ਡਿਪਟੀ ਕਮਿਸ਼ਨਰ ਮੋਗਾ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ ਵਿਖੇ ਸਪੈਸ਼ਲ ਬੱਚਿਆਂ ਦੇ ਸਮਾਰੋਹ ਦਾ ਉਦਘਾਟਨ

ਮੋਗਾ 23 ਜਨਵਰੀ:(ਜਸ਼ਨ):ਅੱਜ ਡਿਪਟੀ ਕਮਿਸ਼ਨਰ ਮੇੋਗਾ ਸ੍ਰੀ ਸੰਦੀਪ ਹੰਸ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ, ਮੋਗਾ ਵਿਖੇ, ਸਪੈਸ਼ਲ ਬੱਚਿਆਂ ਦਾ ਸਨਮਾਨ ਸਮਾਰੋਹ ਦਾ ਉਦਘਾਟਨ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਇਹ ਸਨਮਾਨ ਸਮਾਰੋਹ ਸਮਾਜਿਕ ਸੁਰੱਖਿਆ ਅਤੇ ਇਸਤਰੀ ‘ਤੇ ਬਾਲ ਵਿਕਾਸ ਵਿਭਾਗ, ਪੰਜਾਬ, ਜਿਲ੍ਹਾ ਪ੍ਰਸ਼ਾਸਨ ਮੋਗਾ ਅਤੇ ਰੈੱਡ ਕਰਾਸ ਮੋਗਾ ਦੇ ਸਾਂਝੇ ਤੌਰ ਤੇ ਕੀਤੇ ਗਏ ਯਤਨਾਂ ਸਦਕਾ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਇਸ ਮੌਕੇ ਸਪੈਸ਼ਲ ਬੱਚਿਆਂ ਨੂੰ ਕੋਟੀਆਂ, ਜੁਰਾਬਾਂ, ਦਸਤਾਨੇ, ਟੋਪੀਆਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਰੋਹ ਵਿੱਚ ਸਪੈਸ਼ਲ ਬੱਚਿਆਂ ਵੱਲੋ ਵੱਖੋ-ਵੱਖ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਜਿੰਨ੍ਹਾਂ ਵਿੱਚ ਰੈੱਡ ਕਰਾਸ ਸਕੂਲ ਦੇ ਬੱਚੇ, ਸ੍ਰੀ ਪ੍ਰਕਾਸ਼ ਸਪੈਸ਼ਲ ਸਕੂਲ ਮੋਗਾ, ਅੰਬਿਕਾ ਸਪੈਸ਼ਲ ਸਕੂਲ ਮੋਗਾ ਅਤੇ ਸਬੰਧਤ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਇਨ੍ਹਾਂ ਸਕੂਲਾਂ ਦੇ ਸਟਾਫ ਮੈਬਰ ਵੀ ਹਾਜ਼ਰ ਸਨ। ਇਸ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਨੇ ਸਪੈਸ਼ਲ ਸਕੂਲ ਦੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਵੇ ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇ।ਇਸ ਸਮਾਰੋਹ ਵਿੱਚ ਰਾਜਕਿਰਨ ਕੌਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਗਾ  ਰੈੱਡ ਕਰਾਸ ਸੈਕਟਰੀ ਡਾ. ਚੇਤਨ ਹੰਸ,ਪ ੍ਰੇਮ ਭੂਸ਼ਨ ਸਕੱਤਰ ਵੈੱਲ ਫੇਅਰ ਐਸੋਸੀਏਸ਼ਨ ਫਾਰ ਫਿਜੀਕਲ ਚੈਲਿੰਜਡ ਮੋਗਾ, ਸਿਵਲ ਸਰਜਨ ਮੋਗਾ, ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਗੋਧੇਵਾਲਾ ਆਦਿ ਹਾਜ਼ਰ ਸਨ।