ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ‘ਚ ਦਸਵੀਂ ਦੇ ਇਮਤਿਹਾਨਾਂ ਦੀ ਸਮਾਪਤੀ ‘ਤੇ ਵਿਦਿਆਰਥੀਆਂ ਨੇ ਕੀਤਾ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ

ਮੋਗਾ,18 ਮਾਰਚ (ਜਸ਼ਨ) : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਜਮਾਤ ਦੇ ਸੀ.ਬੀ.ਐਸ. ਈ ਦੇ ਇਮਤਿਹਾਨ ਖਤਮ  ਹੋਏ ਜਿਸ ਸੰਬੰਧੀ ਵਿਦਿਆਰਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਪਣੇ ਅਧਿਆਪਕ ਸਹਿਬਾਨ ਅਤੇ ਸਕੂਲ ਮੈਨਜਮੈਂਟ ਦਾ ਧੰਨਵਾਦ ਕੀਤਾ। ਸੀ.ਬੀ.ਐਸ. ਈ ਦੇ ਸਿੱਖਿਆ ਪ੍ਰਬੰਧ ਦੀ ਸਿਫਤ ਕਰਦਿਆ ਵਿਦਿਆਰਥੀਆਂ ਨੇ ਦੱਸਿਆ ਕਿ ਇਮਤਿਹਾਨਾਂ ਦਾ ਪੈਟਰਨ ਬਹੁਤ ਵਧੀਆ ਸੀ ਜਿਸ ਕਾਰਨ ਇਮਤਿਹਾਨ ਬਹੁਤ ਸ਼ਾਂਤਮਈ ਤਰੀਕੇ ਨਾਲ ਪੂਰਾ ਕੀਤਾ ਅਤੇ ਉਹਨਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀ ਚੰਗੇ ਨਤੀਜੇ ਦੀ ਆਸ ਕਰਦੇ ਹੋਏ ਬਹੁਤ ਵਧੀਆ ਅੰਕ ਪ੍ਰਾਪਤ ਕਰਨਗੇ। ਸਾਰੇ ਵਿਦਿਆਰਥੀ ਹੇਮਕੁੰਟ ਸੰਸਥਾਵਾਂ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨਗੇ। ਇਸ ਮੌਕੇ ਦੇਸ਼ ਵਿੱਚ ਪਰੇਸ਼ਾਨੀ ਦਾ ਕਾਰਨ ਬਣੇ ਕਰੋਨਾ ਵਾਇਰਸ ਦੀ ਵਜਾ ਕਾਰਨ ਸੀ. ਬੀ. ਐਸ. ਈ. ਦੇ ਪ੍ਰੀਖਿਆ ਪ੍ਰਬੰਧ ਜਿਸ ਵਿੱਚ ਬੱਚਿਆ ਨੂੰ ਇੱਕ - ਇੱਕ ਮੀਟਰ ਦੀ ਦੂਰੀ ਤੇ ਬਿਠਾਉਣ ਦੇ ਪ੍ਰਬੰਧ ਦੀ ਵੀ ਸ਼ਲਾਘਾ ਕੀਤੀ ਗਈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਸਿਹਤ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਗਰੁੱਪ ਅਨੁਸਾਰ ਵਿਸ਼ੇ ਲੈਣ ਬਾਰੇ ਆਪਣੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ।