ਪ੍ਰਸਿੱਧ ਉਦਯੋਗਪਤੀ ਬਾਂਸਲ ਪਰਿਵਾਰ ਦੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਨਮਿੱਤ ਪਾਠਾਂ ਦੇ ਭੋਗ 8 ਮਾਰਚ ਦਿਨ ਐਤਵਾਰ ਨੂੰ

ਬਾਘਾ ਪੁਰਾਣਾ, 7 ਮਾਰਚ (ਜਸ਼ਨ)- ਪ੍ਰਸਿੱਧ ਸਮਾਜ ਸੇਵੀ ਅਤੇ ਬਾਘਾਪੁਰਾਣਾ ਹਲਕੇ 'ਚ ਸਮਾਜ ਸੇਵੀ ਸ਼ਖਸੀਅਤ ਅਤੇ ਪ੍ਰਸਿੱਧ ਉਦਯੋਗਪਤੀ ਬਾਂਸਲ ਪਰਿਵਾਰ ਨੂੰ ਠੰਡੀ ਮਿੱਠੀ ਛਾਂ ਬਖ਼ਸ਼ਿਸ਼ ਕਰਨ ਵਾਲੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਬਾਂਸਲ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਪਰ ਉਹਨਾਂ ਦੀਆਂ ਯਾਦਾਂ ਪਰਿਵਾਰ ਦੇ ਨਾਲ ਨਾਲ ਇਲਾਕੇ ਵਿਚ  ਡੂੰਘੀ ਛਾਪ ਛੱਡ ਗਈਆਂ ਨੇ । ਮਾਤਾ ਸੋਮਾ ਦੇਵੀ ਜੀ ਦੇ ਪਤੀ ਸ਼੍ਰੀ ਚਮਨ ਲਾਲ ਬਾਂਸਲ ਜੀ ਦੀ ਮੌਤ ਤੋਂ ਬਾਅਦ ਉਹਨਾਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਨੂੰ ਬੜੇ ਹੌਂਸਲੇ ਨਾਲ ਨਿਭਾਉਂਦਿਆਂ ਘਰ ਵਿੱਚ ਕੋਈ ਕਮੀਂ ਨਹੀਂ ਮਹਿਸੂਸ ਹੋਣ ਦਿੱਤੀ ਸਗੋਂ ਸਾਰੇ ਪਰਿਵਾਰ ਨੂੰ ਇਕੱਠਿਆਂ ਰੱਖਿਆ ਅਤੇ ਉਹਨਾਂ ਦੇ ਸਾਰੇ ਸਪੁੱਤਰ , ਬੇਟੀ ਅਤੇ ਪੋਤੇ ਮਾਤਾ ਜੀ ਦਾ ਪੂਰਾ ਆਦਰ ਸਨਮਾਨ ਕਰਦੇ ਸਨ ਖਾਸਕਰ ਪੋਤਰਿਆਂ ਦਾ ਦਾਦੀ ਨਾਲ ਬੇਹੱਦ ਪਿਆਰ ਸੀ। ਸਾਰੇ ਪਰਿਵਾਰ ਨੇ ਮਾਤਾ ਪਿਤਾ ਦੇ ਚਿੰਨਾਂ ਤੇ ਚੱਲਦਿਆਂ ਹਰ ਖੇਤਰ ਵਿੱਚ ਖੂਬ ਤਰੱਕੀ ਕੀਤੀ ਤੇ ਕਾਰੋਬਾਰਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਮਾਤਾ ਜੀ ਨੇ ਆਪਣੇ ਪੁੱਤਰਾਂ ਕਮਲ ਬਾਂਸਲ , ਵਿਜੇ ਬਾਸਲ, ਪ੍ਰਦੀਪ ਬਾਸਲ, ਅਸ਼ਵਨੀ ਬਾਂਸਲ, ਅਤੇ ਪੁੱਤਰੀ ਸੁਨੀਤਾ ਨੂੰ ਚੰਗੇ ਸੰਸਕਾਰਾਂ ਨਾਲ ਸਮਾਜ ਵਿਚ ਸਨਮਾਨਯੋਗ ਸਥਾਨ ਦਿਵਾਉਣ ਵਿਚ ਸਫ਼ਲਤਾ ਹਾਸਲ ਕੀਤੀ। ਆਪ ਜੀ ਦੇ ਸਪੁੱਤਰ ਸ਼੍ਰੀ ਵਿਜੇ ਬਾਸਲ ਨੇ ਅਗਰਵਾਲ ਸਭਾ ਦੇ ਪ੍ਰਧਾਨ ਅਤੇ ਜੈਨ ਸਭਾ ਦੇ ਪ੍ਰਧਾਨ ਵਜੋਂ ਵਿਚਰਦਿਆਂ ਹਲਕੇ ਵਿਚ ਸਮਾਜ ਸੇਵੀ ਵਜੋਂ ਪਹਿਚਾਣ ਬਣਾਈ ਅਤੇ ਜੈਨ ਸਕੂਲ ਦੇ ਪ੍ਰਧਾਨ ਦੇ ਤੌਰ 'ਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਪਾਇਆ। ਮਾਤਾ ਜੀ ਦੇ ਮਿੱਠੀ ਬੋਲੀ ਅਤੇ ਨੇਕ ਸੁਭਾਅ ਤੋਂ ਹਰ ਕੋਈ ਪ੍ਰਭਾਵਿਤ ਸੀ । ਸ਼੍ਰੀਮਤੀ ਬਾਂਸਲ ਦੀ ਮੌਤ ਨਾਲ ਪਰਿਵਾਰ , ਰਿਸ਼ਤੇਦਾਰਾਂ , ਸਬੰਧੀਆਂ ਨੂੰ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੀ ਹੈ ਸਗੋਂ ਸਮਾਜ ਦੇ ਹਰ ਵਰਗ ਵੱਲੋਂ ਮਾਤਾ ਜੀ ਦੇ ਚਲਾਣੇ ਨੂੰ ਸਮਾਜ ਲਈ ਘਾਟਾ ਕਰਾਰ ਦਿੱਤਾ ਗਿਆ ਹੈ। ਮਾਤਾ ਜੀ ਦੇ ਦੇਹਾਂਤ ਉਪਰੰਤ ਹਮਦਰਦੀ ਦਾ ਇਜ਼ਹਾਰ ਕਰਨ ਲਈ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ,ਵਿਧਾਇਕਾਂ ਅਤੇ ਪੁਲਿਸ ਦੇ ਆਲਾ ਅਧਿਕਾਰੀਆਂ ਸਮੇਤ ਹੋਰਨਾ ਸ਼ਖਸੀਅਤਾਂ, ਸਬੰਧੀਆਂ, ਰਿਸ਼ਤੇਦਾਰਾਂ ਨੇ ਬਾਂਸਲ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਜੀ ਨਮਿਤ ਗਰੁੜ ਪੁਰਾਣ ਦੇ ਪਾਠਾਂ ਦੇ ਭੋਗ ਅਤੇ ਅੰਤਿਮ ਅਰਦਾਸ 8 ਮਾਰਚ ਦਿਨ ਐਤਵਾਰ ਨੂੰ ਦੁਪਿਹਰ 1 ਤੋ 2 ਵਜੇ ਤੱਕ ਕੋਟਕਪੂਰਾ ਰੋਡ,ਨਵੀਂ ਅਨਾਜ ਮੰਡੀ ਬਾਘਾ ਪੁਰਾਣਾ ਵਿਖੇ ਪਾਏ ਜਾਣਗੇ ਜਿੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸ਼ੀਅਤਾਂ ਸ਼ਰਧਾਜਲੀਆਂ ਭੇਂਟ ਕਰਨਗੀਆਂ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।