ਪੰਜਾਬ ਦਾ ਮਾਣ ਬਣੀਆਂ ਸੁਖਾਨੰਦ ਕਾਲਜ ਦੀਆਂ ਕੁਸ਼ਤੀ ਅਤੇ ਜਿਮਨਾਸਟਿਕ ਦੀਆਂ ਖਿਡਾਰਨਾਂ

ਸੁਖਾਨੰਦ,27 ਜਨਵਰੀ (ਜਸ਼ਨ): ਗੁਹਾਟੀ ਆਸਾਮ ਵਿਖੇ ਜਨਵਰੀ ਮਹੀਨੇ ਵਿੱਚ ਆਯੋਜਿਤ ਖੇਲੋ ਇੰਡੀਆ ਖੇਲੋ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ,ਮੋਗਾ ਦੀਆਂ ਵਿਦਿਆਰਥੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਲਜ ਦੇ ਤਾਜ ਵਿੱਚ  ਹੋਰ ਨਗ਼ ਜੜ ਦਿੱਤੇ ਹਨ। ਇੱਥੇ ਕਰਵਾਏ ਗਏ ਅੰਡਰ-21 ਕੁਸ਼ਤੀ ਮੁਕਾਬਲਿਆਂ ਦੇ 76 ਕਿਲੋਗ੍ਰਾਮ ਵਰਗ ਵਿੱਚ ਨਵਜੋਤ ਕੌਰ ਧੂੜਕੋਟ, ਬੀ.ਏ. ਭਾਗ ਦੂਜਾ ਨੇ ਕਾਂਸੇ ਦਾ ਤਮਗਾ ਹਾਸਿਲ ਕਰਕੇ ਕਾਲਜ ਦੇ ਨਾਲ-ਨਾਲ ਪੰਜਾਬ ਦਾ ਨਾਮ ਵੀ ਰੁਸ਼ਨਾਇਆ ਹੈ। ਅੰਡਰ-21 ਕੁਸ਼ਤੀ ਮੁਕਾਬਲਿਆਂ ਦੇ 51 ਕਿਲੋਗ੍ਰਾਮ ਵਰਗ ਵਿੱਚ ਰੁਪਿੰਦਰ ਕੌਰ ਬੀ.ਏ. ਭਾਗ ਦੂਜਾ ਨੇ ਚੌਥਾ ਸਥਾਨ ਹਾਸਿਲ ਕੀਤਾ।ਕਾਲਜ ਦੀ ਜਿਮਨਾਸਟਿਕ ਟੀਮ ਦੀ ਰੂਬੀ ਯਾਦਵ,ਕੁਮਾਰੀ ਵਿਨੇਸ਼ ਯਾਦਵ ਅਤੇ ਕੁਮਾਰੀ ਪੂਜਾ ਨੇ ਵੀ ਸ਼ਾਨਦਾਰ ਪ੍ਰਦਰਸ਼ਨ  ਨਾਲ ਭਾਰਤੀ ਦਰਸ਼ਕਾਂ ਦੀ  ਵਾਹ-ਵਾਹੀ ਲੁੱਟੀ ਅਤੇ ਰੂਬੀ ਯਾਦਵ ਨੇ ਅਪਰੇਟਸ ਬੈਲੇਂਸਿੰਗ ਬੀਮ ਵਿੱਚ ਬੈਸਟ ਆਫ਼ ਏਟ  ਦਾ ਖ਼ਿਤਾਬ ਹਾਸਿਲ ਕੀਤਾ।ਕਾਲਜ ਪਿ੍ਰੰਸੀਪਲ  ਡਾ. ਸੁਖਵਿੰਦਰ ਕੌਰ ਅਤੇ ਸੁਖਾਨੰਦ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਨੇ ਕਾਲਜ ਦੀਆਂ ਇਹਨਾਂ ਹੋਣਹਾਰ ਖਿਡਾਰਨਾਂ ਉੱਪਰ ਮਾਣ ਕਰਦਿਆਂ, ਉਹਨਾਂ ਦੇ ਮਾਤਾ-ਪਿਤਾ, ਕੋਚ ਹਰਭਜਨ ਸਿੰਘ ਅਤੇ ਕੋਚ ਮੱਖਣ ਲਾਲ ਨਾਲ ਖੁਸ਼ੀ ਸਾਂਝੀ ਕੀਤੀ।