MLA ਬਾਵਾ ਹੈਨਰੀ ਨੇ ਆਪਣੇ ਆਪ ਨੂੰ 14 ਦਿਨ ਲਈ ਆਪਣੇ ਘਰ ਚ ਕੀਤਾ ਇਕਾਂਤਵਾਸ ,ਪੋਜ਼ਿਟਿਵ ਕੇਸ ਦੇ ਸੰਪਰਕ ਚ ਰਹੇ ਹੋਣ ਤੇ ਕੀਤਾ ਫੈਸਲਾ

ਮੋਗਾ, 9 ਅਪਰੈਲ (ਜਸ਼ਨ):  ਹਲਕਾ ਵਿਧਾਨ ਸਭਾ ਨੌਰਥ ਜਲੰਧਰ ਦੇ ਵਿਧਾਇਕ ਯੂਨੀਅਰ ਹੈਨਰੀ (ਬਾਵਾ ਹੈਨਰੀ ) ਨੇ ਆਪਣੇ ਆਪ ਨੂੰ 14 ਦਿਨ ਲਈ ਆਪਣੇ ਘਰ ਇਕਾਂਤਵਾਸ ਵਿਚ ਰੱਖ ਲਿਆ ਹੈ । ਓਨ੍ਹਾਂ ਨੇ ਇਕਾਂਤਵਾਸ ਦਾ ਸਟਿੱਕਰ ਆਪਣੇ ਘਰ ਦੇ ਗੇਟ ਤੇ ਲਗਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਰੋਨਾ ਦੇ ਪੋਜ਼ਿਟਿਵ ਕੇਸ ਆਉਣ ਨਾਲ ਆਪਣੀ ਸਭ ਦੀ ਜਿੰਮੇਵਾਰੀ ਬਹੁਤ ਵਧ ਗਈ ਹੈ ਕੇ ਕੁਝ ਸਮਾਂ ਘਰ ਵਿਚ ਹੀ ਬਿਤਾਇਆ ਜਾਵੇ । ਉਨ੍ਹਾਂ ਕਿਹਾ ਕਿ ਮੈਂ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਫੈਸਲਾ ਕੀਤਾ ਹੈ ਕਿ ਮੈਨੂੰ ਖੁਦ ਨੂੰ ਵੀ ਅਤੇ ਹੋਰ ਵੀ ਸੱਜਣ ਜੋ ਕਿਸੇ ਵੀ ਪੋਜ਼ਿਟਿਵ ਕੇਸ ਦੇ ਸੰਪਰਕ ਚ ਰਹੇ ਹੋਣ, ਉਹਨਾਂ ਨੂੰ 14 ਦਿਨ ਆਪੋ ਆਪਣੇ ਘਰ ਇਕਾਂਤਵਾਸ ਰਹਿਣਾ ਚਾਹੀਦਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ