ਨਿਰਭਿਆ ਦੇ ਦੋਸ਼ੀਆਂ ਨੂੰ ਚੋਰਾਹੇ ‘ਚ ਫ਼ਾਂਸੀ ਦੇ ਦੇਣੀ ਚਾਹੀਦੀ ਏ: ਦੇਵਪ੍ਰਿਆ ਤਿਆਗੀ ਅਤੇ ਨਵਦੀਪ ਗੁਪਤਾ

ਮੋਗਾ,25 ਜਨਵਰੀ (ਜਸ਼ਨ): ਸਮਾਜਸੇਵੀ ਅਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਕਾਰਕੁੰਨ ਦੇਵਪ੍ਰਿਆ ਤਿਆਗੀ ਦਾ ਆਖਣਾ ਹੈ ਬਲਾਤਕਾਰ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਜਾਇਜ਼ ਹੈ ਚਾਹੇ ਉਹ ਕਿਸੀ ਵੀ ਧਰਮ ਦਾ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਨਿਰਭਿਆ ਦੀ ਮਾਂ 7 ਸਾਲ ਪਹਿਲਾਂ ਆਪਣੀ ਬੇਟੀ ਨੂੰ ਗਵਾਅ ਚੁੱਕੀ ਹੈ ਅਤੇ ਅੱਜ ਵੀ ਇਨਸਾਫ਼ ਲਈ ਕੋਰਟ ਦੇ ਚੱਕਰ ਕੱਟ ਰਹੀ ਹੈ। ਤਿਆਗੀ ਨੇ ਕਿਹਾ ਕਿ ਅਜਿਹੇ ਸੰਗੀਨ ਜੁਰਮ ਲਈ ਫਾਸਟ ਟਰੈਕ ਕੋਰਟਾਂ ਬੇਹੱਦ ਜ਼ਰੂਰੀ ਹਨ ਤਾਂ ਕਿ ਜਲਦ ਤੋਂ ਜਲਤ ਅਜਿਹੇ ਅਪਰਾਧੀਆਂ ਨੂੰ ਸਜ਼ਾ ਮਿਲ ਸਕੇ। ਤਿਆਗੀ ਨੇ ਆਖਿਆ ਕਿ ਉਹਨਾਂ ਨੂੰ ਦਿਲ ਤੋਂ ਦੁਖ ਹੈ ਜਦੋਂ ਮਾਨਵ ਅਧਿਕਾਰ ਵਾਲੇ ਅਜਿਹੇ ਘਿਣੋਣੇ ਅਪਰਾਧੀਆਂ ਦੇ ਹੱਕ ਵਿਚ ਨਾਲ ਖੜ੍ਹੇ ਹੁੰਦੇ ਹਨ । ਉਹਨਾਂ ਕਿਹਾ ਕਿ ਨਿਰਭਿਆ ਵੀ ਮਾਨਵ ਸੀ ਜਿਸ ਨਾਲ ਦੋਸ਼ੀਆਂ ਵੱਲੋਂ ਬੇਰਹਿਮੀ ਨਾਲ ਬਲਾਤਕਾਰ ਨੂੰ ਅੰਜਾਮ ਦਿੱਤਾ ਗਿਆ ਤੇ ਮਾਨਵ ਅਧਿਕਾਰ ਦੀ ਰੱਖਿਆ ਕਰਨ ਵਾਲੇ ਇਸ ਸਮੇਂ ਨਿਰਭਿਆ ਦੇ ਦੋਸ਼ੀਆਂ ਦੇ ਹੱਕ ਦੀ ਗੱਲ ਕਰਕੇ ਨਿਰਭਿਆ ਦੇ ਮਾਨਵ ਅਧਿਕਾਰ ਦੇ ਖਿਲਾਫ਼ ਨਜ਼ਰ ਆ ਰਹੇ ਨੇ। ਤਿਆਗੀ ਨੇ ਸਖਤ ਸ਼ਬਦਾਂ ‘ਚ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਦੀ ਨਿੰਦਿਆ ਕਰਦਿਆਂ ਕਿਹਾ ਕਿ ਮਾਨਵ ਅਧਿਕਾਰ ਦੇ ਨਾਮ ’ਤੇ ਵਪਾਰ ਕਰਨ ਵਾਲਿਆਂ ਖਿਲਾਫ਼ ਹਨ ਜੋ ਮੁਜ਼ਰਿਮਾਂ ਦੀ ਸਪੋਰਟ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਜ਼ਾ ਪਹਿਲਾਂ ਮਿਲਣੀ ਚਾਹੀਦੀ ਹੈ ਜਿਹਨਾਂ ਦੀ ਵਜਹ ਨਾਲ ਬਲਾਤਕਾਰ ਦੀਆਂ ਪੀੜਤਾਂ ਨੂੰ ਸਮੇਂ ਸਿਰ ਨਿਆਂ ਨਹੀਂ ਮਿਲ ਪਾਉਂਦਾ। ਇਸ ਮੌਕੇ ਨਵਦੀਪ ਗੁਪਤਾ ਅਤੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੰਗਨਾ ਰਣੌਤ ਦੇ ਉਸ ਬਿਆਨ ਦਾ ਸਮਰਥਨ ਕੀਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ‘‘ਜੇ ਨਿਰਭਿਆ ਦਾ ਦੋਸ਼ੀ ਨਬਾਲਿਗ ਹੈ ਤਾਂ ਜਦੋਂ ਉਸ ਨੇ ਬਲਾਤਕਾਰ ਕੀਤਾ ਸੀ ਕੀ ਉਹ ਬਲਾਤਕਾਰ ਕਰਨ ਦੇ ਕਾਬਲ ਸੀ ? ਫੇਰ ਉਸ ਨੂੰ ਕਿਹੜੇ ਹਿਸਾਬ ਨਾਲ ਨਬਾਲਿਗ ਦੱਸਿਆ ਜਾ ਸਕਦਾ ਹੈ। ਗੁਪਤਾ ਨੇ ਆਖਿਆ ਕਿ ਅਜਿਹੇ ਦੋਸ਼ੀਆਂ ਨੂੰ ਤਾਂ ਚੌਰਾਹੇ ’ਤੇ ਫ਼ਾਸੀ ਦੇਣੀ ਚਾਹੀਦੀ ਹੈ ਤਾਂ ਕਿ ਅਜਿਹੀ ਘਿਣੌਨੀ ਹਰਕਤ ਕਰਨ ਤੋਂ ਪਹਿਲਾਂ ਕੋਈ ਵੀ ਵਿਅਕਤੀ ਹਜ਼ਾਰ ਵਾਰ ਸੋਚੇ ਕਿ ਇਸ ਦਾ ਅੰਜਾਮ ਵਿਚ ਚੌਰਾਹੇ ਫ਼ਾਸੀ ਹੋਵੇਗੀ।