ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਮੀਟਿੰਗ 27 ਜਨਵਰੀ ਦਿਨ ਸੋਮਵਾਰ ਨੂੰ : ਬੂਟਾ ਸਿੰਘ ਦੌਲਤਪੁਰਾ

ਮੋਗਾ,26 ਜਨਵਰੀ (ਜਸ਼ਨ) ਸ਼੍ਰੋਮਣੀ  ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਮੀਟਿੰਗ 27 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 12 ਵਜੇ ਗੁਰਦੁਆਰਾ ਤੰਬੂਮਾਲ ਸਾਹਿਬ ਡਗਰੂ ਵਿਖੇ ਹੋਵੇਗੀ। ਇਸ ਸਬੰਧੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਹਰ ਮਹੀਨੇ ਅਖੀਰਲੇ ਸੋਮਵਾਰ ਨੂੰ ਕੀਤੀ ਜਾਂਦੀ ਇਸ ਮੀਟਿੰਗ ਦੌਰਾਨ ਪਾਰਟੀ ਅਤੇ ਪੰਥਕ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ ਜਾਂਦੀ ਹੈ । 
ਜ਼ਿਕਰਯੋਗ ਹੈ ਕਿ ਬੀਤੇ ਕੱਲ ਸ਼ੋ੍ਰਮਣੀ ਅਕਾਲੀ ਦਲ ‘ਚੋਂ ਮੁਅੱਤਲ ਕੀਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾ ਨੇ ਇਸੇ ਗੁਰਦੁਆਰਾ ਸਾਹਿਬ ਵਿਚ ਰੈਲੀ ਕਰਦਿਆਂ ਸ਼ੋ੍ਰਣੀ ਅਕਾਲੀ ਦਲ ਦੀ ਲੀਡਰਸ਼ਿੱਪ ’ਤੇ ਤਾਨਾਸ਼ਾਹ ਹੋਣ ਦੇ ਦੋਸ਼ ਲਾਏ ਸਨ ਅਤੇ ਇਸੇ ਸੰਦਰਭ ਵਿਚ 27 ਜਨਵਰੀ ਦੀ ਇਹ ਮੀਟਿੰਗ ਢੀਂਡਸਾ ਖਿਲਾਫ਼ ਪਾਰਟੀ ਵੱਲੋਂ ਸਿਆਸੀ ਰਣਨੀਤੀ ਤਿਆਰ ਕਰਨ ਲਈ ਵਿਚਾਰ ਚਰਚਾ ਕਰਦਿਆਂ ਆਧਾਰ ਵੀ ਤਿਆਰ ਕਰੇਗੀ।