ਮਾਊਂਟ ਲਿਟਰਾ ਜ਼ੀ ਸਕੂਲ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ‘‘ਭਾਰਤੀ ਇਤਿਹਾਸ ਦੀਆਂ ਮਹਾਨ ਹਸਤੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਣਾ ਸਮੇਂ ਦੀ ਮੁੱਖ ਲੋੜ’’

ਮੋਗਾ, 23 ਜਨਵਰੀ (ਜਸ਼ਨ)-ਇਲਾਕੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਪੁਰਾਣੇ ਵਾਲਾ (ਮੋਗਾ) ਵੱਲੋਂ ਸਕੂਲ ਵਿਚ ਭਾਰਤੀ ਇਤਿਹਾਸ ਦੀ ਮਹਾਨ ਸ਼ਖਸ਼ੀਅਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਮਿਲ ਕੇ ਨੇਤਾ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਵਿਦਿਆਰਥੀਆਂ ਵੱਲੋਂ ਜਿਥੇ ਨੇਤਾ ਜੀ ਦੇ ਜੀਵਨ ਤੇ ਜਾਣੂ ਕਰਵਾਉਦੇ ਹੋਏ ਭਾਸ਼ਨ ਪੇਸ਼ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਰ ਅਨੁਜ ਗੁਪਤਾ ਨੇ ਦੱਸਿਆ ਕਿ ਨੇਤਾ ਜੀ ਦਾ ਜਨਮ 23 ਜਨਵਰੀ 1897 ਨੂੰ ਉੜੀਸਾ ਵਿਚ ਹੋਇਆ ਸੀ ਅਤੇ ਨੇਤਾ ਜੀ ਨੇ 1921 ਵਿਚ ਪ੍ਰਸ਼ਾਸਨਿਕ ਨੌਕਰੀ ਛੱਡ ਕੇ ਦੇਸ਼ ਦੀ ਸੇਵਾ ਲਈ ਕਦਮ ਚੁੱਕੇ ਸਨ ਅਤੇ ਉਹਨਾਂ ਦੀ ਦੇਸ਼ ਨੂੰ ਸਮਰਪਿਤ ਕ੍ਰਾਂਤਿਕਾਰੀ ਸੋਚ ਨੂੰ ਵੇਖਦੇ ਹੋਏ ਨੌਜਵਾਨਾਂ ਦਾ ਹਜੂਮ ਉਹਨਾਂ ਦੇ ਨਾਲ ਜੋੜਿਆ ਅਤੇ ਉਹਨਾਂ ਆਜ਼ਾਦ ਹਿੰਦ ਫੌਜ ਦਾ ਗਠਨ ਕਰਕੇ ਦੇਸ਼ ਦੀ ਆਜ਼ਾਦੀ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਤੇ ਡਾਇਰੈਕਟਰ ਅਨੁਜ ਗੁਪਤਾ ਨੇ ਨੇਤਾ ਜੀ ਵੱਲੋਂ ਬੋਲੇ ਜਾਂਦੇ ਵਚਨਾਂ ਬਾਰੇ ਜਾਣਕਾਰੀ ਦਿੱਤੀ। ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਸਕੂਲ ਵੱਲੋਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਲਈ ਸਮੇਂ-ਸਮੇਂ ਤੇ ਭਾਰਤੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀ ਮਹਾਨ ਯੋਧਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਣ। ਇਸ ਮੌਕੇ ਤੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।