ਪਿੰਡ ਦਾ ਸਰਪੰਚ ਅਤੇ ਹਰੇਕ ਵਾਰਡ ਦਾ ਪੰਚਾਇਤ ਮੈਬਰ ਦੀ ਨਿਗਰਾਨੀ ਲਗਾਏ ਜਾਣ ਠੀਕਰੀ ਪਹਿਰੇ-ਸ੍ਰੀ ਹਰਮਨਬੀਰ ਸਿੰਘ ਗਿੱਲ

ਮੋਗਾ 8 ਅਪ੍ਰੈਲ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਕਰੋਨਾ ਵਾਈਰਸ ਦੇ ਪ੍ਰਕੋਪ ਨੂੰ ਅਤੇ ਵਿ਼ਸਵ ਸਿਹਤ ਸੰਗਠਨ ਵੱਲੋ ਕਰੋਨਾ ਵਾਈਰਸ ਦੇ ਫੈਲਾਅ ਦੇ ਮੱਦੇਨਜ਼ਰ ਐਲਾਨੀ ਸਿਹਤ ਐਮਰਜੈਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਦੀ ਹਦੂਦ ਅੰਦਰ ਸਮੂਹ ਪਿੰਡਾਂ ਅਤੇ ਅਰਬਨ ਏਰੀਆ ਵਿੱਚ ਠੀਕਰੀ ਪਹਿਰਾ ਲਗਾਉਣ ਦੀ ਹਦਾਇਤੀ ਜਾਰੀ ਕੀਤੀ ਹੈ।ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਠੀਕਰੀ ਪਹਿਰੇ ਲਗਾਉਣੇ ਕਰੋਨਾ ਦੀ ਬਿਮਾਰੀ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹਨ ਜੋ ਕਿ ਮਨੁੱਖਤਾ ਦੀ ਸੇਵਾ ਅਤੇ ਬਹੁਤ ਹੀ ਭਲਾਈ ਦਾ ਕੰਮ ਹੈ।ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਠੀਕਰੀ ਪਹਿਰੇ ਲਗਾਉਣ ਦੌਰਾਨ ਪਿੰਡ ਵਾਸੀਆਂ ਵੱਲੋ ਕੀਤੀ ਗਈ ਨਾਕਾਬੰਦੀ ਦੌਰਾਨ ਕੁਝ ਹਦਾਇਤਾਂ ਬਾਰੇ ਸਮੂਹ ਗਰਾਮ ਪੰਚਾਇਤਾਂ ਨੂੰ ਜਾਣੂੰ ਕਰਵਾਉਣਾ ਬਹੁਤ ਹੀ ਲਾਜ਼ਮੀ ਹੈ ਤਾਂ ਕਿ ਇਨ੍ਹਾਂ ਨਾਕਾਬੰਦੀਆਂ ਦੌਰਾਨ ਨਾਕਾ ਲਗਾਉਣ ਵਾਲੇ ਅਤੇ ਪ੍ਰਸ਼ਾਸਨ ਦੀ ਇਜਾਜਤ ਨਾਲ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਵੀ ਕੋਈ ਮੁਸਕਿਲ ਪੇਸ਼ ਨਾ ਆਵੇ।ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਇਨ੍ਹਾਂ ਨਾਕਾਬੰਦੀਆਂ ਦੌਰਾਨ ਪਾਲਣਾ ਕਰਨ ਵਾਲੀਆਂ ਹਦਾਇਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਪਿੰਡ ਨੂੰ ਬਾਹਰ ਤੋ ਆਉਣ ਜਾਣ ਵਾਲੀਆਂ ਪੱਕੀਆਂ ਸੜਕਾਂ ਅਤੇ ਕੱਚੇ ਰਸਤਿਆਂ ਉੱਪਰ 24 ਘੰਟੇ (12-12 ਘੰਟੇ) ਦਿਨ ਰਾਤ ਦਾ ਠੀਕਰੀ ਪਹਿਰਾ ਸਿਹਤਮੰਦ ਵਿਅਕਤੀਆਂ ਵੱਲੋ ਹੀ ਲਗਾਇਆ ਜਾਵੇ ਅਤੇ ਹਰੇਕ ਨਾਕੇ (ਠੀਕਰੀ ਪਹਿਰਾ ਸਥਾਨ) ਉੱਪਰ ਪਿੰਡ ਦੇ ਇੱਕ ਜਿੰਮੇਵਾਰ ਵਿਅਕਤੀ ਵੀ ਜਰੂਰ ਹਾਜ਼ਰ ਹੋਵੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟ੍ਰ਼ੇਟ ਦੇ ਹੁਕਮਾਂ ਮੁਤਾਬਿਕ ਠੀਕਰੀ ਪਹਿਰੇ ਸਬੰਧੀ ਨਾਕੇ ਲਗਵਾਉਣ ਲਈ ਪਿੰਡ ਦਾ ਸਰਪੰਚ ਅਤੇ ਹਰੇਕ ਵਾਰਡ ਦਾ ਮੈਬਰ ਪੰਚਾਇਤ ਜਿੰਮੇਵਾਰ ਹੋਵੇਗਾ ਅਤੇ ਪਾਰਟੀਬਾਜ਼ੀ ਤੋ ਉੱਪਰ ਉਠ ਕੇ ਬਿਨ੍ਹਾਂ ਕਿਸੇ ਵੀ ਭੇਦਭਾਵ ਦੇ ਠੀਕਰੀ ਪਹਿਰਾ ਲਗਾਇਆ ਜਾਵੇ। ਠੀਕਰੀ ਪਹਿਰਾ ਲਗਾਉਣ ਲਈ ਹਰੇਕ ਪਿੰਡ/ਮੁਹੱਲਾ ਨਿਵਾਸੀ ਤੋ ਕਰੋਨਾ ਵਾਈਰਸ ਦੀ ਬਿਮਾਰੀ ਫੈਲਣ ਤੋ ਰੋਕਣ ਲਈ ਵਿਸਥਾਰ  ਕਰਨ ਉੱਪਰੰਤ ਪਿਆਰ ਨਾਲ ਸਹਿਯੋਗ ਲਿਆ ਜਾਵੇ।ਉਨ੍ਹਾਂ ਦੱਸਿਆ ਕਿ ਨਾਕੇ ਉੱਪਰ ਆਉਣ ਜਾਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਣ ਲਈ ਇੱਕ ਰਜਿਸਟਰ ਲਗਾਇਆ ਜਾਵੇ ਜਿਸ ਵਿੱਚ ਉਸ ਵਿਅਕਤੀ ਦਾ ਨਾਮ, ਪਤਾ, ਮੋਬਾਇਲ ਨੰਬਰ ਅਤੇ ਵਾਹਨ ਦੀ ਐਟਰੀ ਕੀਤੀ ਜਾਵੇ। ਪਿੰਡ ਦੀ ਫਿਰਨੀ ਅਤੇ ਮੇਨ ਸੜਕ ਉੱਪਰ ਆਉਣ ਵਾਲੇ ਲੋਕ  ਜਿੰਨ੍ਹਾ ਨੇ ਅਗਲੇ ਪਿੰਡ ਜਾਣਾ ਹੋਵੇ ਬਾਰੇ ਸਹੀ ਢੰਗ ਨਾਲ ਤਸਦੀਕ ਕਰਕੇ ਅੱਗੇ ਜਾਣ ਦਿੱਤਾ ਜਾਵੇ। ਸਰਕਾਰੀ ਕ੍ਰਮਚਾਰੀ ਜਿਵੇ ਕਿ ਪੁਲਿਸ ਮੁਲਾਜ਼ਮ, ਬਿਜਲੀ ਮੁਲਾਜ਼ਮ, ਸਿਹਤ ਮਹਿਕਮਾ ਰਾਹਤ ਵੰਡਣ ਵਾਲੀ ਟੀਮ ਦਾ ਮੈਬਰ ਆਦਿ ਨੂੰ ਉਸ ਦਾ ਆਈ.ਡੀ. ਕਾਰਡ ਵੇਖ ਕੇ ਅੱਗੇ ਜਾਣ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪਿੰਡ ਦੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਕਰੋਨਾ ਵਾਈਰਸ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਕਰੋਨਾ ਵਾਈਰਸ ਦੀ ਆੜ ਵਿੱਚ ਕਿਸੇ ਵੀ ਕਿਸਮ ਦਾ ਪੱਖਪਾਤ ਜਾਂ ਕਿਸੇ ਕਿ਼ਸਮ ਦਾ ਲੜਾਈ ਝਗੜਾ ਨਾ ਕੀਤਾ ਜਾਵੇ। ਜੋ ਵੀ ਵਿਅਕਤੀ ਅਵਾਰਾ ਘੁੰਮਣ ਫਿਰਨ ਦੀ ਨੀਅਤ ਨਾਲ ਪਿੰਡ ਵਿੱਚ ਦਾਖਲ ਹੋ ਰਹੇ ਹਨ ਜਾਂ ਬਿਨ੍ਹਾਂ ਕੰਮ ਤੋ ਘੁੰਮ ਰਹੇ ਹੋਣ ਦੀ ਬਰੀਕੀ ਨਾਲ ਪੜ੍ਹਤਾਲ ਕੀਤੀ ਜਾਵੇ। ਜੇਕਰ ਕੋਈ ਸ਼ੱਕੀ ਵਿਅਕਤੀ ਨਾਕੇ (ਠੀਕਰੀ ਪਹਿਰਾ ਸਥਾਨ) ਉੱਪਰ ਮਿਲਦਾ ਹੈ ਜਾਂ ਕੋਈ ਨਾਕੇ ਵਾਲਿਆਂ ਨਾਲ ਬਹਿਸਬਾਜ਼ੀ/ਝਗੜਾ ਕਰਦਾ ਹੈ ਉਸ ਨਾਲ ਖੁਦ ਝਗੜਾ ਨਾ ਕੀਤਾ ਜਾਵੇ ਸਗੋ ਉਸਦੀ ਪੁਲਿਸ ਨੂੰ ਤੁਰੰਤ ਤਲਾਅ ਦਿੱਤੀ ਜਾਵੇ ਅਤੇ ਕਾਨੂੰਨ ਹੱਥ ਵਿੱਚ ਨਾ ਲਿਆ ਜਾਵੇ।ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਠੀਕਰੀ ਪਹਿਰੇ ਸਬੰਧੀ ਨਾਕੇ ਉੱਪਰ ਤਾਇਨਾਤ ਹਨ ਉਹ ਆਪਸ ਵਿੱਚ ਸਮਾਜਿਕ ਦੂਰੀ ਨੂੰ (ਇੱਕ ਵਿਅਕਤੀ ਤੋ ਦੂਜੇ ਵਿਅਕਤੀ ਵਿੱਚ 8 ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ) ਬਰਕਰਾਰ ਰੱਖਣ ਨ੍ਵੰ ਯਕੀਨੀ ਬਣਾਉਣੇ ਅਤੇ ਹਰੇਕ ਵਿਅਕਤੀ ਵੱਲੋ ਫੇਸ ਮਾਸਕ ਪਹਿਨਿਆ ਹੋਵੇ ਅਤੇ ਹਰੇਕ ਵਿਅਕਤੀ ਕੋਲ ਸੈਨੇਟਾਈਜ਼ਰ ਹੋਣਾ ਚਾਹੀਦਾ ਹੈ।ਇਹ ਨਾਕਾ ਛਾਦਾਰ ਜਗ੍ਹਾਂ ਉੱਪਰ ਹੀ ਲਗਾਇਆ ਜਾਵੇ। ਨਾਕੇ ਉੱਪਰ ਲਾਈਟ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਰਾਤ ਸਮੇ ਠੀਕਰੀ ਪਹਿਰਾ ਡਿਊਟੀ ਉੱਪਰ ਆਉਣ ਵਾਲੇ ਵਿਅਕਤੀਆਂ ਕੋਲ ਟਾਰਚ ਵਗੈਰਾ ਦਾ ਵੀ ਪ੍ਰਬੰਧ ਹੋਵੇ। ਨਾਕੇ ਵਾਲਿਆਂ ਲਈ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ ਲਈ ਵਾਟਰ ਕੂਲਰ ਰੱਖਿਆ ਜਾਵੇ। ਪਿੰਡ ਦਾ ਸਰਪੰਚ ਅਤੇ ਪੰਚਾਇਤ ਹਰ ਰੋਜ਼ ਇੱਕ ਨਾਕੇ ਉੱਪਰ ਪਹੁੰਚ ਕੇ ਨਾਕੇ ਉੱਪਰ ਤਾਇਨਾਤ ਵਿਅਕਤੀਆਂ ਨੂੰ ਉਨ੍ਹਾਂ ਦੀ ਡਿਊਟੀ ਨੂੰ ਸੇਵਾ ਭਾਵਨਾ ਨਾਲ ਕਰਨ, ਅਮਨ ਸ਼ਾਤੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰੇ।  ਠੀਕਰੀ ਨਾਕੇ ਉੱਪਰ ਕਿਸੇ ਵੀ ਪ੍ਰਕਾਰ ਦਾ ਆਪਸੀ ਜਾਂ ਨਾਕਾ ਉੱਪਰ ਚੈਕਿੰਗ ਦੌਰਾਨ ਦੁਰਵਿਵਹਾਰ ਜਾਂ ਲੜਾਈ ਝਗੜਾ ਨਾ ਕੀਤਾ ਜਾਵੇ। ਠੀਕਰੀ ਪਹਿਰੇ ਦੌਰਾਨ ਪਿੰਡ ਵਾਸੀ ਂਜੋ ਖੇਤਾਂ ਵਿੱਚ ਕੰਮ ਕਰਨ ਲਈ ਬਾਹਰ ਗਏ ਹਨ ਜਾਂ ਭੱਠਾ ਮਜਦੂਰ ਜਾਂ ਬਾਹਰ ਜੋ ਵਿਅਕਤੀ ਮਜਦੂਰੀ ਕਰਨ ਗਏ ਹਨ ਨੂੰ ਬਿਨ੍ਹਾਂ ਵਜ੍ਹਾ ਦੇ ਰੋਕ ਕੇ ਪ੍ਰੇਸ਼ਾਨ ਨਾ ਕੀਤਾ ਜਾਵੇ। ਨਾਕੇ ਉੱਪਰ ਪੁਲਿਸ, ਸਿਹਤ ਜਰੂਰੀ ਸੇਵਾਵਾਂ ਵਿੱਚ ਤਾਇਨਾਤ ਮਹਿਕਮੇ ਦੇ ਕ੍ਰਮਚਾਰੀਆਂ ਜਾਂ ਫੀਲਡ ਵਿੱਚ ਵਿਜ਼ਟ ਕਰ ਰਹੇ ਐਸ.ਡੀ.ਐਮ. ਦਫ਼ਤਰ ਦੇ ਅਮਲੇ ਦੀਆਂ ਗੱਡੀਆਂ ਨੂੰ ਰੋਕ ਕੇ ਪ੍ਰੇਸ਼ਾਨ ਨਾ ਕੀਤਾ ਜਾਵੇ ਕਿਉਕਿ ਇਹ ਵਿਭਾਗ ਕਰੋਨਾ ਖਿਲਾਫ ਸਿੱਧੀ ਜੰਗ ਲੜ ਰਹੇ ਹਨ। ਠੀਕਰੀ ਪਹਿਰੇ ਦੇ ਨਾਕੇ ਉੱਪਰ ਜਿੰਨ੍ਹਾਂ ਵਿਅਕਤੀਆਂ ਦੀ ਪੰਚਾਇਤ ਵੱਲੋ ਡਿਊਟੀ ਲਗਾਈ ਗਈ ਹੈ ਉਸਤੋ ਬਿਨ੍ਹਾਂ ਕੋਈ ਹੋਰ ਨਾਕੇ ਉੱਪਰ ਟਾਈਮ ਪਾਸ ਕਰਨ ਦੀ ਨੀਅਤ ਨਾਲ ਵਿਅਕਤੀ ਖੜ੍ਹਾਂ ਨਾ ਹੋਵੇ।  ਠੀਕਰੀ ਪਹਿਰੇ ਦੇ ਨਾਕੇ ਉੱਪਰ ਤਾਇਨਾਤ ਵਿਅਕਤੀਆਂ ਨੇ ਕੋਈ ਵੀ ਨਸ਼ਾ ਪੱਤਾ ਨਾ ਕੀਤਾ ਹੋਵੇ ਅਤੇ ਇਹ ਵਿਅਕਤੀ ਸਿਹਤਮੰਦ ਅਤੇ ਪ੍ਰੇਰਨਦਾਇਕ ਵਿਵਹਾਰ ਵਾਲੇ ਹੋਣੇ ਚਾਹੀਦੇ ਹਨ।