ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਵੰਡਿਆ ਰਾਸ਼ਨ

ਮੋਗਾ,16 ਮਈ (ਜਸ਼ਨ): ਕਰੋਨਾ ਖਿਲਾਫ਼ ਜੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੇ ਸਮੇਂ ਮੋਗਾ ਨਗਰ ਨਿਗਮ ਦੇ ਕੱਚੇ ਸਫ਼ਾਈ ਕਰਮਚਾਰੀਆਂ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਅੱਜ ਰਾਸ਼ਨ ਵੰਡਿਆ ਗਿਆ । ਰਾਸ਼ਨ ਵੰਡਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਵਿਸ਼ੇਸ਼ ਤੌਰ ’ਤੇ ਪਹੰੁਚੇ । ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ,ਸੂਬਾ ਸਕੱਤਰ ਰਵੀ ਗਰੇਵਾਲ ਅਤੇ ਨਿਗਮ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕਰੋਨਾ ਖਿਲਾਫ਼ ਵਿੱਢੀ ਜੰਗ ਦੌਰਾਨ ਲੋੜਵੰਦਾਂ ਨੂੰ ਲਗਾਤਾਰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਉਹਨਾਂ ਆਖਿਆਕਿ ਵੱਖ ਵੱਖ ਵਾਰਡਾਂ ਵਿਚ ਪੰਜਾਬ ਸਰਕਾਰ ਤੋਂ ਆਈਆਂ ਕਿੱਟਾਂ ਵੰਡੀਆਂ ਗਈਆਂ ਹਨ ਇਸੇ ਤਰਾਂ ਕਾਰਪੋਰੇਸ਼ਨ ਵੱਲੋਂ ਵੀ ਕਰਮਚਾਰੀਆਂ ਲਈ ਰਾਸ਼ਨ ਦੀ ਵੰਡ ਲਗਾਤਾਰ ਕੀਤੀ ਜਾ ਰਹੀ ਹੈ । ਉਹਨਾਂ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਹਨਾਂ ਕੁਸ਼ਲ ਪ੍ਰਬੰਧਕ ਹੋਣ ਦਾ ਸਬੂਤ ਦਿੰਦਿਆਂ ਕਰਫਿਊ ਦੌਰਾਨ ਹਰ ਤਰਾਂ ਦੇ ਪ੍ਰਬੰਧਾਂ ਨੂੰ ਸਰਅੰਜਾਮ ਦਿੱਤਾ ਹੈ ਖਾਸਕਰ ਲਾਇਬਰੇਰੀ ਵਾਲੀ ਇਮਾਰਤ ਵਿਚ ਕਾਊਂਟਰ ਬਣਾਏ ਗਏ ਹਨ ਜਿੱਥੇ ਕਰਮਚਾਰੀ ਰਾਸ਼ਨ ,ਮਾਸਕ ,ਸੈਨੇਟਾਈਜ਼ਰ ,ਗਲਵਜ਼ ਅਤੇ ਹੋਰ ਸਮਾਨ ਪ੍ਰਾਪਤ ਕਰ ਸਕਦੇ ਹਨ । ਉਹਨਾਂ ਆਖਿਆ ਕਿ ਮੋਗਾ ਵਿਚ ਕਿਸੇ ਵੀ ਵਿਅਕਤੀ ਨੂੰ ਰਾਸ਼ਨ ਬਗੈਰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਅਤੇ ਕਰੋਨਾ ਖਿਲਾਫ਼ ਲੜਾਈ ਲਈ ਉਹ ਫਰੰਟ ਲਾਈਨ ਯੋਧਿਆਂ ਨਾਲ ਹਰ ਪਲ ਵਿਚਰਦਿਆਂ ਆਪਣੇ ਲੋਕਾਂ ਦੀ ਸੁਰੱਖਿਆ ਲਈ ਉਸ ਸਮੇਂ ਤੱਕ ਤੱਤਪਰ ਰਹਿਣਗੇ ਜਦ ਤੱਕ ਕਰੋਨਾ ਦੀ ਹਾਰ ਨਹੀਂ ਹੋ ਜਾਂਦੀ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ