ਹਰਮਨਬੀਰ ਸਿੰਘ ਗਿੱਲ ਨੇ ਬਤੌਰ ਐੱਸ ਐੱਸ ਪੀ ਸੰਭਾਲਿਆ ਅਹੁਦਾ

Tags: 

ਮੋਗਾ,16 ਫਰਵਰੀ (ਨਵਦੀਪ ਮਹੇਸ਼ਰੀ/ਜਸ਼ਨ) : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੀ ਬਰਾਂਚ ਅਤੇ ਗਵਰਨਰ ਆਫ਼ ਪੰਜਾਬ ਵੱਲੋਂ ਪੰਜਾਬ ‘ਚ ਕੁਝ ਜ਼ਿਲ੍ਹਿਆਂ ਵਿਚ ਪੁਲਿਸ ਅਫ਼ਸਰਾਂ ਦੇ ਕੀਤੇ ਤਬਾਦਲਿਆਂ ਦੀ ਜਾਰੀ ਕੀਤੀ ਸੂਚੀ ਤਹਿਤ ਮੋਗਾ ਜ਼ਿਲ੍ਹੇ ‘ਚ ਮੌਜੂਦਾ ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਦੀ ਜਗਹ ’ਤੇ ਹਰਮਨਬੀਰ ਸਿੰਘ ਗਿੱਲ ਨੂੰ ਬਤੌਰ ਐੱਸ ਐੱਸ ਪੀ ਤੈਨਾਤ ਕੀਤਾ ਗਿਆ ਹੈ । ਅੱਜ ਹਰਮਨਬੀਰ ਸਿੰਘ ਗਿੱਲ  ਨੇ ਮੋਗਾ ਦਫਤਰ ਪਹੁੰਚ ਕੇ ਬਤੌਰ ਜ਼ਿਲਾ ਪੁਲਿਸ ਮੁਖੀ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹਨਾਂ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਜ਼ਿਲ੍ਹੇ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਮਜਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਹਰਮਨਬੀਰ ਸਿੰਘ ਗਿੱਲ ਨੇ ਬਤੌਰ ਐੱਸ ਐੱਸ ਪੀ ਪਹਿਲੀ ਵਾਰ ਅਹੁਦਾ ਸੰਭਾਲਿਆ ਹੈ ਅਤੇ ਉਹ ਇਸ ਤੋਂ ਪਹਿਲਾਂ ਜਲੰਧਰ ਦੇ ਪਾਸਪੋਰਟ ਦਫਤਰ ਵਿਖੇ ਰਿਜਨਲ ਪਾਸਪੋਰਟ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ । ਇਹ ਵੀ ਦੱਸਣਯੋਗ ਹੈ ਕਿ ਹਰਮਨਬੀਰ ਸਿੰਘ ਗਿੱਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਭਰਾ ਹਨ।