ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ,ਵਾਈਸ ਚੇਅਰਮੈਨ ਅਤੇ ਕਮੇਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਕੀਤਾ ਸਨਮਾਨਿਤ

ਮੋਗਾ,18 ਮਾਰਚ(ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਮੋਗਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ,ਵਾਈਸ ਚੇਅਰਮੈਨ ਅਤੇ ਕਮੇਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।  ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਾਰਕੀਟ ਕਮੇਟੀ ਦੀ ਸਮੁੱਚੀ ਟੀਮ ਨੂੰ ਅੱਜ ਸਵੇਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ । ਅੱਜ ਦੇ ਸਮਾਗਮ ਦੌਰਾਨ ਡਾ: ਹਰਜੋਤ ਕਮਲ ਨੇ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਰਾਮਪਾਲ ਧਵਨ, ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਤੋਂ ਇਲਾਵਾ ਨਾਮਜ਼ਦ ਕੀਤੇ ਗਏ ਮੋਗਾ ਮਾਰਕੀਟ ਕਮੇਟੀ ਦੇ ਮੈਂਬਰ ਸਰਵਜੀਤ ਸਿੰਘ (ਹਨੀ ਸੋਢੀ), ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ,ਹਰਿੰਦਰ ਸਿੰਘ ਟਿੰਕੂ ,ਕੇਵਲ ਸਿੰਘ ਕਾਹਨ ਸਿੰਘ ਵਾਲਾ,ਸੁਖਦੇਵ ਸਿੰਘ ਗਿੱਲ ਚੋਟੀਆਂ ਕਲਾਂ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਤੇ ਚਰਨਜੀਤ ਕੌਰ ਲੰਢੇਕੇ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਵਿਧਾਇਕ ਡਾ: ਹਰਜੋਤ ਨੇ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕਰਨ ਦੀ ਪ੍ਰੇਰਨਾ ਕੀਤੀ । ਉਹਨਾਂ ਆਖਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਹਮੇਸ਼ਾ ਹੀ ਬਣਦਾ ਮਾਣ ਸਤਿਕਾਰ ਦਿੰਦੀ ਹੈ ਅਤੇ ਹਾਈ ਕਮਾਂਡ ਨੇ ਸਮੁੱਚੀ ਟੀਮ ਨੂੰ ਨਾਮਜ਼ਦ ਕਰਨ ਮੌਕੇ ਇਸ ਰਵਾਇਤ ਨੂੰ ਕਾਇਮ ਰੱਖਿਆ ਹੈ। ਇਸ ਮੌਕੇ ਸੂਬਾ ਸਕੱਤਰ ਰਵਿੰਦਰ ਬਜਾਜ,ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ, ਸੁਮਨ ਕੌਸ਼ਿਕ ਸਟੇਟ ਕੋਆਡੀਨੇਟਰ ਸੋਸ਼ਲ ਮੀਡੀਆ ਸੈੱਲ,ਪ੍ਰਧਾਨ ਨਿਰਮਲ ਸਿੰਘ ਮੀਨੀਆ,ਕਾਂਗਰਸ ਸ਼ਹਿਰੀ ਦੇ ਮੀਤ ਪ੍ਰਧਾਨ ਹਿੰਮਤ ਸਿੰਘ ਜੱਬਲ,ਸਾਹਿਲ ਅਰੋੜਾ,ਤੀਰਥ ਸਿੰਘ ਮੰਗਾ ਮੈਂਬਰ ਖੋਸਾ ਪਾਂਡੋ,ਗੁਰਸੇਵਕ ਸਿੰਘ,ਰਾਜ ਕੌਰ,ਗੋਪੀ ਸਿੰਘ,ਸੰਦੀਪ ਯਾਦਵ, ਕਿਰਨਪ੍ਰੀਤ ਕੌਰ,ਹਰਜੋਤ ਸਿੰਘ,ਜਗਸੀਰ ਸਿੰਘ ਬਾਜਵਾ, ਅਸ਼ੋਕ ਧਮੀਜਾ, ਗੁਰਪਿਆਰ ਚੋਟੀਆਂ ਅਤੇ ਸੁਖਵਿੰਦਰ ਸਿੰਘ ਆਜਾਦ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।