ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸੁਪਨੇ ‘ਮਜਬੂਤ ਭਾਰਤ’ ਦੇ ਨਿਰਮਾਣ ਲਈ ਭਾਰਤ ਸਰਕਾਰ ਦੇ ਫੈਸਲਿਆਂ ਦੇ ਸਮਰਥਨ ਦੀ ਲੋੜ : ਦੇਵਪ੍ਰਿਆ ਤਿਆਗੀ

ਮੋਗਾ,23 ਜਨਵਰੀ (ਜਸ਼ਨ ): ਰਾਸ਼ਟਰੀ ਸਵੈ ਸੇਵਕ ਸੰਘ ਦੇ ਉੱਘੇ ਕਾਰਜਕਰਤਾ ਦੇਵਪ੍ਰਿਆ ਤਿਆਗੀ ਦਾ ਆਖਣਾ ਏ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਮ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਰੂਪ ਵਿਚ ਇਤਿਹਾਸ ਦੇ ਪੰਨਿਆ ’ਤੇ ਅੰਕਿਤ ਅਤੇ ਅਮਰ ਹੈ। ਸਮਾਜ ਸੇਵੀ ਦੇਵਪ੍ਰਿਆ ਤਿਆਗੀ ਨੇ ਆਖਿਆ ਕਿ ਸੁਭਾਸ਼ ਚੰਦਰ ਬੋਸ ਨੇ ਨਾ ਸਿਰਫ਼ ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਬਲਕਿ ਆਜ਼ਾਦ ਹਿੰਦ ਫ਼ੌਜ ਦਾ ਗਠਨ ਕਰਕੇ ਅੰਗਰੇਜ਼ੀ ਸੈਨਾ ਨੂੰ ਵੀ ਖੁਲ੍ਹੀ ਚੁਣੌਤੀ ਦਿੱਤੀ। ਨੇਤਾ ਜੀ ਦਾ ਪੂਰਾ ਜੀਵਨ ਨੌਜਵਾਨਾਂ ਲਈ ਪ੍ਰਰੇਨਾ ਸਰੋਤ ਹੈ । ਤਿਆਗੀ ਨੇ ਆਖਿਆ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੀ ਸੁਭਾਸ਼ ਚੰਦਰ ਬੋਸ ਦਾ ਆਦਰ ਕਰਦੇ ਸਨ ਕਿਉਂਕਿ ਨੇਤਾ ਜੀ ਨੇ ਇਕ ਬਹਾਦਰ ਯੋਧਾ ਦੇ ਰੂਪ ਵਿਚ ਦੇਸ਼ ਦੀ ਸੇਵਾ ਕੀਤੀ। ਤਿਆਗੀ ਨੇ ਆਖਿਆ ਕਿ ਕਿਸੀ ਵੀ ਵਿਅਕਤੀ ਵਿਚ ਜਨਮਜਾਤ ਤੋਂ ਹੀ ਪ੍ਰਤੀਭਾ ਨਹੀਂ ਹੁੰਦੀ ਪਰ ਸਖਤ ਮਿਹਨਤ ਹੀ ਤਰੱਕੀ ਦਾ ਰਾਹ ਹੁੰਦੀ ਹੈ । ਤਿਆਗੀ ਨੇ ਕਿਹਾ ਕਿ ਸੁਭਾਸ਼ ਚੰਦਰ ਬੋਸ ਦੇ ਜਨਮਦਿਨ ’ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਨੇਤਾ ਜੀ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਲਈ ਸਾਨੂੰ ਰਾਸ਼ਟਰ ਵਿਰੋਧੀ ਤਾਕਤਾਂ ਤੋਂ ਕਿਨਾਰਾ ਕਰਕੇ ਦੇਸ਼ਹਿਤ ਵਿਚ ਲਏ ਗਏ ਭਾਰਤ ਸਰਕਾਰ ਦੇ ਫੈਸਲਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨਾਲ ਸਮਾਜਸੇਵੀ ਨਵਦੀਪ ਗੁਪਤਾ ਵੀ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।