ਕੈਂਬਰਿਜ ਇੰਟਰਨੈਸ਼ਨਲ ਸਕੂਲ ਅਤੇ ਸਰਕਾਰੀ ਹਾਈ ਸਕੂਲ ਕੋਠੇ ਪੱਤੀ ਮੁਹੱਬਤ ‘ਚ ਹੋਇਆ ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ

ਮੋਗਾ,29 ਜਨਵਰੀ (ਜਸ਼ਨ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਦਾ ਸਰਕਾਰੀ ਹਾਈ ਸਕੂਲ ਕੋਠੇ ਪੱਤੀ ਮੁਹੱਬਤ ਨਾਲ ਐਕਸਚੇਂਜ ਪ੍ਰੋਗਰਾਮ ਹੋਇਆ। ਸਰਕਾਰੀ ਹਾਈ ਸਕੂਲ ਕੋਠੇ ਪੱਤੀ ਮੁਹੱਬਤ ਦੇ ਛੇਵੀਂ ਤੋਂ ਅੱਠਵੀਂ ਕਲਾਸ ਦੇ ਬੱਚੇ ਕੈਂਬਰਿਜ ਸਕੂਲ ਵਿਖੇ ਆਏ। ਉਹਨਾਂ ਨੇ ਕੈਂਬਰਿਜ ਸਕੂਲ ਦੀਆਂ ਸਾਰੀਆਂ ਸਾਇੰਸ ਲੈਬਜ਼ ,ਲੈਂਗੂਏਜ ਲੈਬ ,ਕੰਪਿਊਟਰ ਲੈਬ ,ਮੈਥਸ ਲੈਬ ਅਤੇ ਫਾਈਨ ਆਰਟਸ ਲੈਬ ਅਤੇ ਮਿੳਜ਼ਿਕ ਰੂਮ ਦਾ ਦੌਰਾ ਕੀਤਾ । ਐਜੂਕੇਸ਼ਨ ਐਕਸਚੇਂਜ ਪ੍ਰੋਗਰਾਮ ‘ਚ ਹਿੱਸਾ ਲੈਣ ਆਏ ਵਿਦਿਆਰਥੀਆਂ ਨਾਲ ਮੈਡਮ ਅਨੁਰਾਧਾ ਅਰੋੜਾ ਅਤੇ ਮੈਡਮ ਪਰਮਜੀਤ ਕੌਰ ਵੀ ਸਕੂਲ ਪਹੁੰਚੇ । ਕੈਂਬਰਿਜ ਸਕੂਲ ਦੇ ਇੰਗਲਿਸ਼ ਦੇ ਅਧਿਆਪਕ ਮੈਡਮ ਸੀਮਾ ਸ਼ਰਮਾ ਨੇ ਬੱਚਿਆਂ ਨੂੰ ਗਰਾਮਰ ਵਿਸ਼ੇ ’ਤੇ ਲੈਕਚਰ ਦਿੱਤਾ। ਇਸ ਪ੍ਰੋਗਰਾਮ ਦੌਰਾਨ ਮੈਡਮ ਅਨੁਰਾਧਾ ਅਰੋੜਾ ਨੇ ਸਾਰੇ ਵਿਦਿਆਰਥੀਆਂ ਨੂੰ ਲੇਖ ਲਿਖਣ ਦੀ ਸਹੀ ਵਿਧੀ ਦਾ ਗਿਆਨ ਦਿੱਤਾ। ਸਰਕਾਰੀ ਸਕੂਲ ਤੋਂ ਆਏ ਸਾਰੇ ਵਿਦਿਆਰਥੀ ਕੈਂਬਰਿਜ ਸਕੂਲ ਦੀਆਂ ਵੱਖ ਵੱਖ ਲੈਬਜ਼ ਦੇਖ ਕੇ ਬਹੁਤ ਖੁਸ਼ ਹੋਏ। ਕੈਂਬਰਿਜ ਸਕੂਲ ਦੀ ਮੈਨੇਜਮੈਂਟ ਵੱਲੋਂ ਆਏ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।

ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਸਤਵਿੰਦਰ ਕੌਰ ਨੇ ਆਖਿਆ ਕਿ ਇਹਨਾਂ ਪ੍ਰੋਗਰਾਮਾਂ ਦੌਰਾਨ ਵਿਦਿਆਰਥੀ ਆਪਸ ਵਿਚ ਘੁਲਮਿਲ ਕੇ ਵਿਚਰਦੇ ਹਨ ਜਿਸ ਸਦਕਾ ਉਹਨਾਂ ਵਿਚ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹੇ ਐਕਸਚੇਂਜ ਪ੍ਰੋਗਰਾਮ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ ।