ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਮਨ ਮੱਕੜ ਦੀ ਅਗਵਾਈ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਵਾਰਡ ਨੰਬਰ 42 ਨੂੰ ਕੀਤਾ ਸੈਨੇਟਾਈਜ਼

ਮੋਗਾ,7 ਅਪਰੈਲ (ਜਸ਼ਨ) : ਕਰੋਨਾ ਵਿਰੁੱਧ ਪੰਜਾਬੀਆਂ ਵੱਲੋਂ ਛੇੜੀ ਜੰਗ ਦੇ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਰਕਾਰੀ ਹਸਪਤਾਲ ਮੋਗਾ ਤੋਂ ਸਾਰੇ ਵਾਰਡਾਂ ਲਈ ਆਰੰਭੀ ਸੈਨੇਟਾਈਜੇਸ਼ਨ ਦੀ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੰੁਗਾਰਾ ਮਿਲਿਆ ਜਦੋਂ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਮਨ ਮੱਕੜ ਦੀ ਅਗਵਾਈ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਵਾਰਡ ਨੰਬਰ 42 ਵਿਚ ਕੀਟਾਣੰੂਨਾਸ਼ਕ ਦਵਾਈ ਦਾ ਛਿੜਕਾਅ ਕੀਤਾ। ਪੰਜਾਬ ਕਾਂਗਰਸ ਦੇ ਸਕੱਤਰ ਰਮੇਸ਼ ਕੁੱਕੂ ਤੋਂ ਇਲਾਵਾ ਵਿਸ਼ਾਲ ਸਿੰਗਲਾ,ਪ੍ਰਦੀਪ ਗਰਗ ਕਾਕਾ ਅਤੇ ਸਬਜ਼ੀ ਮੰਡੀ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਪਰੇਅ ਕਰਨ ਉਪਰੰਤ ਪ੍ਰਧਾਨ ਰਮਨ ਮੱਕੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਆਰੰਭੇ ਸਾਰੇ ਕਾਰਜਾਂ ਲਈ ਨੌਜਵਾਨ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਨਿਰੰਤਰ ਯਤਨਸ਼ੀਲ ਹਨ ਜਿਸ ਤਹਿਤ ਸੈਨੇਟਾਈਜੇਸ਼ਨ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਨਿਭਾਈ ਜਾ ਰਹੀ ਹੈ।