ਸੈਕਸ ਰੈਕਟ ਨਿਹਾਲ ਸਿੰਘ ਵਾਲਾ ਦੇ ਕੇਸ ਦੀ ਤਫਤੀਸ਼ ਸੀ.ਬੀ.ਆਈ. ਨੂੰ ਸੌਂਪੀ ਜਾਵੇ: ਨਸੀਬ ਬਾਵਾ ਪ੍ਰਧਾਨ ਆਪ ਜ਼ਿਲ੍ਹਾ ਮੋਗਾ

ਮੋਗਾ 20 ਮਈ (ਜਸ਼ਨ): ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਥਾਨੇਦਾਰਾਂ ਦਾ ਸੈਕਸ ਰੈਕਟ ਵਿੱਚ ਸ਼ਾਮਲ ਹੋਣਾ ਸਿਰਫ ਪੁਲਿਸ ਮਹਿਕਮੇ ਲਈ ਇੱਕ ਸ਼ਰਮਨਾਕ ਘਟਨਾ ਹੀ ਨਹੀਂ ਜ਼ਿਲ੍ਹਾ ਮੋਗਾ ਦੇ ਹਰ ਇੱਕ ਵਸਨੀਕ ਨੂੰ ਅਸੁਰੱਖਤ ਕਰਨ ਵਾਲੀ ਗੱਲ ਹੈ। ਇਹ ਕੇਸ ਦੋ ਪੁਲਿਸ ਅਧਿਕਾਰੀਆਂ ਦੇ ਖਿਲਾਫ ਹੈ ਇਸ ਲਈ ਉਸੇ ਜ਼ਿਲ੍ਹੇ ਦੇ ਪੁਲਿਸ ਅਫ਼ਸਰਾਂ ਵੱਲੋਂ ਇਸ ਕੇਸ ਦੀ ਤਫਤੀਸ਼ ਤੇ ਵੀ ਆਮ ਵਿਅਕਤੀ ਨੂੰ ਤਸੱਲੀ ਨਹੀਂ ਹੋ ਸਕਦੀ ਅਤੇ ਇਸ ਕੇਸ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਇਸ ਕੇਸ ਦੀ ਤਫਤੀਸ਼ ਸੀ.ਬੀ.ਆਈ. ਤੋਂ ਹੋਣੀ ਅਤਿ ਜਰੂਰੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ ਆਪਣੇ ਪ੍ਰੈੱਸ ਨੋਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਦੀ ਮੰਗ ਕਰਦਿਆਂ ਕਿਹਾ ਕਿ ਭਾਵੇਂ ਪੁਲਿਸ ਮਹਿਕਮੇ ਵਿੱਚ ਈਮਾਨਦਾਰ ਤੋਂ ਈਮਾਨਦਾਰ ਅਫ਼ਸਰ ਵੀ ਹਨ ਪ੍ਰੰਤੂ ਸਮਾਜ ਵਿੱਚ ਮਾੜੇ ਬੰਦਿਆਂ ਦੀ ਅਨੁਪਾਤ ਅਨੁਸਾਰ ਮਾੜੇ ਪੁਲਿਸ ਅਫ਼ਸਰ ਅਕਸਰ ਸਿਆਸੀ ਪਹੁੰਚ ਰੱਖ ਕੇ ਅਜਿਹੇ ਕੰਮ ਕਰਦੇ ਹਨ। ਪਿਛਲੇ 13 ਸਾਲ ਪਹਿਲਾਂ ਮੋਗਾ ਦੇ ਸੈਕਸ ਸਕੈਂਡਲ ਦੀ ਯਾਦ ਕਰਾਉਂਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਉਸ ਸੈਕਸ ਸਕੈਂਡਲ ਨੇ ਪੂਰੇ ਪੰਜਾਬ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਜਿਸ ਵਿੱਚ ਜ਼ਿਲ੍ਹੇ ਦਾ ਐਸ.ਐਸ.ਪੀ. ਹੀ ਨਹੀਂ ਸਿਆਸੀ ਲੋਕਾਂ ਦੀ ਸ਼ਮੂਲੀਅਤ ਵੀ ਪਾਈ ਗਈ ਸੀ। ਇਹ ਤਾਂ ਹੀ ਸੰਭਵ ਹੋਇਆ ਸੀ ਜਦੋਂ ਇੱਕ ਅਖਬਾਰ ਦੀ ਖਬਰ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ੋ ਐਕਸ਼ਨ ਲੈ ਕੇ ਇਸ ਕੇਸ ਦੀ ਇਨਕੁਆਰੀ ਸੀ.ਬੀ.ਆਈ. ਨੂੰ ਦਿੱਤੀ ਸੀ, ਸਿਆਸੀ ਅਤੇ ਉੱਚ ਪ੍ਰਸ਼ਾਸ਼ਨ ਲੋਕਾਂ ਦਾ ਇਸ ਕਮੀਨੇ ਜੁਰਮ ਲਈ ਤਾਲਮੇਲ ਸਮਾਜ ਲਈ ਅਤਿਅੰਤ ਘਾਤਕ ਹੈ। ਦੁੱਖ ਦੀ ਗੱਲ ਹੈ ਕਿ ਜ਼ਿਲ੍ਹਾ ਮੋਗਾ ਵਿੱਚ 13 ਸਾਲ ਸ਼ੁਰੂ ਹੋਈ ਇਸ ਕੈਂਸਰ ਦੀ ਬਿਮਾਰੀ ਨਾਲੋਂ ਵੀ ਭੈੜੇ ਜੁਰਮ ਦੀਆਂ ਜੜ੍ਹਾਂ 13 ਸਾਲ ਬਾਅਦ ਵੀ ਖਤਮ ਨਹੀਂ ਹੋਈਆਂ ਪ੍ਰੰਤੂ ਵਧ ਫੈਲ ਰਹੀਆਂ ਹਨ। ਆਮ ਜਨਤਾ ਇਸ ਬਿਮਾਰੀ ਦਾ ਪੱਕਾ ਇਲਾਜ ਚਾਹੁੰਦੀ ਹੈ ਜਦੋਂ ਇਸ ਬਿਮਾਰੀ ਨੂੰ ਜੜ੍ਹਾਂ ਤੋਂ ਤਾਂ ਹੀ ਖਤਮ ਹੋ ਸਕਦੀ ਹੈ ਜਦੋਂ ਸਰਕਾਰ ਈਮਾਨਦਾਰ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਤਫਤੀਸ਼ ਸੀ.ਬੀ.ਆਈ. ਤੋਂ ਕਰਵਾਏ ਕਿਤੇ ਹੁਣ ਵੀ ਇਸ ਭੈੜੇ ਸੈਕਸ ਸਕੈਂਡਲ ਦੇ ਤਾਰ ਵੀਕ ਦੇ ਕਿਸੇ ਰਾਜਸੀ ਨੇਤਾ ਤਾਂ ਹੋਰ ਪ੍ਰਸ਼ਾਸ਼ਨ  ਅਧਿਕਾਰੀਆਂ ਨਾਲ ਤਾਂ ਨਹੀਂ ਜੁੜੇ। ਦੋ ਪੁਲਿਸ ਅਫ਼ਸਰਾਂ ਦਾ ਸੈਕਸ ਸਕੈਂਡਲ ਨਾਲ ਜੁੜਿਆ ਹੋਣਾ ਕੋਈ ਛੋਟੀ ਮੋਟੀ ਘਟਨਾ ਨਹੀਂ ਸਗੋਂ ਅਮਨ ਪਾਬੰਦ ਅਤੇ ਇਖਲਾਕ ਵਾਲੇ ਵਿਅਕਤੀਆਂ ਲਈ ਦਿਲ ਹਲਾਉਣ ਵਾਲੀ ਗੱਲ ਹੈ।