ਕਾਂਗਰਸ ਦੇ ਓ ਬੀ ਸੀ ਵਿੰਗ ਦੇ ਕੋ ਚੇਅਰਮੈਨ ਨਿਰਮਲ ਸਿੰਘ ਮੀਨੀਆ ਦੀ ਅਗਵਾਈ ‘ਚ ਵਾਰਡ ਨੰਬਰ 43 ‘ਚ ਵੰਡਿਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ

 ਮੋਗਾ,11 ਅਪਰੈਲ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਭੇਜੇ ਰਾਸ਼ਨ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਵੰਡਿਆ ਜਾ ਰਿਹਾ ਹੈ । ਵਾਰਡ ਨੰਬਰ 43 ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਕਾਂਗਰਸ ਦੇ ਓ ਬੀ ਸੀ ਵਿੰਗ ਦੇ ਕੋ ਚੇਅਰਮੈਨ ਨਿਰਮਲ ਸਿੰਘ ਮੀਨੀਆ ਨੇ ਦੱਸਿਆ ਕਿ ਡਾ: ਹਰਜੋਤ ਕਮਲ ਦੀ ਯੋਗ ਅਗਵਾਈ ਸਦਕਾ ਪਾਰਟੀ ਵਰਕਰ ਮੋਗਾ ਦੇ ਲੋਕਾਂ ਦੀ ਸੇਵਾ ਲਈ ਨਿਰਸਵਾਰਥ ਯਤਨ ਕਰ ਰਹੇ ਹਨ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ  ਦੀ ਦੇਖ ਰੇਖ ‘ਚ ਮੋਗਾ ਦੇ ਹਰ ਵਾਰਡ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਨਾਲ ਮੋਗਾ ਵਿਚ ਕਰਫਿਊ ਦੀ ਪੂਰੀ ਤਰਾਂ ਪਾਲਣਾ ਹੋ ਰਹੀ ਹੈ ਅਤੇ ਲੋਕ ਘਰਾਂ ਵਿਚ ਰਹਿ ਕੇ ਕਰਫਿਊ ਦੀ ਚੇਨ ਤੋੜਨ ਦੇ ਸਮਰੱਥ ਹੋਏ ਹਨ। ਵਾਰਡ ਨੰਬਰ 43 ‘ਚ ਰਾਸ਼ਨ ਵੰਡਣ ਮੌਕੇ ਬੀ ਐੱਲ ਓ ਵਿਨੋਦ ਕੁਮਾਰ,ਬਲਤੇਜ ਸਿੰਘ,ਜਗਤਾਰ ਸਿੰਘ, ਵਿੱਕੀ ਪ੍ਰਧਾਨ ,ਪ੍ਰਕਾਸ਼ ਸਿੰਘ,ਸੁਰਿੰਦਰ ਛਿੰਦਾ ,ਵਿਕਾਸ ,ਗੁਰਸੇਵਕ ਸਿੰਘ,ਵਿੱਕੀ ਸਹੋਤਾ,ਗੁਰਚਰਨ ਸਿੰਘ,ਰਮੇਸ਼ ਕੁਮਾਰ ,ਸਾਹਿਲ ਕੁਮਾਰ ਆਦਿ ਹਾਜ਼ਰ ਸਨ। ਮੁਹੱਲਾ ਨਿਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ