ਕਰਫਿਊ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਸਿਹਤਮੰਦ ਭੋਜਨ,ਸਬ-ਡਵੀਜਨਾਂ ਵਿਚ ਐਮਰਜੈਂਸੀ ਹਲਾਤਾਂ ਨਾਲ ਨਜਿੱਠਣ ਟੀਮਾਂ ਨੂੰ ਪੀ.ਪੀ.ਈ. ਕਿਟਸ ਦੇ ਨਾਲ ਨਾਲ ਦਿੱਤੀ ਗਈ ਸਿਖਲਾਈ

ਮੋਗਾ 9 ਅਪ੍ਰੈਲ:(ਜਸ਼ਨ): ਮੋਗਾ ਪੁਲਿਸ ਵਲੋਂ ਕਰਫਿਊ ਡਿਊਟੀ ਕਰਨ ਵਾਲੇ ਪੁਲਿਸ ਦੇ ਕਰੀਬ 580 ਮੁਲਾਜਮਾ ਨੂੰ ਦਿਨ ਵਿਚ 2 ਵਾਰ ਭੋਜਨ, ਸੇਬ ਅਤੇ ਸੰਤਰੇ ਦਿੱਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਕਰੀਬ 580 ਮੁਲਾਜ਼ਮਾਂ ਨੂੰ ਦਿਨ ਵਿਚ 2 ਵਾਰ ਵੈਜ ਅਤੇ ਨੋਨ-ਵੈਜ ਭੋਜਨ ਬਣਾਕੇ ਦਿੱਤਾ ਜਾਂਦਾ ਹੈ। ਮੁਲਾਜ਼ਮਾਂ ਤੱਕ ਪਹੁੰਚਣ ਵਾਲਾ ਸਾਰਾ ਭੋਜਨ ਪੁਲਿਸ ਲਾਈਨ ਮੋਗਾ ਵਿਖੇ ਸਾਰੇ ਜਰੂਰੀ ਨਿਰਦੇਸ਼ਾ ਅਤੇ ਸਾਵਧਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਜਾਦਾ ਹੈ ਅਤੇ ਪੂਰੇ ਸਾਫ-ਸੁਥਰੇ ਤਰੀਕੇ ਨਾਲ ਸਾਰਿਆ ਤੱਕ ਇਹ ਭੋਜਨ ਵੀ ਪਹੁੰਚਾਇਆ ਜਾਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਮੋਗਾ ਦੇ ਅੰਦਰ ਪੈਦੇ ਸਾਰੇ ਪਿੰਡਾਂ ਵਿਚ ਪਿੰਡਾਂ ਦੇ ਮੋਹਤਬਰ ਅਤੇ ਸਿਹਤਮੰਦ ਨਿਵਾਸੀਆਂ ਦੀ ਮਦਦ ਨਾਲ ਪਿੰਡਾ ਦੇ ਆਉਣ-ਜਾਣ ਵਾਲੇ ਰਸਤਿਆਂ ਤੇ ਠੀਕੀਰੀ ਪਹਿਰੇ ਲਗਾਏ ਗਏ ਹਨ। ਪਿੰਡ ਵਿਚ ਦਾਖਲ ਹੋਣ ਵਾਲੇ ਰਸਤਿਆਂ ਅਤੇ ਆਉਣ ਜਾਣ ਵਾਲੇ ਦੀ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ। ਪਿੰਡ ਨਿਵਾਸੀਆਂ ਨੂੰ ਬਿਨ੍ਹਾ ਕਿਸੇ ਐਮਰਜੰਸੀ ਤੋ ਘਰੋ ਬਾਹਰ ਨਿਕਲਣ ਤੇ ਪੂਰੀ ਤਰ੍ਹਾਂ ਪਾਬੰਧੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜਿਲ੍ਹਾ ਮੋਗਾ ਵਿਚ ਸਾਰੀਆ ਸਬ-ਡਵੀਜਨ ਵਿਚ ਐਮਰਜੰਸੀ ਹਲਾਤਾ ਲਈ ਇਕ-ਇਕ ਟੀਮ ਤਿਆਰ ਕੀਤੀ ਗਈ ਹੈ ਜਿਨ੍ਹਾ ਨੂੰ ਪੀ ਪੀ ਈ ਕਿਟਸ ਦਿੱਤੀਆਂ ਗਈਆਂ ਅਤੇ ਉਹਨਾ ਨੂੰ ਐਮਰਜੰਸੀ ਹਲਾਤਾ ਨਾਲ ਨਜਿਠਣ ਲਈ ਸਿਖਲਾਈ ਵੀ ਦਿਤੀ ਗਈ। ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਨੇ ਦੱਸਿਆ ਕਿ ਜੋ ਪ੍ਰਵਾਸੀ ਜਿਲ੍ਹਾ ਮੋਗਾ ਵਿੱਚ ਵੱਖ-ਵੱਖ ਰਾਜਾ ਤੋ ਕੰਮ ਕਰਨ ਲਈ ਆਏ ਸੀ ਉਹਨਾ ਨੂੰ ਸ਼ੈਲਟਰ ਹੋਮ ਰਾਧਾ ਸਵਾਮੀ ਡੇਰਾ ਬਿਆਸ ਲੰਡੇ ਕੇ ਮੋਗਾ ਵਿਖੇ ਠਹਿਰਾਇਆ ਗਿਆ ਹੈ ਜਿਥੇ ਇਹਨਾ ਪ੍ਰਵਾਸੀਆ ਦਾ ਸਿਹਤ ਨਿਰੀਖਣ ਕਰਵਾਉਣ ਲਈ ਡਾਕਰੀ ਟੀਮ ਬੁਲਾਕੇ ਇਹਨਾ ਦਾ ਡਾਕਟਰੀ ਚੈਕਅੱਪ ਕਰਵਾਇਆ ਗਿਆ। ਇਸ ਡਾਕਟਰੀ ਚੈਕਅਪ ਵਿਚ ਸਾਰੇ ਪ੍ਰਵਾਸੀ ਜੋ ਸ਼ੈਲਟਰ ਹੋਮ ਵਿਚ ਰਹਿ ਰਹੇ ਹਨ ਪੂਰੀ ਤਰਾਂ ਤੰਦਰੁਸਤ ਪਾਏ ਗਏ ਅਤੇ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਤਕਲੀਫ ਨਹੀ ਹੈ। ਐਸ.ਪੀ(ਸਥਾਨਕ) ਸ਼੍ਰੀ ਰਤਨ ਸਿੰਘ ਬਰਾੜ ਅਤੇ ਡੀ.ਐਸ.ਪੀ ਰਵਿੰਦਰ ਸਿੰਘ ਦੁਆਰਾ ਪਿੰਡ ਚੀਦਾ ਥਾਣਾ ਨੂੰ ਸਪਰੇਅ ਦੁਆਰਾ ਸੈਨੀਟਾਈਜ ਕੀਤਾ ਗਿਆ ਅਤੇ ਪਿੰਡ ਨਿਵਾਸੀਆ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਪਿੰਡ ਨਿਵਾਸੀ ਆਪਣੇ ਘਰ ਵਿਚ ਹੀ ਰਹਿਣ ਤਾਂ ਜੋ ਕਰੋਨਾ ਬਿਮਾਰੀ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਡੀ.ਐਸ.ਪੀ (ਸ਼ਪੈਸ਼ਲ ਕਰਾਇਮ) ਸੁਖਵਿੰਦਰ ਸਿੰਘ ਜੀ ਨੇ ਸਲਮ ਏਰੀਆ ਮੋਗਾ ਵਿਚ ਜਾ ਕੇ  ਉਥੋ ਦੇ ਨਿਵਾਸੀਆ ਨੂੰ ਕਰੋਨਾ ਬਿਮਾਰੀ ਬਾਰੇ ਜਾਗਰੂਤ ਕੀਤਾ ਅਤੇ ਸਾਰਿਆਂ ਨੂੰ ਘਰ ਵਿਚ ਰਹਿਣ ਤੋ ਪ੍ਰੇਰਿਤ ਕੀਤਾ ਅਤੇ ਅਗਰ ਕਿਸੇ ਨੇ ਕੋਈ ਖਾਣਾ ਜਾਂ ਹੋਰ ਜ਼ਰੂਰੀ ਸਮਾਨ ਲੈਣਾ ਹੈ ਤਾ ਉਹ ਇਕੱਲਾ-ਇਕੱਲਾ ਬਾਹਰ ਜਾ ਕੇ ਸਮਾਨ ਲਵੇ ਅਤੇ ਇਕੱਠ ਨਾ ਕਰੇ।
 
ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੁਆਰਾ 8 ਅਪ੍ਰੈਲ ਨੂੰ ਮੁਕਦਮਾ ਨੰਬਰ 37 ਮਿਤੀ 08-04-2020 ਅ/ਧ 188,269,207 93 ਅਤੇ 51 ਡਿਸਸਟਰ ਮੈਨਜਮੈਂਟ ਐਕਟ ਦਰਜ ਕੀਤਾ ਗਿਆ ਜਿਸ ਵਿਚ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਨਿੰਰਜਣ ਸਿੰਘ ਵਾਸੀ ਪਿੰਡ ਦੋਲੇਵਾਲਾ ਜਿਲ੍ਹਾ ਮੋਗਾ ਨੂੰ ਕਾਬੂ ਕੀਤਾ ਗਿਆ ਅਤੇ ਮਿਤੀ 07-04-2020 ਨੂੰ ਮੋਗਾ ਜਿਲ੍ਹੇ ਦੇ ਵੱਖ-ਵੱਖ ਥਾਣਿਆ ਵਿਚ ਕਰਫਿਊ ਦੌਰਾਨ ਉਲੰਘਣਾ ਕਰਨ ਵਾਲਿਆ ਖਿਲਾਫ ਅ/ਧ 188 93 ਤਹਿਤ 4 ਮੁਕਦਮੇ ਦਰਜ ਰਜਿਸਟਰ ਕੀਤੇ ਗਏ।