ਸ੍ਰੀ ਹੇਮਕੁੰਟ ਸਕੂਲ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਪ੍ਰੀਖਿਆਂ ਵਿੱਚੋਂ ਸਫਲਤਾ ਪ੍ਰਾਪਤੀ ਲਈ ਲਿਆ ਅਸ਼ੀਰਵਾਦ

ਮੋਗਾ,17 ਫਰਵਰੀ(ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ ਸਕੂਲ ਕੋਟ-ਈਸੇ-ਖਾਂ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਪਿੰਡ ਦੋਲੇਵਾਲਾ ਵਿਖੇ ਫੱਗਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ।  ਵਿਦਿਆਰਥੀਆਂ ਨੇ ਗੁਰੁੂ ਘਰ ਜਾ ਕੇ ਦੇਗ ਕਰਵਾਈ ਅਤੇ ਗੁਰੁੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ । ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਸ਼ਰਧਾ ਨਾਲ ਦਰਸ਼ਨ ਕੀਤੇ ਅਤੇ ਪਾਠ ਸਰਵਣ ਕੀਤਾ।ਇਸ ਸਮੇਂ ਗੁਰਦਆਰਾ ਸਾਹਿਬ ਜੀ ਦੇ ਪਾਠੀ ਸਿੰਘ ਨੇ ਵਿਦਿਆਰਥੀਆਂ ਦੇ ਪੇਪਰਾਂ ਚੋ ਚੰਗੇ ਅੰਕ ਪ੍ਰਾਪਤ ਕਰਨ ਲਈ ਅਰਦਾਸ ਕੀਤੀ। ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਵਿੱਚ ਵੀ ਸੀ.ਬੀ.ਐੱਸ.ਈ ਬੋਰਡ ਵੱਲੋਂ ਪ੍ਰੀਖਿਆਂ ਕੇਂਦਰ ਬਣਨ ਤੇ ਗੁਰੁੂ ਜੀ ਦਾ ਸ਼ੁਕਰਾਨਾ ਕੀਤਾ ।ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਕਿਹਾ ਕਿ ਅਸੀ ਬਹੁਤ ਹੀ ਵਡਭਾਗੇ ਹਾਂ ਵਿਦਿਆਰਥੀਆਂ ਅਤੇ ਸਟਾਫ ਮੈਬਰਜ਼ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਸੀਬ ਹੋ ਰਹੇ ਹਨ ।ਅਸੀ ਸਾਰੇ ਇਹ ਕਾਮਨਾ ਕਰਦੇ ਹਾਂ ਕਿ ਵਿਦਿਆਰਥੀ ਪ੍ਰੀਖਿਆਂ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ। ਇਸ ਸਮੇਂ ਮਹੇਸ਼ ਕੁਮਾਰ ,ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸਿਲਕੀ ਮਲਹੋਤਰਾਂ,ਕੁਲਵਿੰਦਰ ਕੌਰ, ਚੇਸ਼ਟਾ , ਚੇਤਨਾ,ਹਰਵਿੰਦਰ ਕੌਰ, ਆਰਤੀ ਅਰੋੜਾ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ ,ਭੁਪਿੰਦਰ ਕੌਰ , ਜਸਵਿੰਦਰਕੌਰ,ਵੀਰਪਾਲ ਕੌਰ,ਗੁਰਸ਼ਰਨ ਕੌਰ, ਸੁਰਿੰਦਰਪਾਲ ਕੌਰ,ਸ਼ਿੰਦਰਪਾਲ ਕੌਰ ਅਤੇ ਕੋਆਰਡੀਨੇਟਰ ਮਨਪ੍ਰੀਤ ਕੌਰ ਹਾਜ਼ਰ ਸੀ ।