ਮਾਈ ਮੋਗਾ ਵੈੱਲਫੇਅਰ ਸੋਸਾਇਟੀ ਦੀ ਪਹਿਲ ’ਤੇ ਪ੍ਰਵਾਸੀ ਪੰਜਾਬੀ ਜਗਦੀਪ ਸਿੰਘ ਖੇਲ੍ਹਾ ਕਨੇਡਾ ਨੇ ਸ਼ਹਿਰ ਦੀਆਂ 11 ਬੱਚੀਆਂ ਨੂੰ ਗੋਦ ਲਿਆ,ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸਨਮਾਨਿਤ

Tags: 

ਮੋਗਾ,25 ਜਨਵਰੀ (ਜਸ਼ਨ):ਮਾਈ ਮੋਗਾ ਵੈੱਲਫੇਅਰ ਸੋਸਾਇਟੀ ਦੀ ਪਹਿਲ ’ਤੇ ਸਕੂਲੀ ਵਿਦਿਆਰਥਣਾਂ ਨੂੰ ਸਿੱਖਿਅਤ ਕਰਨ ਦੇ ਯਤਨਾਂ ਨੂੰ ਉਸ ਵੇਲੇ ਹੋਰ ਉਤਸ਼ਾਹ ਮਿਲਿਆ ਜਦੋਂ ਪ੍ਰਵਾਸੀ ਪੰਜਾਬੀ ਜਗਦੀਪ ਸਿੰਘ ਖੇਲ੍ਹਾ ਕਨੇਡਾ ਨੇ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੀਆਂ ਇਕ ਸਾਲ ਦੀ ਉਮਰ ਤੱਕ ਦੀਆਂ 11 ਬੱਚੀਆਂ ਨੂੰ ਅਪਣਾਉਂਦਿਆਂ ਉਹਨਾਂ ਦੀ ਸਿੱਖਿਆ ਦਾ ਸਾਰਾ ਖਰਚ ਉਠਾਉਣ ਦਾ ਐਲਾਨ ਕਰ ਦਿੱਤਾ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਸਿੰਘ ਦੇ ਮੋਗਾ ਦਫਤਰ ਵਿਚ ਪੁੱਜੇ ਜਗਦੀਪ ਸਿੰਘ ਖੇਲ੍ਹਾ ਕਨੇਡਾ ਨੇ ਆਖਿਆ ਕਿ ਉਹ ਮਾਈ ਮੋਗਾ ਵੈੱਲਫੇਅਰ ਸੋਸਾਇਟੀ ਵੱਲੋਂ ਪਿਛਲੇ ਦਿਨੀਂ ਗੋਧੇਵਾਲਾ ਵਿਖੇ ਕਰਵਾਏ ਲੋਹੜੀ ਦੇ ਸਮਾਗਮ ਵਿਚ ਸ਼ਰੀਕ ਹੋਏ ਸਨ ਜਿਸ ਦੌਰਾਨ ਸੋਸਾਇਟੀ ਵੱਲੋਂ ਲੜਕੀਆਂ ਨੂੰ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਖੁਲ੍ਹਵਾ ਕੇ ਦਿੱਤੇ ਗਏ ਸਨ ਜਿਸ ਕਰਕੇ ਉਹ ਸੁਸਾਇਟੀ ਦੇ ਇਸ ਯਤਨ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ ਅਤੇ ਉਹਨਾਂ ਲੋਹੜੀ ਵਾਲੇ ਦਿਨ ਦੇ ਸਮਾਗਮ ਦੌਰਾਨ ਮਨ ਹੀ ਮਨ  ਸ਼ਹਿਰ ਦੀਆਂ 11 ਬੱਚੀਆਂ ਨੂੰ ਅਪਨਾਉਣ ਦਾ ਫੈਸਲਾ ਕਰ ਲਿਆ ਸੀ ,ਜਿਸ ਤਹਿਤ ਉਹ ਇਹਨਾਂ 11 ਬੱਚੀਆਂ ਦੀ 14 ਸਾਲ ਦੀ ਉਮਰ ਤੱਕ 1000 ਰੁਪਏ ਪ੍ਰਤੀ ਸਾਲ ਹਰ ਬੱਚੀ ਦੇ ਖਾਤੇ ਵਿਚ ਜਮ੍ਹਾ ਕਰਵਾਉਣਗੇ ਤਾਂ ਕਿ ਵੱਡੀਆਂ ਹੋ ਕੇ ਇਹ ਲੜਕੀਆਂ ਇਸ ਰਾਸ਼ੀ ਨਾਲ ਉੱਚ ਸਿੱਖਿਆ ਹਾਸਲ ਕਰ ਸਕਣ। ਡਾ: ਹਰਜੋਤ ਨੇ ਪ੍ਰਵਾਸੀ ਪੰਜਾਬੀ ਜਗਦੀਪ ਸਿੰਘ ਖੇਲ੍ਹਾ ਦੀ ਸਿਫ਼ਤ ਕਰਦਿਆਂ ਆਖਿਆ ਕਿ ਪੰਜਾਬੀ ਚਾਹੇ ਕਿਸੇ ਵੀ ਦੇਸ਼ ਵਿਚ ਵੱਸਦੇ ਹੋਣ ,ਉਹ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਦੇ ਫਲਸਫ਼ੇ ’ਤੇ ਚੱਲਦਿਆਂ ਹਮੇਸ਼ਾ ਲੋਕ ਹਿਤਾਂ ਲਈ ਕਾਰਜਸ਼ੀਲ ਰਹਿੰਦੇ ਹਨ । ਇਸ ਮੌਕੇ ਮਾਈ ਮੋਗਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ: ਰਜਿੰਦਰ ਕੌਰ ਨੇ ਸ. ਜਗਦੀਪ ਸਿੰਘ ਖੇਲ੍ਹਾ ਨੂੰ ਸਨਮਾਨਿਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਪ੍ਰਵਾਸੀ ਪੰਜਾਬੀਆਂ ਨੂੰ ਵੀ ਸੁਸਾਇਟੀ ਦੇ ਮੈਂਬਰ ਬਣਾਉਣ ਦਾ ਐਲਾਨ ਕੀਤਾ ਤਾਂ ਕਿ ਪੰਜਾਬ ਦੇ ਹਿਤਾਂ ਲਈ ਵਧੇਰੇ ਯਤਨ ਕੀਤੇ ਜਾ ਸਕਣ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।