈ ਤਰਲੇ ਨਾ ਮਾਰਨੇ ਪੈਣ ਪਰ ਜਦੋਂ ਤੱਕ ਪੈਸਿਆਂ ਦਾ ਇਤਜ਼ਾਮ ਨਹੀਂ ਹੁੰਦਾ ਤਾਂ ਘੱਟੋ ਘੱਟ ਇਹਨਾਂ ਮਜ਼ਦੂਰਾਂ ਨੂੰ ਪਿਤਰੀ ਰਾਜਾਂ ਵਿਚ ਭੇਜਣ ਲਈ ਕੇਂਦਰ ਸਰਕਾਰ ਇੰਤਜ਼ਾਮ ਕਰੇ। ਇਸ ਮੌੇਕੇ  ਸਿਮਰਜੀਤ ਸਿੰਘ ਬਿੱਲਾ ਪ੍ਰਧਾਨ ਯੂਥ ਕਾਂਗਰਸ ਹਲਕਾ ਮੋਗਾ ,ਵਰੁਣ ਜੋਸ਼ੀ ਜ਼ਿਲ੍ਹਾ ਪ੍ਰਧਾਨ ਮੋਗਾ,ਜੋਬਨ ਸਿੱਧੂ ਜ਼ਿਲ੍ਹਾ ਪ੍ਰਧਾਨ ਐਨ ਐੱਸ ਯੂ ਆਈ ,ਦੀਪ ਜਨਰਲ ਸੈਕਟਰੀ ,ਕਰਿਸ਼ਾ ਗਾਂਧੀ ,ਰਮਨ ਮੱਕੜ,ਵਿਕਰਮ ਪੱਤੋ, ਸਤਵਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ,ਦਿਲਜੋਤ ਤੂਰ ਜ਼ਿਲ੍ਹਾ ਪ੍ਰਧਾਨ ਕਾਲਜਿਸ ਮੋਗਾ ਹਾਜ਼ਰ ਸਨ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ