ਸੰਤ ਵੀਰ ਸਿੰਘ ਮੱਦੋਕੇ ਦਾ ਅੰਤਿਮ ਸਸਕਾਰ ,ਅਹਿਮ ਪੰਥਕ ਸ਼ਖਸੀਅਤਾਂ ਅਤੇ ਹਜ਼ਾਰਾਂ ਸੰਗਤਾਂ ਨੇ ਸੰਤਾਂ ਦੇ ਕੀਤੇ ਅੰਤਿਮ ਦਰਸ਼ਨ,ਅੰਗੀਠੇ ਦੀ ਰਸਮ 26 ਫਰਵਰੀ ਨੂੰ

Tags: 

ਨਿਹਾਲ ਸਿੰਘ ਵਾਲਾ,24 ਫਰਵਰੀ (ਜਸ਼ਨ):ਸਿੱਖ ਪੰਥ ਦੀ ਮਹਾਨ ਸ਼ਖਸੀਅਤ ਅਤੇ ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੰਤ ਵੀਰ ਸਿੰਘ ਮੱਦੋਕੇ ਦਾ ਅੰਤਿਮ ਸਸਕਾਰ ਅੱਜ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਗੁਰੂਸਰ ਮੱਦੋਕੇ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਿਰਮੌਰ ਪੰਥਕ ਸ਼ਖਸੀਅਤਾਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਉਹਨਾਂ ਦੇ ਆਖਰੀ ਦਰਸ਼ਨ ਕੀਤੇ।

ਬੀਤੇ ਕੱਲ 92 ਵਰ੍ਹਿਆਂ ਦੇ ਸੰਤ ਵੀਰ ਸਿੰਘ ਮੱਦੋਕੇ ਪਰਲੋਕ ਗਮਨ ਕਰ ਗਏ ਸਨ। ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਅਤੇ ਗਿਆਨੀ ਅਵਤਾਰ ਸਿੰਘ ਬੱਧਣੀ ਵਾਲਿਆਂ ਨੇ ਅੰਤਿਮ ਰਸਮਾਂ ਮੌਕੇ ਅਰਦਾਸ ਦੀ ਸੇਵਾ ਨਿਭਾਈ। ਸੰਤ ਵੀਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ , ਭਾਈ ਜਗਰਾਜ ਸਿੰਘ ਦੌਧਰ ਮੈਂਬਰ ਐੱਸ ਜੀ ਪੀ ਸੀ ,ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ,ਸੰਤ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ, ਸੰਤ ਮਹਿੰਦਰ ਸਿੰਘ ਜਨੇਰ ਵਾਲੇ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਅਮਿ੍ਰਤਸਰ,ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ,ਸੰਤ ਅਮੀਰ ਸਿੰਘ ਜੀ ਜਵੱਦੀ ਟਕਸਾਲ ਲੁਧਿਆਣਾ, ਸੰਤ ਬਾਬਾ ਦਰਸ਼ਨ ਸਿੰਘ ਜੀ ਫੱਤਾ ਮਾਲੋਕਾ,ਭਾਈ ਨਰਿੰਦਰ ਸਿੰਘ ਜੀ,ਭਾਈ ਸਤਨਾਮ ਸਿੰਘ ਹਾਂਸਪੁਰ,ਸੰਤ ਗੁਰਚਰਨ ਸਿੰਘ ਜੀ ਰੌਲੀ ਵਾਲੇ,ਜਥੇਦਾਰ ਪਿੱਪਲ ਸਿੰਘ ,ਗਿਆਨੀ ਜੱਸਾ ਸਿੰਘ,ਸੰਤ ਸੋਹਣ ਦਾਸ, ਸੰਤ ਰਾਜਵਿੰਦਰ ਸਿੰਘ ਵੀਰ ਜੀ ਚੀਮੇ ਵਾਲੇ, ਗਿਆਨੀ ਭੋਲਾ ਸਿੰਘ, ਬੀਬੀ ਮੁਖਤਿਆਰ ਕੌਰ ਭੈਣ ਗਿਆਨੀ ਵੀਰ ਸਿੰਘ ਜੀ,ਸੰਤ ਪ੍ਰਦੀਪ ਸਿੰਘ ਬੱਧਣੀ ਵਾਲੇ,ਗਿਆਨੀ ਚਮਕੌਰ ਸਿੰਘ,ਗਿਆਨੀ ਗੁਰਦੇਵ ਸਿੰਘ ,ਗਿਆਨੀ ਅਵਤਾਰ ਸਿੰਘ,ਸੰਤ ਨਿਹਾਲ ਦਾਸ ਰਾਊਕੇ ਕਲਾਂ ਗੁ: ਕੇਰ ਸਾਹਿਬ,ਸੰਤ ਇਕਬਾਲ ਸਿੰਘ ਜੀ ਤੁਗਲ,ਭਾਈ ਪਰਮਜੀਤ ਸਿੰਘ ਗੁਰੂਸਰ ਕਾਉਂਕੇ,ਭਾਈ ਸਰਬਜੀਤ ਸਿੰਘ ਮੋਗੇ ਵਾਲੇ, ਭਾਈ ਗੁਰਮੀਤ ਸਿੰਘ ਜੀ ਮੋਗੇ ਵਾਲੇ, ਭਾਈ ਅਜਮੇਰ ਸਿੰਘ ਘੋਲੀਆ,ਸੰਤ ਭਾਗ ਸਿੰਘ ਜੀ ਨੱਥੋਕੇ,ਸੰਤ ਬਲਵਿੰਦਰ ਸਿੰਘ ਨਿਰਮਲ ਡੇਰਾ ਨੱਥੋਕੇ,ਭਾਈ ਹਰਿੰਦਰ ਸਿੰਘ ,ਸੰਤ ਸੁਰਜੀਤ ਸਿੰਘ ਸੋਂਧੀ ਲਧਾਈਕੇ,ਭਾਈ ਦਲਜੀਤ ਸਿੰਘ ਜੀ ਲੰਗੇਆਣਾ,ਬਾਬਾ ਛਿੰਦਰ ਸਿੰਘ ਜੀ ਜੈਮਲ ਵਾਲਾ,ਭਾਈ ਪ੍ਰਤਾਪ ਸਿੰਘ ਐੱਸ ਜੀ ਪੀ ਸੀ ਮੈਂਬਰ ਅਮਿ੍ਰਤਸਰ,ਬਾਬਾ ਛੋਟਾ ਸਿੰਘ ਬੰੁਗਾ ਮਸਤੂਆਣਾ ਤਲਵੰਡੀ ਸਾਬੋ ਦਮਦਮਾ ਸਾਹਿਬ,ਬਾਬਾ ਘੰੁਮਣ ਸਿੰਘ ਜੀ,ਸੰਤ ਸੁਰਜੀਤ ਸਿੰਘ ਜੀ ਮਹਿਰੋਂ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ,ਗਿਆਨੀ ਸੰਤ ਅਵਤਾਰ ਸਿੰਘ ਬੱਧਣੀ ਕਲਾਂ,ਗਿਆਨੀ ਹਰਭਜਨ ਸਿੰਘ ਉੱਚਾ ਡੇਰਾ ਢੁੱਡੀਕੇ,ਜਥਾ ਸੰਤ ਜਗਜੀਤ ਸਿੰਘ ਲੋਪੋ ਵਾਲੇ, ਸੰਤ ਕਪੂਰ ਸਿੰਘ ਦੌਧਰ, ਸੰਤ ਦੀਪਕ ਸਿੰਘ ਵੱਡਾ ਡੇਰਾ ਦਾਉਧਰ,ਸੰਤ ਇਕਬਾਲ ਸਿੰਘ ਦੌਧਰ, ਸੰਤ ਸ਼ਮਸ਼ੇਰ ਸਿੰਘ ਡਾਂਗੀਆਂ,ਬਾਬਾ ਜੱਸਾ ਸਿੰਘ ਨਿਹੰਗ ਸਿੰਘ ਆਨੰਦਪੁਰ ਸਾਹਿਬ, ਗਿਆਨੀ ਰਣਜੀਤ ਸਿੰਘ ਮੱਦੋਕੇ, ਗਿਆਨੀ ਹਰਜਿੰਦਰ ਸਿੰਘ ਮੱਦੋਕੇ,ਪੰਡਤ ਸੋਮਨਾਥ ਰੋਡਿਆਂ ਵਾਲੇ, ਸੰਤ ਕੁਲਦੀਪ ਸਿੰਘ ਧੱਲੇਕੇ , ਗਿਆਨੀ ਹਰਭਜਨ ਸਿੰਘ ਟਕਸਾਲ ਵਾਲੇ, ਸੁਖਮੰਦਰ ਸਿੰਘ, ਸਾਬਕਾ ਸਰਪੰਚ ਜਗਦੀਪ ਸਿੰਘ , ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੱਦੋਕੇ ਦੇ ਕਮੇਟੀ ਮੈਂਬਰਾਂ ਜਸਵੰਤ ਸਿੰਘ ,ਰਾਮ ਸਿੰਘ,ਜੋਗਾ ਸਿੰਘ ਅਤੇ ਪ੍ਰੀਤਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਅੰਤਿਮ ਸਸਕਾਰ ਉਪਰੰਤਗਿਆਨੀ ਅਵਤਾਰ ਸਿੰਘ ਨੇ ਸੰਤ ਵੀਰ ਲੋਪੋ ਦੇ ਸਮੁੱਚੇ ਜੀਵਨ ’ਤੇ ਚਾਨਣਾ ਪਾਉਂਦਿਆਂ ਆਖਿਆ ਕਿ 75 ਸਾਲ ਕੌਮ ਅਤੇ ਟਕਸਾਲ ਦੀ ਸੇਵਾ ਕਰਨ ਵਾਲੇ ਸੰਤ ਵੀਰ ਸਿੰਘ ਮੱਦੋਕੇ ਨੇ 1957 ਤੋਂ ਹੁਣ ਤੱਕ 63 ਸਾਲ ਇਸ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਸਾਹਿਬ, ਵਿੱਦਿਅਕ ਸੰਸਥਾ ਦੇ ਸੰਸਥਾਪਕ  ਵੀ ਉਹ ਹੀ ਸਨ ਅਤੇ ਸਾਲ 1996 ਤੋਂ ਲਗਾਤਾਰ 9 ਸਾਲ ਉਹ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ । ਉਹ ਇਕ ਉੱਚ ਕੋਟਿ ਦੇ ਪੰਥਕ ਲੇਖਕ ਵੀ ਸਨ ਅਤੇ ਉਹਨਾਂ ਵੱਲੋਂ ਲਿਖੀਆਂ ਕਈ ਕਿਤਾਬਾਂ ਵਿਚੋਂ ‘ਸੁੱਚੇ ਮੋਤੀ’ ਅੱਜ ਵੀ ਵਿਦਿਆਰਥੀਆਂ ਵੱਲੋਂ ਪੜ੍ਹੀ ਜਾਂਦੀ ਹੈ। ਜਥੇਦਾਰ ਰਾਮ ਸਿੰਘ ਮੱਦੋਕੇ ਨੇ ਦੱਸਿਆ ਕਿ ਛੋਟੇ ਹੁੰਦਿਆਂ ਹੀ 10 ਸਾਲ ਦੀ ਉਮਰ ਵਿਚ ਉਹ ਮਹੰਤ ਨਿੱਕਾ ਸਿੰਘ ਕੋਲ ਆਏ ਜਿੱਥੇ ਗੁਰਦੁਆਰਾ ਸਾਹਿਬ ਭਿੰਡਰਾਂ ਵਾਲੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਦਾ ਆਉਣਾ ਜਾਣਾ ਸੀ, ਇਸ ਕਰਕੇ ਮਹੰਤ ਨਿੱਕਾ ਸਿੰਘ ਨੇ ਸੰਤ ਵੀਰ ਸਿੰਘ ਨੂੰ ਬਾਲ ਉਮਰ ‘ਚ ਹੀ ਗੁਰਬਚਨ ਸਿੰਘ ਕੋਲ ਭੇਜ ਦਿੱਤਾ । ਉਹ ਗੁਰਬਾਣੀ, ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਦਾ ਪ੍ਰਚਾਰ ਕਰਕੇ ਵਿਦਵਾਨ ਬਣੇ। ਉਹਨਾਂ ਦੱਸਿਆ ਕਿ ਸੰਤ ਵੀਰ ਸਿੰਘ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕਿ੍ਪਾਲ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕੀਤੀ। ਮਹੰਤ ਨਿੱਕਾ ਸਿੰਘ ਦੇ 1957 ‘ਚ ਚੜ੍ਹਾਈ ਕਰਨ ‘ਤੇ ਪਿੰਡ ਵਾਲਿਆ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਕਿ ਸੰਤ ਵੀਰ ਸਿੰਘ ਨੂੰ ਨਗਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪੀ ਜਾਵੇ। ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਗਰਾਜ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਜੀ ਦੇ ਅੰਗੀਠਾ ਸੰਭਾਲਣ ਦੀ ਰਸਮ 26 ਫਰਵਰੀ ਨੂੰ ਹੋਵੇਗੀ ਅਤੇ 3 ਮਾਰਚ ਨੂੰ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।