ਵਾਰਡ ਨੰਬਰ 42 ਦੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਰਮਨ ਮੱਕੜ ਨੇ ਵੰਡਿਆ ਰਾਸ਼ਨ

Tags: 

ਮੋਗਾ,10 ਅਪਰੈਲ (ਜਸ਼ਨ) : ਕਰੋਨਾ ਕਰਫਿਊ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 42 ਵਿਚ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਮਨ ਮੱਕੜ ਵੱਲੋਂ ਕਾਂਗਰਸ ਦੇ ਜੁਝਾਰੂ ਵਰਕਰਾਂ ਨਾਲ ਰਲ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਪੰਜਾਬ ਕਾਂਗਰਸ ਦੇ ਸਕੱਤਰ ਰਮੇਸ਼ ਕੁੱਕੂ ਤੋਂ ਇਲਾਵਾ ਵਾਰਡ ਨੰਬਰ 42 ਦੇ ਬੀ ਐੱਲ ਓ ਰੋਹਿਤ ਵਰਮਾ ,ਮਨੋਜ ਭੰਡਾਰੀ ,ਸਾਹਿਲ ਅਰੋੜਾ,ਸੋਨੂੰ ਭੰਡਾਰੀ ਅਤੇ ਅਹਾਤਾ ਬਦਨ ਸਿੰਘ ਅਤੇ ਰਾਮ ਗੰਜ ਦੇ ਨਿਵਾਸੀਆਂ ਵੱਲੋਂ ਰਾਸ਼ਨ ਵੰਡਣ ਦੀ ਪਰਕਿਰਿਆ ਨੂੰ ਸਫ਼ਲ ਕਰਨ ਵਿਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਰਮਨ ਮੱਕੜ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਆਰੰਭੇ ਸਾਰੇ ਕਾਰਜਾਂ ਲਈ ਨੌਜਵਾਨ, ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਲੋੜਵੰਦ ਘਰਾਂ ਵਿਚ ਰਾਸ਼ਨ ਪੁੱਜਦਾ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ।