ਕੈਂਬਰਿਜ ਇੰਟਰਨੈਸ਼ਨ ਸਕੂਲ ਵਿਚ ‘ਰੋਡ ਸੇਫ਼ਟੀ ’ ਹਫਤੇ ਨੂੰ ਲੈ ਕੇ ਕੱਢੀ ਰੈਲੀ

ਮੋਗਾ,21 ਜਨਵਰੀ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ‘ਰੋਡ ਸੇਫ਼ਟੀ’ ਹਫ਼ਤਾ ਮਨਾਇਆ ਗਿਆ। ਇਸ ਪ੍ਰੋਗਰਾਮ ਤਹਿਤ ਵੱਖ ਵੱਖ ਦਿਨਾਂ ਦੌਰਾਨ ਵਖੋ ਵੱਖਰੀਆਂ ਗਤੀਵਿਧੀਆਂ ਕੀਤੀਆਂ ਗਈਆਂ,ਜਿਹਨਾਂ ਵਿਚ ਸਲੋਗਨ ਰਾਈਟਿੰਗ ,ਡੈਕਲੇਮੇਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਜੁਪੀਟਰ ਹਾਊਸ ਪਹਿਲੇ ,ਮਰਕਰੀ ਹਾਊਸ ਦੂਜੇ ਅਤੇ ਮਾਰਸ ਹਾਊਸ ਤੀਜੇ ਸਥਾਨ ’ਤੇ ਰਿਹਾ। ਰੈਲੀ ਵਿਚ ਨੌਵੀਂ ਅਤੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ । ਉਹਨਾਂ ਨੇ ਰੋਡ ਸੇਫ਼ਟੀ ਨਾਲ ਸਬੰਧਤ ਪੋਸਟਰ ਹੱਥਾਂ ਵਿਚ ਪਕੜੇ ਹੋਏ ਸਨ। ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸਤਵਿੰਦਰ ਕੌਰ ਨੇ ਦੱਸਿਆ ਕਿ ‘ਰੋਡ ਸੇਫਟੀ ’ ਵੀਕ ਨੂੰ ਲੈ ਕੇ ਉਹਨਾਂ ਨੇ ਬੱਚਿਆਂ ਦਰਮਿਆਨ ਵੱਖ ਵੱਖ ਮੁਕਾਬਲੇ ਕਰਵਾਏ ਅਤੇ ਵਿਦਿਆਰਥੀਆਂ ‘ਚ ਸਵੈ ਵਿਸ਼ਵਾਸ਼ ਭਰਿਆ ਅਤੇ ਆਮ ਨਾਗਰਿਕਾਂ ਨੂੰ ਵੀ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਉਹ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਕੂਲ ਵਿਚ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿੰਦੇ ਹਨ ਜਿਸ ਨਾਲ ਉਹ ਦੇਸ਼ ਦੇ ਵਧੀਆ ਨਾਗਰਿਕ ਬਣ ਸਕਣ। ਉਹਨਾਂ ਇਸ ਵਿਸ਼ੇਸ਼ ਹਫ਼ਤੇ ਵਿਚ ਮਿਹਨਤ ਕਰਨ ਵਾਲੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ।