ਰਾਜਵਿੰਦਰ ਸਿੰਘ ਕੋਰੇਵਾਲਾ ਨੂੰ ਸਦਮਾ, ਪਤਨੀ ਦਾ ਦਿਹਾਂਤ,ਪਾਠ ਦਾ ਭੋਗ 3 ਮਾਰਚ ਦਿਨ ਮੰਗਲਵਾਰ ਨੂੰ

Tags: 

ਭਲੂਰ, 26 ਫਰਵਰੀ (ਬੇਅੰਤ ਗਿੱਲ): ਉੱਘੇ ਕਾਰੋਬਾਰੀ ਮਾਲਵਾ ਇੰਟਰਲਾਕ ਟਾਇਲ ਫੈਕਟਰੀ, ਡਾਇਮੰਡ ਟਰਾਫੀ ਬਾਘਾਪੁਰਾਣਾ ਅਤੇ ਹੈਵਣ ਪ੍ਰੈਸ ਬਾਘਾਪੁਰਾਣਾ ਦੇ ਕਰਤਾ ਧਰਤਾ ਨੌਜਵਾਨ ਰਾਜਵਿੰਦਰ ਸਿੰਘ ਕੋਰੇਵਾਲਾ ਖੁਰਦ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਧਰਮ ਪਤਨੀ ਬੀਬੀ ਨਰਿੰਦਰ ਕੌਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ  ਗਿਆ । ਉਹ 34 ਵਰਿਆਂ ਦੇ ਸਨ।  ਬੀਬੀ ਨਰਿੰਦਰ ਕੌਰ ਦੇ  ਬੇਵਕਤ ਵਿਛੋੜਾ ਦੇ ਜਾਣ ਨਾਲ ਜਿੱਥੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਮਮਤਾ ਵਿਹੂਣੇ ਹੋ ਗਏ ਹਨ ਉੱਥੇ ਹੀ ਇਸ ਮੌਤ ਕਾਰਨ ਸਰਦਾਰ ਮੁਖਤਿਆਰ ਸਿੰਘ, ਛਿੰਦਰ ਸਿੰਘ ਬੰਮਰਾ, ਰੇਸ਼ਮ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ , ਰਘਵੀਰ ਸਿੰਘ, ਜਗਸੀਰ ਸਿੰਘ ਗਿੱਲ ਅਤੇ ਸਮੂਹ ਬੰਮਰਾ ਪਰਿਵਾਰ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਤੇ ਭੈਣ ਭਰਾਵਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਬੀਬੀ ਨਰਿੰਦਰ ਕੌਰ ਨਮਿਤ ਪਾਠ ਦਾ ਭੋਗ ਮਿਤੀ 3 ਮਾਰਚ ਦਿਨ ਮੰਗਲਵਾਰ ਨੂੰ ਪਿੰਡ ਕੋਰੇਵਾਲਾ ਖੁਰਦ (ਮੋਗਾ)ਦੇ ਗੁਰਦੁਆਰਾ ਸਾਹਿਬ ਨਾਨਕ ਨਾਮ ਚੜ੍ਹਦੀ ਕਲਾ ਵਿਖੇ 12 ਤੋਂ 1 ਵਜੇ ਵਿਚਕਾਰ ਪਵੇਗਾ ।