ਅਫਹਾਵਾਂ ਨੂੰ ਦਰਕਿਨਾਰ ਕਰਦਿਆਂ ਅੱਠ ਨੌਜਵਾਨਾਂ ਨੇ ਲੋੜਵੰਦਾਂ ਲਈ ਖੂਨਦਾਨ ਕੀਤਾ

ਮੋਗਾ 29 ਜਨਵਰੀ (ਜਸ਼ਨ) : ਸ਼ੋਸ਼ਲ ਮੀਡੀਆ ਤੇ ਖੂਨਦਾਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਅੱਜ ਵੱਖ ਵੱਖ ਸੰਸਥਾਵਾਂ ਨਾਲ ਸਬੰਧਿਤ 8 ਮੈਂਬਰਾਂ ਨੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚ ਕੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ । ਸੱਤਪਾਲ ਮਿੱਤਲ ਹਸਪਤਾਲ ਵਿੱਚ ਦਾਖਲ ਇੱਕ ਮਰੀਜ਼ ਅਤੇ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਤਿੰਨ ਮਰੀਜਾਂ ਨੂੰ ਏ ਪਾਜਿਟਿਵ, ਏ ਬੀ ਪਾਜਿਟਿਵ ਅਤੇ ਓ ਪਾਜਿਟਿਵ ਖੂਨ ਦੀ ਜਰੂਰਤ ਸੀ, ਜਿਸ ਸਬੰਧੀ ਉਹਨਾਂ ਦੇ ਵਾਰਿਸਾਂ ਨੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨਾਲ ਸੰਪਰਕ ਕੀਤਾ, ਜਿਨ੍ਹਾਂ ਡੇਰਾ ਸੱਚਾ ਸੌਦਾ ਪ੍ਬੰਧਕਾਂ ਅਤੇ ਬਲੱਡ ਡੋਨਰ ਕਲੱਬ ਮੋਗਾ ਸਬੰਧਿਤ ਰੂਰਲ ਐਨ.ਜੀ.ਓ. ਮੋਗਾ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ, ਜਿਸ ਨੂੰ ਪ੍ਵਾਨ ਕਰਦਿਆਂ ਇਹਨਾ ਸੰਸਥਾਵਾਂ ਨਾਲ ਸਬੰਧਿਤ ਸੱਤ ਨੌਜਵਾਨਾਂ ਵਿਨੇਦੀਪ ਸਿੰਘ ਮੋਗਾ, ਰੂਪਾ ਸਿੰਘ ਵੱਡਾ ਘਰ, ਮਨਦੀਪ ਸਿੰਘ ਵੱਡਾ ਘਰ, ਨਛੱਤਰ ਸਿੰਘ ਸਿੰਘਾਂਵਾਲਾ, ਕੁਲਵਿੰਦਰ ਸਿੰਘ ਬੀੜ ਰਾਊਕੇ, ਰਣਜੀਤ ਸਿੰਘ ਦੁਨੇਕੇ ਅਤੇ ਜੱਜ ਸਿੰਘ ਸਮਾਲਸਰ ਨੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਖੂਨਦਾਨ ਕੀਤਾ । ਅੱਠਵਾਂ ਨੌਜਵਾਨ ਆਕਿਬ ਇਕਬਾਲ ਜੰਮੂ ਕਸ਼ਮੀਰ ਨਾਲ ਸਬੰਧਿਤ ਹੈ, ਜੋ ਲਾਲਾ ਲਾਜਪਤ ਰਾਏ ਕਾਲਜ਼ ਘੱਲਕਲਾਂ ਦਾ ਵਿਦਿਆਰਥੀ ਹੈ, ਜਿਸ ਨੇ ਇੱਕ ਹਿੰਦੂ ਮਰੀਜ ਲਈ ਆਪਣਾ ਓ ਪਾਜਿਟਿਵ ਖੂਨਦਾਨ ਕੀਤਾ। ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਸਭ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲੱਡ ਬੈਂਕ ਦੀ ਇਹੀ ਖੂਬਸੂਰਤੀ ਹੈ ਕਿ ਇੱਥੇ ਆ ਕੇ ਸਭ ਧਰਮਾਂ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਹਨ ਤੇ ਸਭ ਇੱਕ ਦੂਸਰੇ ਦੇ ਕੰਮ ਆਉਂਦੇ ਹਨ ਤੇ ਕੋਈ ਕਿਸੇ ਦਾ ਧਰਮ ਨਹੀਂ ਪੁੱਛਦਾ । ਇਸ ਮੌਕੇ ਗਗਨਪ੍ੀਤ ਸਿੰਘ, ਗੁਲਾਬ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਹਾਜਰ ਸਨ ।