ਬਾਬਾ ਦਾਮੂੰਸ਼ਾਹ ਦੀ ਯਾਦ ‘ਚ ਸਾਲਾਨਾ ਜੋੜ ਮੇਲਾ ਮੁਲਤਵੀ,ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਮੇਲਾ ਅੱਗੇ ਪਾਇਆ: ਨਾਇਬ ਤਹਿਸੀਲਦਾਰ ਮਲੂਕ ਸਿੰਘ

Tags: 

ਮੋਗਾ,15 ਮਾਰਚ (ਜਸ਼ਨ) : ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮਾਗਮਾਂ ’ਤੇ ਲਗਾਈ ਪਾਬੰਧੀ ਦੇ ਮੱਦੇਨਜ਼ਰ ਮੋਗਾ ਦੇ ਪਿੰਡ ਲੋਹਾਰਾ ਵਿਖੇ ਦਰਵੇਸ਼ ਬਾਬਾ ਦਾਮੂੰਸ਼ਾਹ ਦੀ ਯਾਦ ਵਿਚ ਕਰਵਾਏ ਜਾ ਰਹੇੇ ਸਾਲਾਨਾ ਜੋੜ ਮੇਲੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਇਸ ਮੇਲੇ ਦੌਰਾਨ ਬੀਤੇ ਕੱਲ ਟੂਰਨਾਮੈਂਟ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਅਤੇ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕੀਤਾ ਸੀ । ਐੱਸ ਡੀ ਐੱਮ ਧਰਮਕੋਟ ਡਾ: ਨਰਿੰਦਰ ਸਿੰਘ ਧਾਲੀਵਾਲ,ਤਹਿਸਲੀਅਦਾਰ ਧਰਮਕੋਟ ਮਨਦੀਪ ਸਿੰਘ ਮਾਨ,ਨਾਇਬ ਤਹਿਸੀਲਦਾਰ ਗੁਰਦੀਪ ਸਿੰਘ,ਨਾਇਬ ਤਹਿਸੀਲਦਾਰ ਮਲੂਕ ਸਿੰਘ,ਰਵਿੰਦਰ ਸਿੰਘ ਰੀਡਰ ਅਤੇ ਰਵੀ ਕੁਮਾਰ ਅਕਾਊਂਟੈਂਟ ਅਤੇ ਸਮੁੱਚਾ ਪ੍ਰਸ਼ਾਸਨ ਮੇਲੇ ਨੂੰ ਸਫ਼ਲ ਬਣਾਉਣ ਲਈ ਨਿਰੰਤਰ ਯਤਨ ਕਰ ਰਿਹਾ ਸੀ ਪਰ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਅੱਜ ਸਵੇਰ ਸਮੇਂ ਉਪ ਮੰਡਲ ਮੈਜਿਸਟਰੇਟ ਧਰਮਕੋਟ ਡਾ: ਨਰਿੰਦਰ ਸਿੰਘ ਧਾਲੀਵਾਲ ਵੱਲੋਂ ਜਾਰੀ ਹੁਕਮਾਂ ਮੁਤਾਬਕ 19 ਮਾਰਚ ਤੱਕ ਚੱਲਣ ਵਾਲੇ ਖੇਡ ਮੇਲੇ ਨੂੰ ਅਗਲੇ ਹੁਕਮਾਂ ਤੱਕ ਮਲਤਵੀ ਕਰ ਦਿੱਤਾ ਗਿਆ। ਅੱਜ ਜਦੋਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਟੀਮ ਕਵਰੇਜ ਲਈ ਬਾਬਾ ਦਾਮੰੂਸ਼ਾਹ ਦੀ ਮਜ਼ਾਰ ’ਤੇ ਪਹੰੁਚੀ ਤਾਂ ਸੇਵਾਦਾਰਾਂ ‘ਚ ਬੀਤੇ ਕੱਲ ਦੀ ਬਜਾਏ ਮੱਠਾ ਉਤਸ਼ਾਹ ਦਿਖਾਈ ਦਿੱਤਾ । ਬੇਸ਼ੱਕ ਸੰਗਤਾਂ ਆਮ ਵਾਂਗ ਬਾਬਾ ਜੀ ਅੱਗੇ ਨਤਮਸਤਕ ਹੰੁਦੀਆਂ ਦੇਖੀਆਂ ਗਈਆਂ । ਇਸ ਮੌਕੇ ਕੋਟਈਸੇ ਖਾਂ ਦੇ ਨਾਇਬ ਤਹਿਸੀਲਦਾਰ ਸ. ਮਲੂਕ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਦੇ ਹੁਕਮਾਂ ਅਤੇ ਐੱਸ ਡੀ ਐੱਮ ਧਰਮਕੋਟ ਵੱਲੋਂ ਪ੍ਰਾਪਤ ਆਦੇਸ਼ਾਂ ਮੁਤਾਬਕ ਮੇਲੇ ਦੌਰਾਨ ਹੋਣ ਵਾਲੇ ਟੂਰਨਾਮੈਂਟ ਅਤੇ ਸੱਭਿਆਚਾਰਕ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ। ਇਸ ਮੌਕੇ ਉਹਨਾਂ ਨਾਲ ਰਵਿੰਦਰ ਸਿੰਘ ਰੀਡਰ ਅਤੇ ਰਵੀ ਕੁਮਾਰ ਅਕਾਊਂਟੈਂਟ ਵੀ ਹਾਜ਼ਰ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ