ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ ਦੇ ਤੀਸਰੇ ਦਿਨ ਸਕੂਲਾਂ ਵਿੱਚ ਕਰਵਾਏ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ

ਮੋਗਾ 22 ਜਨਵਰੀ(ਜਸ਼ਨ): ‘ਬੇਟੀ ਬਚਾਓ-ਬੇਟੀ ਪੜ੍ਹਾਓ‘ ਮੁਹਿੰਮ ਤਹਿਤ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਵਿਸ਼ੇਸ਼ ਯਤਨ ਜਾਰੀ ਹਨ, ਤਾਂ ਜੋ ਜ਼ਿਲ੍ਹੇ ਵਿੱਚ ਬੱਚੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ  ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ‘ਨੈਸ਼ਨਲ ਗਰਲ ਚਾਈਲਡ ਡੇ‘ ਨੂੰ ਸਮਰਪਿਤ ‘ਬੇਟੀ ਬਚਾਓ-ਬੇਟੀ ਪੜ੍ਹਾਓ ਸਪਤਾਹ‘ ਦੌਰਾਨ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਕਾਰਵਾਈ ਅਧੀਨ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰਕਾਰ ਦੀ ਬੇਟੀ ਪੜ੍ਹਾਓ ਬੇਟੀ ਬਚਾਓ ਸਕੀਮ ਦੀ ਇਹ ਪੰਜਵੀ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਇਸ ਹਫ਼ਤੇ ਦੇ ਤੀਸਰੇ ਦਿਨ 22 ਜਨਵਰੀ 2020 ਨੂੰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ, ਸਕੂਲੀ ਬੱਚਿਆਂ ਦੇ ਬੇਟੀ ਬਚਾਓ ਬੇਟੀ ਬਚਾਓ  ਵਿਸ਼ੇ ਤੇ ਪੋਸਟਰ, ਵਾਕ ਮੁਕਾਬਲੇ, ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ਤੋ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਸਕੂਲੀ ਕੰਧਾਂ ਤੇ ਪੇਟਿੰਗ ਮੁਕਾਬਲੇੇ ਆਦਿ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਪਤਾਹ ਵਿੱਚ  ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਪੁਤਲੀ ਤਮਾਸ਼ਾ ਆਦਿ ਮਾਧਿਅਮਾਂ ਦੁਆਰਾ ਵਿੱਚ ਲੜਕੇ ਅਤੇ ਲੜਕੀ ਵਿੱਚ ਸਮਾਨਤਾ ਬਾਰੇ ਚੇਤਨਤਾ ਪੈਦਾ ਵੀ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਹਫ਼ਤੇ ਦੇ 6ਵੇ ਦਿਨ 25 ਜਨਵਰੀ ਨੂੰ ਸਿਹਤ ਅਤੇ ਨਿਊਟ੍ਰੀਸ਼ੀਅਨ, ਐਮ.ਟੀ.ਬੀ. ਐਕਟ, ਐਨ.ਡੀ.ਟੀ. ਐਕਟ ਬਾਰੇ ਵਾਰਤਾਲਾਪ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇੱਥੇ ਇਹ ਵੀ ਜਿਕਰਯੋਗ ਹੈ ਕਿ ਹਫ਼ਤੇ ਦੇ ਆਖਰੀ ਦਿਨ ਵੱਖ-ਵੱਖ ਫੀਲਡਾਂ ਵਿੱਚ ਪ੍ਰੇਰਨਾਸਰੋਤ ਲੜਕੀਆਂ/ਇਸਤਰੀਆਂ  ਦੀਆਂ ਪ੍ਰੇਰਨਾਦਾਇਕ ਕਹਾਣੀਆਂ ਦਿਖਾਈਆਂ ਜਾਣਗੀਆਂ।