ਗਦਰੀ ਬਾਬੇ ਰੂੜ ਸਿੰਘ ਦੇ ਬੁੱਤ ਦੀ ਸਥਾਪਨਾ ਮੌਕੇ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ‘‘ਓਹੀ ਕੌਮਾਂ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ’’

ਮੋਗਾ 27ਜਨਵਰੀ ((ਜਸ਼ਨ): ਗਦਰ ਲਹਿਰ ਨੂੰ ਦੇਸ਼ ਦੀ ਆਜਾਦੀ ਲਈ ਲੜੀਆਂ ਗਈਆਂ ਲੜਾਈਆਂ ਵਿਚੋਂ ਸਿਰਮੌਰ ਮੰਨਿਆ ਜਾਂਦਾ ਹੈ ਅਤੇ ਇਸ ਲਹਿਰ ਵਿੱਚ ਸ਼ਹੀਦ ਹੋਣ ਵਾਲੇ ਗਦਰੀ ਬਾਬਿਆਂ ਵਿਚੋਂ ਇੱਕ ਬਾਬਾ ਰੂੜ ਸਿੰਘ ਜੀ ਤਲਵੰਡੀ ਭੰਗੇਰੀਆਂ ਦੋਸਾਝ ਸਨ ਜਿੰਨਾਂ ਨੂੰ ਆਪਣੇ ਚਾਰ ਸਾਥੀਆਂ ਸਮੇਤ 18 ਜੂਨ 1916 ਨੂੰ 'ਪਹਿਲਾ ਲਾਹੌਰ ਸਾਜਿਸ਼ ਕੇਸ' ਤਹਿਤ ਅੰਗਰੇਜ਼ੀ ਹਕੂਮਤ ਨੇ ਫਾਂਸੀ ਉੱਪਰ ਲਟਕਾ ਦਿੱਤਾ।ਇਸ ਮਹਾਨ ਗਦਰੀ ਸ਼ਹੀਦ ਦੀ ਯਾਦ ਨੂੰ ਸਦੀਵੀ ਕਰਨ ਲਈ ਪੰਚਾਇਤ ਯੁੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਨਿਹਾਲ ਸਿੰਘ  ਦੇ  ਵਿਸ਼ੇਸ਼ ਉਪਰਾਲੇ ਤੇ ਸਮੂਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਗਦਰੀ ਬਾਬਾ ਰੂੜ ਸਿੰਘ ਇੰਟਰਨੈਸ਼ਨਲ ਸੱਭਿਆਚਾਰ ਅਤੇ ਸਮਾਜ ਭਲਾਈ ਕਲੱਬ ਵਲੋ ਪਿੰਡ ਤਲਵੰਡੀ ਭੰਗੇਰੀਆਂ ਵਿੱਚ ਗ਼ਦਰੀ ਬਾਬਾ ਰੂੜ ਸਿੰਘ ਦਾ ਆਦਮ ਕੱਦ ਬੁੱਤ ਸਥਾਪਤ ਕੀਤਾ ਗਿਆ ਇਸ ਬੁੱਤ ਤੋਂ ਪਰਦਾ ਚੁੱਕਣ ਦੀ ਰਸਮ ਉੱਘੇ ਸਮਾਜ ਸੇਵੀ ਅਤੇ ਪ੍ਰਸਿੱਧ ਕਥਾ ਵਾਚਕ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਨੇ ਕੀਤਾ !ਇਸ ਮੌਕੇ ਤੇ ਸੰਤ ਬਾਬਾ ਹਰਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਇਨ੍ਹਾਂ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਉਨ੍ਹਾਂ ਕਿਹਾ ਕੇ ਪਿੰਡ ਤਲਵੰਡੀ ਭੰਗੇਰੀਆਂ ਦੇ ਸਮੁੱਚੀ ਸੰਗਤ ਦਾ ਬਹੁਤ ਵਧੀਆ ਉਪਰਾਲਾ ਹੈ ਜਿਨ੍ਹਾਂ ਨੇ ਅੱਜ ਗਦਰੀ ਬਾਬਾ ਰੂੜ ਸਿੰਘ ਦਾ ਆਦਮ ਕੱਦ ਬੁੱਤ ਸਥਾਪਤ ਹੋਣ ਨਾਲ ਆਉਣ ਵਾਲੀ ਪੀੜ੍ਹੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਏਗਾ!
ਇਸ ਮੌਕੇ ਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਸੰਤ ਬਾਬਾ ਹਰਵਿੰਦਰ ਸਿੰਘ ਜੀ ਨੂੰ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਉਣ ਤੇ ਧੰਨਵਾਦ ਕੀਤਾ ਤੇ ਜੀ ਆਇਆਂ ਆਖਿਆ !ਇਸ ਮੌਕੇ ਤੇ ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਇਹ  ਬੁੱਤ ਲਗਾਉਣ ਦਾ ਮੁੱਖ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਹੀਦਾ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ ਉਨ੍ਹਾਂ ਕਿਹਾ ਕਿ ਇਹ ਬੁੱਤ ਇੱਕ ਅਜਿਹੀ ਜਗਾ ਤੇ ਸਥਾਪਤ ਕੀਤਾ ਗਿਆ ਹੈ ਜਿੱਥੋਂ ਸਕੂਲ ਨੂੰ ਜਾਣ ਵਾਲੇ ਸਾਰੇ ਬੱਚੇ ਸੇਧ  ਮਿਲੇਗੀ ਉਨ੍ਹਾਂ ਕਿਹਾ ਕਿ ਅੱਜ ਅਸੀਂ ਇਹ ਫਖਰ ਨਾਲ ਕਹਿ ਸਕਦੇ ਹਾਂ ਕਿ ਪਿੰਡ ਤਲਵੰਡੀ ਭੰਗੇਰੀਆਂ ਦਾ ਵੀ ਇੱਕ ਅਜਿਹਾ ਸ਼ਹੀਦ ਹੋਇਆ ਹੈ ਅੰਗਰੇਜ਼ੀ ਹਕੂਮਤ ਖ਼ਿਲਾਫ਼ ਲੜਾਈ ਲੜੀ ਅਤੇ 18ਜੂਨ 1916 ਲਹੌਰ ਵਿਖੇ ਫਾਂਸੀ ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਅੱਜ ਸ਼ਹੀਦ ਬਾਬਾ ਰੂੜ ਸਿੰਘ ਨੂੰ ਸਮੁੱਚਾ ਨਗਰ ਸਲਾਮ ਕਰਦਾ ਹੈ ਅਜਿਹੇ # ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸ਼ਹੀਦਾਂ ਦੀਆਂ ਕਰਬਾਨੀਆ ਨੂੰ ਯਾਦ ਰੱਖਣਾ ਸਾਡਾ ਸਾਰਿਆਂ ਦਾ  ਮੁੱਢਲਾ ਫਰਜ਼ !ਅਖੀਰ ਵਿਚ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਉਣ ਵਾਲੇ ਦਾਨੀ ਪੋਸ਼ਣ ਵੀ ਸਨਮਾਨਤ ਕੀਤਾ ਗਿਆ !ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬੁੱਤ ਨੂੰ ਵਧੀਆ ਤਰੀਕੇ ਨਾਲ ਸਜਾਇਆ ਜਾਵੇਗਾ ਅਤੇ ਸ਼ਹੀਦ ਗਦਰੀ ਬਾਬਾ ਰੂੜ ਸਿੰਘ ਦਾ ਸਾਰਾ ਇਤਿਹਾਸ ਲਿਖਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸ਼ਹੀਦ ਦੀ ਕੁਰਬਾਨੀ ਤੋਂ ਵਾਰੇ ਜਾਣਕਾਰੀ  ਮਿਲ ਸਕੇ ! ਇਸ ਸਮਾਗਮ ਵਿੱਚ ਜੀਤਾ ਸਿੰਘ ਭੁੱਲਰ ਅਮਰੀਕਾ ਵਾਲੇ, ਮੰਨਾ ਭੁੱਲਰ, ਗੁਰਦੀਪ ਸਿੰਘ ਗੋਗੀ ਭੁੱਲਰ, ਲਾਲੀ ਭੁੱਲਰ, ਗੁਰਮੇਲ ਸਿੰਘ ਭੁੱਲਰ,  ਸਰਪੰਚ ਨਿਹਾਲ ਸਿੰਘ ਭੁੱਲਰ, ਦਿਆ ਸਿੰਘ ਭੁੱਲਰ ਸਾਬਕਾ ਸਰਪੰਚ, ਜੱਗਾ ਭੁੱਲਰ, ਕਲੱਬ ਪ੍ਰਧਾਨ ਦਰਸ਼ਨ ਸਿੰਘ ਭੁੱਲਰ, ਜਗਤਾਰ ਸਿੰਘ ਕੈਨੇਡਾ ਦੋਸਾਂਝ ,ਗਿਆਨੀ ਛਿੰਦਰ ਸਿੰਘ , ਦਰਸ਼ਨ ਸਿੰਘ ਪਟਵਾਰੀ ਢੁੱਡੀਕੇ, ਚਮਕੌਰ ਸਿੰਘ ਕਾਮਰੇਡ ਢੁੱਡੀਕੇ, ਮਨਜੀਤ ਸਿੰਘ ਗਿੱਲ ਆਰਟਿਸਟ ਘੱਲ ਕਲਾਂ, ਬੂਟਾ ਸਿੰਘ ਸਿੱਧੂ ਸਾਬਕਾ ਫੌਜੀ, ਨੰਬਰਦਾਰ ਗੁਰਚਰਨ ਸਿੰਘ, ਨੰਬਰਦਾਰ ਜੁਗਰਾਜ ਸਿੰਘ ਭੁੱਲਰ, ਕਰੋੜ ਸਿੰਘ ਖਾਲਸਾ, ਨਾਇਬ ਸਿੰਘ ਭੁੱਲਰ, ਅਮਰਜੀਤ ਸਿੰਘ ਚੀਮਾ, ਮੁਖਤਿਆਰ ਸਿੰਘ ਚੀਮਾ, ਜਗਤਾਰ ਸਿੰਘ  ਭੁੱਲਰ ,ਕਾਕਾ ਚੀਮਾ, ਬਲਵਿੰਦਰ ਸਿੰਘ ਚੀਮਾ, ਨਿਰਮਲ ਸਿੰਘ ਧਾਲੀਵਾਲ ਸਾਬਕਾ ਸਰਪੰਚ, ਬਲਤੇਜ ਸਿੰਘ ,ਹਰੀ ਸਿੰਘ ਧਾਲੀਵਾਲ, ਨੱਥਾ ਸਿੰਘ ਧਾਲੀਵਾਲ ,ਵੀਰ ਸਿੰਘ ,ਜਲੌਰ ਸਿੰਘ ਸਾਬਕਾ ਪੰਚ ਆਦਿ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।