ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਇੰਦਰਜੀਤ ਸਿੰਘ ਨੇ 52 ਪੇਂਡੂ ਸਿਹਤ ਡਿਸਪੈਸਰੀਆਂ ਨੂੰ ਸਾਢੇ ਤਿੰਨ ਲੱਖ ਦੇ ਕਰੀਬ ਦੀਆਂ 22 ਕਿਸਮ ਦੀਆਂ ਦਵਾਈਆਂ ਦੀ ਕੀਤੀ ਵੰਡ

ਮੋਗਾ 23 ਜਨਵਰੀ:(ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਮੈਨ ਇੰਦਰਜੀਤ ਸਿੰਘ (ਤਲਵੰਡੀ ਭੰਗੇਰੀਆਂ) ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਮੋਗਾ ਅਧੀਨ ਚੱਲ ਰਹੀਆਂ 52 ਪੇਡੂ ਸਿਹਤ ਡਿਸਪੈਸਰੀਆਂ ਨੂੰ 3 ਲੱਖ 31 ਹਜ਼ਾਰ 559 ਰੁਪਏ ਦੀਆਂ 22 ਕਿਸਮ ਦੀਆਂ ਦਵਾਈਆਂ ਵੰਡਣ ਸਮੇ ਆਖਿਆ ਕਿ ਪੰਜਾਬ ਸਰਕਾਰ ਪੇਡੂ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਤੰਦਰੁਸਤ ਮਿਸ਼ਨ ਪੰਜਾਬ ਵਰਗੀਆਂ ਮੁਹਿੰਮਾਂ ਰਾਹੀ ਪੰਜਾਬ ਵਿੱਚੋ ਮਿਲਾਵਟਖੋਰੀ ਖਤਮ ਕਰਨ ਲਈ ਅਤੇ ਪੰਜਾਬ ਵਾਸੀਆਂ ਨੂੰ ਸੁੱਧ ਚੀਜ਼ਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਵਧੀਆ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਲੋਕਾਂ ਤੱਕ ਪਹੁੰਚਾਉਣ ਨੂੰ ਵੀ ਯਕੀਨੀ ਬਣਾਇਆ ਹੈ। ਇਸ ਮੌਕੇ ਤੇ ਨੋਡਲ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਮੋਗਾ ਡਾ. ਰਕੇਸ਼ ਅਰੋੜਾ,ਸਾਂਰਗ ਸੁਪਰਡੈਟ ਜ਼ਿਲ੍ਹਾ ਪ੍ਰੀਸ਼ਦ ਮੋਗਾ ਸੁਨੀਲ, ਫਾਰਮਾਸਿਸਟ ਅਵਤਾਰ ਸਿੰਘ ਧੱਲੇਕੇ, ਗੁਰਤੇਜ ਸਿੰਘ, ਰੁਪਿੰਦਰ ਰਾੜ, ਸੁਖਮੰਦਰ ਸਿੰਘ, ਹਰਪ੍ਰੀਤ ਸਿੰਘ, ਵਿਜੈ ਧਵਸ , ਬਲਜਿੰਦਰ ਸਿੰਘ ਧੱਲੇਕੇ ਹਾਜ਼ਰ ਸਨ।