ਵਿਧਾਇਕ ਡਾ. ਹਰਜੋਤ ਕਮਲ ਨੇ ਲੰਢੇਕੇ ਸਹਿਕਾਰੀ ਸਭਾ ਦੇ ਚੁਣੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਉੱਪ ਪ੍ਰਧਾਨ ਪ੍ਰਦੀਪ ਸਿੰਘ ਗਿੱਲ ਰਾਜਾ ਨੂੰ ਸਨਮਾਨਿਤ ਕਰਦਿਆਂ ਆਖਿਆ ‘‘ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਸਹਿਕਾਰੀ ਸਭਾਵਾਂ ਅਹਿਮ ਰੋਲ ਅਦਾ ਕਰ ਰਹੀਆਂ ਨੇ’’

ਮੋਗਾ,25 ਜਨਵਰੀ (ਜਸ਼ਨ) ਕਿਰਸਾਨੀ ਲਈ ਵਰਦਾਨ ਬਣ ਰਹੀਆਂ ਕੋਆਪਰੇਟਿਵ ਸੁਸਾਇਟੀਆਂ ਦੀ ਚੋਣ ਪਰਿਕਿਰਿਆ ਦੌਰਾਨ   ਲੰਢੇਕੇ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਇਸ ਮੌਕੇ ਸਾਬਕਾ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਸਿੱਧੂ ਨੂੰ ਸੁਸਾਇਟੀ ਦਾ ਪ੍ਰਧਾਨ ਜਦਕਿ ਵਾਈਸ ਪ੍ਰਧਾਨ ਪ੍ਰਦੀਪ ਸਿੰਘ ਗਿੱਲ ਰਾਜਾ ਨੂੰ ਚੁਣਿਆ ਗਿਆ। ਸੁਸਾਇਟੀ ਲਈ ਕਮੇਟੀ ਮੈਂਬਰ ਜਸਬੀਰ ਸਿੰਘ,ਕਮੇਟੀ ਮੈਂਬਰ ਜੀਤ ਸਿੰਘ ਗਿੱਲ ਅਤੇ ਕਮੇਟੀ ਮੈਂਬਰ ਜੁਗਿੰਦਰ ਸਿੰਘ ਵੀ ਮਨੋਨੀਤ ਕੀਤੇ ਗਏ। ਚੁਣੇ ਗਏ ਇਹਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਨਮਾਨਿਤ ਕਰਨ ਦੀਆਂ ਰਸਮਾਂ ਵਿਧਾਇਕ ਡਾ. ਹਰਜੋਤ ਕਮਲ ਦੇ ਮੋਗਾ ਦਫਤਰ ਵਿਚ ਨਿਭਾਈਆਂ ਗਈਆਂ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ, ਗੁਰਜੀਤ ਸਿੰਘ ਲੰਢੇਕੇ,ਪਰਮਿੰਦਰ ਸਿੰਘ ਕਾਕਾ ਲੰਢੇਕੇ, ਰਵਿੰਦਰ ਸਿੰਘ ਰਾਜੂ ਲੰਢੇਕੇ,ਜਗਦੀਪ ਸਿੰਘ ਸੀਰਾ ਲੰਢੇਕੇ,ਦੀਸ਼ਾ ਬਰਾੜ, ਸਿਮਰਜੀਤ ਸਿੰਘ ਬਿੱਲਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ ਰੇਖ ਵਿਚ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਹਿਕਾਰੀ ਸਭਾਵਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਆਸਾਨ ਦਰਾਂ ’ਤੇ ਕਰਜ਼ਾ ਮੁਹੱਈਆ ਕਰਵਾਉਣ ਅਤੇ ਆਧੁਨਿਕ ਖੇਤੀ ਸੰਦਾਂ ’ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਹਾ ਹਰ ਕਿਸਾਨ ਤੱਕ ਪਹੁੰਚਾਉਣ ਦੇ ਮੰਤਵ ਦੀ ਪੂਰਤੀ ਹੋ ਸਕੇ। ਉਹਨਾਂ ਕਿਹਾ ਕਿ ਇਸ ਮੰਤਵ ਲਈ ਲੰਢੇਕੇ ਸਹਿਕਾਰੀ ਸਭਾ ਦੇ ਅਹੁਦੇਦਾਰ ਅਹਿਮ ਭੂਮਿਕਾ ਨਿਭਾਉਣਗੇ ਤਾਂ ਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਉਣ ਅਤੇ ਕਿਰਸਾਨੀ ਨੂੰ ਪੈਰਾਂ ਸਿਰ ਕਰਨ ਲਈ ਸਹਿਕਾਰੀ ਸਭਾਵਾਂ ਸਾਕਾਰਤਮਕ ਰੋਲ ਨਿਭਾਅ ਸਕਣ । ਉਹਨਾਂ ਸਹਿਕਾਰੀ ਸਭਾ ਲੰਢੇਕੇ ਦੇ ਸਮੂਹ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਆਖਿਆ ਕਿ ਇਹ ਮੈਂਬਰ ਕਿਸਾਨ ਹਿਤਾਂ ਲਈ ਇਕ ਟੀਮ ਵਾਂਗ ਕੰਮ ਕਰਨਗੇ  ਤਾਂ ਕਿ ਸਹਿਕਾਰਤਾ ਦੇ ਮੰਤਵ ਦੀ ਪੂਰਤੀ ਹੋ ਸਕੇ।