ਰਿਸ਼ਵਤ ਲੈਂਦਾ ਏ ਐੱਸ ਆਈ ਰੰਗੇ ਹੱਥੀਂ ਗਿ੍ਰਫਤਾਰ

ਗੁਰਦਾਸਪੁਰ,14 ਫਰਵਰੀ (ਬਿੱਟੂ): ਗੁਰਦਾਸਪੁਰ ਵਿਜੀਲੈਂਸ ਵਿਭਾਗ ਨੇ ਰਿਸ਼ਵਤਖੋਰੀ ਖਿਲਾਫ਼ ਮੁਹਿੰਮ ਹੋਰ ਤੇਜ਼ ਕਰਦਿਆਂ ਅੱਜ ਏ ਐੱਸ ਆਈ ਹਰਜਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਏ ਐੱਸ ਆਈ ਹਰਜਿੰਦਰ ਸਿੰਘ ਬਹਿਰਾਮਪੁਰ ਥਾਣੇ ਵਿਚ ਤੈਨਾਤ ਸੀ ਅਤੇ ਝਗੜੇ ਦੇ ਕਿਸੇ ਮਾਮਲੇ ਵਿਚ ਸਰਬਜੀਤ ਸਿੰਘ ਨਾਮ ਦੇ ਵਿਅਕਤੀ ਦੇ ਕੇਸ ਨੂੰ ਰਫ਼ਾਦਫ਼ਾ ਕਰਨ ਲਈ ਏ ਐੱਸ ਆਈ ਨੇ ਸਰਬਜੀਤ ਸਿੰਘ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ 10 ਹਜ਼ਾਰ ਰੁਪਏ ਵਿਚ ਤੈਅ ਹੋਇਆ ਪਰ ਅੱਜ ਰਿਸ਼ਵਤ ਦੀ ਇਹ ਰਕਮ ਹਾਸਲ ਕਰਦਿਆਂ ਏ ਐੱਸ ਆਈ ਹਰਜਿੰਦਰ ਸਿੰਘ ਵਿਜੀਲੈਂਸ ਵਿਭਾਗ ਦੇ ਕਾਬੂ ਆ ਗਿਆ।