ਮੈਡਮ ਅਮਨਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਜਲਾਲਾਬਾਦ ਦੀ ਮੁਖੀ ਵਜੋਂ ਸੰਭਾਲਿਆ ਅਹੁਦਾ

ਧਰਮਕੋਟ,25 ਜਨਵਰੀ (ਜਸ਼ਨ): ਪੰਜਾਬ ਲੋਕ ਸੇਵਾ ਕਮਿਸ਼ਨ ਦੀ ਸਿੱਧੀ ਭਰਤੀ ਪਰਿਕਿਰਿਆ ਤਹਿਤ ਮੈਡਮ ਅਮਨਦੀਪ ਕੌਰ ਨੇ ਅੱਜ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੂਰਬੀ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ । ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿੰਡ ਸਰਪੰਚ ਅਮਰਜੀਤ ਸਿੰਘ ਖੇਲ੍ਹਾ ਅਤੇ ਸਕੂਲ ਦੇ ਸਮੁੱਚੇ ਸਟਾਫ਼ ਨੇ ਮੈਡਮ ਅਮਨਦੀਪ ਕੌਰ ਨੂੰ ਬੁੱਕੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਅਹੁਦਾ ਸੰਭਾਲਣ ਦੀਆਂ ਰਸਮੀਂ ਕਾਰਵਾਈਆਂ ਦੌਰਾਨ ਸਰਪੰਚ ਅਮਰਜੀਤ ਸਿੰਘ ਖੇਲ੍ਹਾ ,ਰਾਜਵੰਤ ਸਿੰਘ ਵਾਲੀਆ ਇੰਸਪੈਕਟਰ ਫੂਡ ਸਪਲਾਈ,ਰਤਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ ,ਇਕਬਾਲ ਸਿੰਘ ,ਹਰਜੀਤ ਸਿੰਘ ਅਤੇ ਤੇਜਿੰਦਰ ਸਿੰਘ , ਜਸਵੀਰ ਸਿੰਘ ਕਲਸੀ ਆਦਿ ਨੇ ਸੰਬੋਧਨ ਕਰਦਿਆਂ ਨਵ ਨਿਯੁਕਤ ਸਕੂਲ ਮੁਖੀ ਮੈਡਮ ਅਮਨਦੀਪ ਕੌਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਬੁਲਾਰਿਆਂ ਨੇ ਆਖਿਆ ਕਿ ਬੇਸ਼ੱਕ ਜਲਾਲਾਬਾਦ ਸਕੂਲ ਦੇ ਨਤੀਜੇ ਪਹਿਲਾਂ ਹੀ ਚੰਗੇਰੇ ਆ ਰਹੇ ਨੇ ਪਰ ਸਕੂਲ ਮੁਖੀ ਵਜੋਂ ਮੈਡਮ ਅਮਨਦੀਪ ਕੌਰ ਦੀ ਅਗਵਾਈ ‘ਚ ਸਕੂਲ ,ਹੋਰ ਉਚੇਰੀਆਂ ਮਜ਼ਿਲਾਂ ਸਰ ਕਰੇਗਾ। ਉਹਨਾਂ ਆਖਿਆ ਕਿ ਮੈਡਮ ਦੇ ਤਜ਼ਰਬੇ ,ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਸਿਰੜ ਸਦਕਾ ਇਸ ਸਾਲ ਸ਼ਤ ਪ੍ਰਤੀਸ਼ਤ ਨਤੀਜਿਆਂ ਦੀ ਪ੍ਰਾਪਤੀ ਕਰਕੇ ਸਿੱਖਿਆ ਸਕੱਤਰ ਿਕਸ਼ਨ ਕੁਮਾਰ ਕੁਮਾਰ ਦੇ ਸੁਪਨਿਆਂ ਦੀ ਪੂਰਤੀ ਕੀਤੀ ਜਾ ਸਕੇਗੀ। ਇਸ ਮੌਕੇ ਮੈਡਮ ਅਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਕੂਲ ਦੇ ਸਮੁੱਚੇੇ ਸਟਾਫ਼ ਦੇ ਸਹਿਯੋਗ ਨਾਲ ਇਕ ਟੀਮ ਵਾਂਗ ਵਿਚਰਦਿਆਂ ਉਹ ਪੂਰੀ ਸ਼ਕਤੀ ਨਾਲ ਸਕੂਲ ਨੂੰ ਪੂਰਨ ਸਮਾਰਟ ਸਕੂਲ ਬਣਾਉਣ ਅਤੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਦਿ੍ਰੜਤਾ ਨਾਲ ਯਤਨਸ਼ੀਲ ਰਹਿਣਗੇ। ਅੱਜ ਦੇ ਸਮਾਗਮ ਵਿਚ ਜਲਾਲਾਬਾਦ ਸਟਾਫ਼ ਤੋਂ ਇਲਾਵਾ ਸ. ਚਮਕੌਰ ਸਿੰਘ,ਚਰਨਜੀਤ ਕੌਰ,ਸਟੈਨੋ ਮਨਦੀਪ ਕੌਰ ,ਹਰਪ੍ਰੀਤ ਕੌਰ ,ਨਵਰੂਪਜੀਤ ਕੌਰ ,ਜਸਮੀਤ ਸਿੰਘ ਲੱਕੀ ,ਹਰਪ੍ਰੀਤ ਸਿੰਘ ,ਲਖਵਿੰਦਰ ਕੌਰ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।