‘ਨਾਗਰਿਕਤਾ ਸੋਧ ਕਾਨੂੰਨ’ ਤੋਂ ਬਾਅਦ ‘ਜਨ ਸੰਖਿਆ ਨਿਯੰਤਰਣ ਕਾਨੂੰਨ’ ਵੀ ਛੇਤੀ ਹੋਂਦ ਵਿਚ ਆਵੇ ਤਾਂ ਹੀ ਤੰਦਰੁਸਤ ਭਾਰਤ ਦਾ ਨਿਰਮਾਣ ਹੋ ਸਕੇਗਾ-:ਦੇਵਪ੍ਰਿਆ ਤਿਆਗੀ

Tags: 

ਮੋਗਾ,22 ਜਨਵਰੀ (ਜਸ਼ਨ ): ਰਾਸ਼ਟਰੀ ਸਵੈ ਸੇਵਕ ਸੰਘ ਦੇ ਉੱਘੇ ਕਾਰਜਕਰਤਾ ਦੇਵਪ੍ਰਿਆ ਤਿਆਗੀ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਜਨਸੰਖਿਆ ’ਤੇ ਨਿਯੰਤਰਣ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਸਰਕਾਰ ਨੂੰ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਜਿਸ ਨਾਲ ਆਬਾਦੀ ’ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਜਿਸ ਤਰਾਂ ਕੇਂਦਰ ਸਰਕਾਰ ਨੇ ਦਿ੍ਰੜਤਾ ਨਾਲ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾ ਕੇ ਜੰਮੂ ਕਸ਼ਮੀਰ ‘ਚ ਵਿਕਾਸ ,ਰੁਜ਼ਗਾਰ ,ਸਿੱਖਿਆ ,ਸਿਹਤ ਅਤੇ ਸੈਰਸਪਾਟੇ ਵਿਚ ਨਿੱਜੀ ਨਿਵੇਸ਼ ਹੋਣ ਨਾਲ  ਉੱਥੋਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਸ਼੍ਰੀ ਤਿਆਗੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਦੂਜਾ ਮਹੱਤਵਪੂਰਨ ਕਦਮ ‘ਨਾਗਰਿਕਤਾ ਸੋਧ ਕਾਨੂੰਨ 2019’ ਹੋਂਦ ਵਿਚ ਲਿਆਉਣਾ ਹੈ ,ਜਿਸ ਨਾਲ ਵਿਦੇਸ਼ਾਂ ਵਿਚ ਵਿਕਤਕਰੇ ਅਤੇ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਘੱਟ ਗਿਣਤੀ ਦੇ ਲੋਕਾਂ ਨੂੰ ਭਾਰਤ ਵਿਚ ਸ਼ਰਨ ਮਿਲਣੀ ਸੰਭਵ ਹੋ ਸਕੇਗੀ । ਸਮਾਜ ਸੇਵੀ ਦੇਵਿਪਆ ਤਿਆਗੀ ਦਾ ਮੰਨਣਾ ਹੈ ਕਿ ਅਜਿਹੇ ਕ੍ਰਾਂਤੀਕਾਰੀ ਕਾਨੂੰਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਆਬਾਦੀ ’ਤੇ ਨਿਯੰਤਰਣ ਪਾਉਣ ਲਈ ਤਜਬੀਜ਼ਤ ਕਾਨੂੰਨ ਵੀ ਛੇਤੀ ਹੋਂਦ ਵਿਚ ਆਉਣਾ ਚਾਹੀਦਾ ਹੈ ਤਾਂ ਕਿ ਇਕ ਹੀ ਬੱਚੇ ਦੀ ਨੀਤੀ ਸਦਕਾ ਗਰੀਬੀ ,ਭੁੱਖਮਰੀ ਅਤੇ ਬੇਰੋਜ਼ਗਾਰੀ ਨੂੰ ਠੱਲ ਪੈਣ ਦੇ ਨਾਲ ਨਾਲ ਦੇਸ਼ ਵਿਚ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ ਅਤੇ ਤੰਦਰੁਸਤ ਭਾਰਤ ਦਾ ਨਿਰਮਾਣ ਹੋ ਸਕੇਗਾ।