ਚੇਅਰਮੈਨ ਬਲਦੇਵ ਸਿੰਘ ਢਿੱਲੋਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ,ਸਸਕਾਰ ਅੱਜ 3.30 ’ਤੇ ਪਿੰਡ ਘਲੋਟੀ ਵਿਖੇ,ਵਿਧਾਇਕ ਕਾਕਾ ਲੋਹਗੜ੍ਹ ਨੇ ਕੀਤਾ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ

ਧਰਮਕੋਟ,27 ਜਨਵਰੀ (ਜਸ਼ਨ):  ਧਰਮਕੋਟ ਹਲਕੇ ਅੰਦਰ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਾਬਕਾ ਚੇਅਰਮੈਨ ਬਲਦੇਵ ਸਿੰਘ ਢਿੱਲੋਂ (ਕੋਅਰਪੋਟਿਵ ਬੈਂਕ ) ਆਪਣੇ ਪਿੰਡ ਘਲੋਟੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਛੋਟੇ ਭਰਾ ਨਿਰਮਲ ਸਿੰਘ ਮਿੰਟਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਸਾਰੇ ਪਰਿਵਾਰ ਨੇ ਰਿਸ਼ਤੇਦਾਰੀ ਵਿਚ ਵਿਆਹ ’ਤੇ ਜਾਣਾ ਸੀ ਪਰ ਮੌਸਮ ਦੇ ਨਾਸਾਜ਼ ਹੋਣ ਕਾਰਨ ਬਲਦੇਵ ਸਿੰਘ ਨੇ ਘਰੇ ਹੀ ਆਰਾਮ ਕਰਨ ਦਾ ਫੈਸਲਾ ਲਿਆ ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹ ਘੜੀ ਪਲ ਵਿਚ ਹੀ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਉਮਰ 72 ਸਾਲ ਸੀ। ਮਿੰਟਾ ਨੇ ਦੱਸਿਆ ਕਿ ਬਲਦੇਵ ਸਿੰਘ ਢਿੱਲੋਂ ਦਾ ਅੰਤਿਮ ਸੰਸਕਾਰ ਅੱਜ 3.30 ਵਜੇ ਪਿੰਡ ਘਲੋਟੀ ਵਿਖੇ ਹੀ ਕੀਤਾ ਜਾਵੇਗਾ।  ਚੇਅਰਮੈਨ ਬਲਦੇਵ ਸਿੰਘ ਢਿੱਲੋਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਹਨਾਂ ਦੇ ਸਪੁੱਤਰਾਂ ਜਗਜੀਤ ਸਿੰਘ ,ਹਰਦੀਪ ਸਿੰਘ ,ਗੁਰਮੀਤ ਸਿੰਘ ਅਤੇ ਪੁੱਤਰੀ ਜਸਵੀਰ ਕੌਰ ਨਾਲ ਰਿਸ਼ਤੇਦਾਰਾਂ ਅਤੇ ਸਮਾਜ ਦੇ ਵੱਖ ਵੱਖ ਸਖਸੀਅਤਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ। ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਚੇਅਰਮੈਨ ਬਲਦੇਵ ਸਿੰਘ ਢਿੱਲੋਂ ਦੇ ਜਾਣ ਨਾਲ ਪਾਰਟੀ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਉਹਨਾਂ ਆਖਿਆ ਕਿ ਉਹ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹੇ ਹਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA ਇੰਸਟਾਲ ਕਰੋ ਜੀ ।