ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਨਾਉਣ ਲਈ ਪਿ੍ੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਅਹਿਮ ਭੂਮਿਕਾ ਹੋਵੇਗੀ-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ

ਮੋਗਾ 18 ਫਰਵਰੀ (ਜਸ਼ਨ):‘‘ ਹੋਣਹਾਰ ਅਤੇ ਮਿਹਨਤੀ ਵਿਦਿਆਰਥੀਆਂ ਤੇ ਯੋਜਨਾਬੰਦੀ ਨਾਲ ਧਿਆਨ ਦੇਣ ‘ਤੇ ਸਕੂਲ ਮੁਖੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਮੈਰਿਟ ਸੂਚੀ ਵਿੱਚ ਲਿਆ ਸਕਦੇ ਹਨ ਇਸ ਲਈ ਸਕੂਲਾਂ ਦੇ ਮੁਖੀ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦਾ ਅੰਕੜਾ ਵਿਸ਼ਲੇਸ਼ਣ ਕਰਕੇ ਵਿਸ਼ੇਸ਼ ਯੋਜਨਾਬੰਦੀ ਕਰਨ’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੋਰਡ ਦੀਆਂ ਜਮਾਤਾਂ ਦੇ ਪਿਛਲੇ ਸਾਲ ਬਹੁਤ ਵਧੀਆ ਨਤੀਜੇ ਰਹੇ ਸਨ ਅਤੇ ਇਸ ਵਾਰ ਦਸਵੀਂ ਅਤੇ ਬਾਰ੍ਹਵੀਂ ਤੋਂ ਇਲਾਵਾ ਪੰਜਵੀਂ ਅਤੇ ਅੱਠਵੀਂ ਦੀਆਂ ਜਮਾਤਾਂ ਦਾ ਵੀ ਬੋਰਡ ਵੱਲੋਂ ਇਮਤਿਹਾਨ ਲਿਆ ਜਾਵੇਗ। ਸਕੂਲ ਮੁਖੀਆਂ ਲਈ ਅਜਿਹੇ ਸਮੇਂ ਯੋਜਨਾ ਕਰਨਾ ਲਾਜ਼ਮੀ ਹੋ ਜਾਂਦਾ ਹੈ ਜਿਸ ਲਈ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵੱਲੋਂ ਸਕੂਲ ਮੁਖੀਆਂ ਨੂੰ ਅੰਕੜਾ ਵਿਸ਼ਲੇਸ਼ਣ ਕਰਨ ਦੀ ਵਿਸ਼ੇਸ਼ ਜਾਣਕਾਰੀ ਦੇਣ ਲਈ ਲਗਾਤਾਰ ਜਿਲ੍ਹਾ ਪੱਧਰ ‘ਤੇ ਮੀਟਿੰਗਾਂ ਕਰਕੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਮੁਖੀ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫਲ ਬਨਾਉਣ ਲਈ ਖੁਦ ਵੀ ਵਾਧੂ ਕਲਾਸਾਂ ਲਗਾ ਰਹੇ ਹਨ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਆਪਕ ਅਤੇ ਸਕੂਲ ਮੁਖੀ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਆਪਣਾ ਰੋਲ ਅਦਾ ਕਰ ਰਹੇ ਹਨ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਰਿਕਾਰਡ ਵਾਧਾ ਕਰਨ ਲਈ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨ ਲਈ ਸਕੂਲ ਦੇ ਬਾਹਰ ਹੋਣਹਾਰ ਵਿਦਿਆਰਥੀਆਂ ਦੀ ਫਲੈਕਸ ਲਗਾਉਣ ਦੀ ਸਲਾਹ ਵੀ ਦਿੱਤੀ। ਮੀਟਿੰਗ ਤੋਂ ਪਹਿਲਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਵਿਖੇ ਦੌਰਾ ਵੀ ਕੀਤਾ।

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਜਸਪਾਲ ਸਿੰਘ ਔਲਖ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ),ਰਾਕੇਸ਼ ਕੁਮਾਰ ਮੱਕੜ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) , ਅਵਤਾਰ ਸਿੰਘ ਕਰੀਰ ਸਮਾਰਟ ਸਕੂਲ ਜ਼ਿਲ੍ਹਾ ਕੋਆਰਡੀਨੇਟਰ, ਗਾਇਡੈਂਸ ਕੌਂਸਲਰ ਦਿਲਬਾਗ ਸਿੰਘ,ਗੁਰਦਿਆਲ ਸਿੰਘ ਸਿੱਖਿਆ ਸੁਧਾਰ ਟੀਮ, ਬਰਿੰਦਰਜੀਤ ਸਿੰਘ ,ਨਿਸ਼ਾਨ ਸਿੰਘ ਡੀ.ਐੱਸ.ਐੱਸ, ਸੁਖਚੈਨ ਸਿੰਘ ਹੀਰਾ ਜ਼ਿਲ੍ਹਾ ਡਾਇਟ ਪਿ੍ਰੰਸੀਪਲ, ਪਿ੍ਰੰਸੀਪਲ ਬਲਵਿੰਦਰ ਸਿੰਘ ਸੈਣੀ,ਰਾਜਿੰਦਰ ਸਿੰਘ ਚਾਨੀ ਮੁੱਖ ਬੁਲਾਰਾ ਸਿੱਖਿਆ ਵਿਭਾਗ, ਕੁਲਦੀਪ ਸਿੰਘ ਜ਼ਿਲ੍ਹਾ ਮੈਂਟਰ (ਸਾਇੰਸ), ਸੁਖਜਿੰਦਰ ਸਿੰਘ ਜ਼ਿਲ੍ਹਾ ਮੈਂਟਰ ਅੰਗਰੇਜ਼ੀ, ਸਮੂਹ ਬੀ.ਐੱਮਜ਼ ਸਾਇੰਸ ਰਾਜੇਸ਼ ਮਿੱਤਲ, ਗੁਰਮੀਤ ਸਿੰਘ, ਪਲਵਿੰਦਰ ਸਿੰਘ, ਰਾਹੁਲ, ਦਿਲਜਿੰਦਰ ਸਿੰਘ, ਗੁਰਸ਼ਰਨ ਸਿੰਘ, ਸਤਪਾਲ ਕਾਲੜਾ, ਸਮੂਹ ਬੀ.ਐੱਮਜ਼ ਅੰਗਰੇਜ਼ੀ ਅਮਨਦੀਪ ਸਿੰਘ, ਨਵਦੀਪ ਸਿੰਘ, ਨੀਤੂ, ਰੁਪਿੰਦਰ ਕੌਰ, ਸੰਦੀਪ ਸਿੰਘ, ਲਿਤੇਸ਼ ਵਿਦਿਲ, ਸਮੂਹ ਬੀ.ਐੱਮਜ਼ ਗਣਿਤ ਬਲਵਿੰਦਰ ਸਿੰਘ, ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਮਨਦੀਪ ਸ਼ਰਮਾ, ਅਮਨਦੀਪ ਸਿੰਘ, ਸਮੂਹ ਜ਼ਿਲ੍ਹਾ ਸੁਧਾਰ ਟੀਮ ਮੈਂਬਰਜ਼ , ਸਮੂਹ ਪਿ੍ਰੰਸੀਪਲ ,ਹਾਈ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਇੰਚਾਰਜ, ਹਰਸ਼ ਗੋਇਲ ਜਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ ਸਟੇਟ ਮੀਡੀਆ ਟੀਮ ਮੈਂਬਰ ,ਤੇਜਿੰਦਰ ਸਿੰਘ ਮੀਡੀਆ ਕੋਆਰਡੀਨੇਟਰ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।