ਸਾਹਿਤ ਸਭਾ ਭਲੂਰ ਦੀ ਸਾਹਿਤਕ ਮੀਟਿੰਗ ਦੌਰਾਨ ਧਾਰਮਿਕ ਗੀਤ ਦਾ ਪੋਸਟਰ ਕੀਤਾ ਰਿਲੀਜ਼

ਨੱਥੂਵਾਲਾ ਗਰਬੀ , 25 ਜਨਵਰੀ (ਜਸ਼ਨ)- ਸਾਹਿਤ ਸਭਾ ਭਲੂਰ (ਰਜਿ:) ਪੰਜਾਬ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਜਸਵੀਰ ਭਲੂਰੀਆ ਦੀ ਪ੍ਰਧਾਨਗੀ ਹੇਠ ਲਾਇਬ੍ਰੇਰੀ ਹਾਲ ਭਲੂਰ ਵਿਖੇ ਹੋਈ।ਮੀਟਿੰਗ ਦੌਰਾਨ ਜਿੱਥੇ ਸਾਹਿਤਕ ਵਿਚਾਰਾਂ ਕੀਤੀਆਂ ਗਈਆਂ ਉੱਥੇ ਹੀ ਉੱਘੇ ਸਾਹਿਤਕਾਰ ਜਸਵੀਰ ਭਲੂਰੀਆ ਦੀ ਕਲਮ ਤੋਂ ਉਪਜਿਆ ਧਾਰਮਿਕ ਗੀਤ “ਜੇ ਗਦਾਰ ਨਾ ਹੁੰਦੇ” ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਤਕਾਰ ਕੰਵਲਜੀਤ ਸਿੰਘ ਭੋਲਾ ਲੰਡੇ ਨੇ ਦੱਸਿਆ ਕਿ ਜਸਵੀਰ ਭਲੂਰੀਏ ਦੇ ਇਸ ਲਿਖੇ ਹੋਏ ਗੀਤ ਨੂੰ ਅੰਤਰਰਾਸ਼ਟਰੀ ਕਵਿਸ਼ਰੀ/ਢਾਡੀ ਜਥਾ ਸਾਧੂ ਸਿੰਘ ਧੰਮੂ ਧੂੜਕੋਟ ਵਾਲੇ ,ਬੀਬੀ ਚਰਨਜੀਤ ਕੌਰ ਖਾਲਸਾ,ਬੀਬੀ ਰਾਮਪ੍ਰੀਤ ਕੌਰ ਖਾਲਸਾ ਮੱਲਕੇ  ਅਤੇ ਸਾਰੰਗੀ ਵਾਦਕ  ਮਾਸਟਰ ਜਸਵਿੰਦਰ ਸਿੰਘ ਮਾਨਸਾ ਨੇ ਗਾਇਆ ਅਤੇ ਗੋਬਿੰਦ ਸਮਾਲਸਰ ਨੇ ਸੰਗੀਤਬੱਧ ਕੀਤਾ ਹੈ।ਇਸ ਮੌਕੇ ਤੇ ਸਾਰੇ ਸਾਹਿਤਕਾਰਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਸੰਗੀਤ ਦੀ ਦੁਨੀਆਂ ਵਿੱਚ ਫੈਲ ਰਹੀ ਹਿੰਸਾ,ਮਾਰਧਾੜ ਨੂੰ ਰੋਕਣ ਵਾਸਤੇ ਤੁਰੰਤ ਜਰੂਰੀ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਹੋਰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ।ਇਸ ਮੌਕੇ ਤੇ ਸਾਧੂ ਸਿੰਘ ਧੰਮੂ,ਜਸਵੀਰ ਭਲੂਰੀਆ, ਬੀਬੀ ਚਰਨਜੀਤ ਕੌਰ ਖਾਲਸਾ,ਬੀਬੀ ਰਾਮਪ੍ਰੀਤ ਕੌਰ ਖਾਲਸਾ, ਜਸਵਿੰਦਰ ਸਿੰਘ,ਕੰਵਲਜੀਤ ਭੋਲਾ,ਸਾਧੂ ਰਾਮ ਲੰਗੇਆਣਾ ,ਗੋਬਿੰਦ ਸਿੰਘ ਸਮਾਲਸਰ,ਸੱਤਪਾਲ ਕਿੰਗਰਾ, ਗੁਰਜੰਟ ਕਲਸੀ ਆਦਿ ਹਾਜ਼ਰ ਸਨ।