ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਟਿੱਕਰਾਂ ਨੂੰੰ ਪਬਲਿਕ ਥਾਵਾਂ ਤੇ ਲਗਾਇਆ

ਮੋਗਾ 21 ਜਨਵਰੀ: 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਬੱਚੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਜ਼ਿਲ੍ਹੇ ਵਿੱਚ ਬੱਚੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ  ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ 'ਨੈਸ਼ਨਲ ਗਰਲ ਚਾਈਲਡ ਡੇ' ਨੂੰ ਸਮਰਪਿਤ 'ਬੇਟੀ ਬਚਾਓ-ਬੇਟੀ ਪੜ੍ਹਾਓ ਸਪਤਾਹ' ਦੌਰਾਨ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰਕਾਰ ਦੀ ਬੇਟੀ ਪੜ੍ਹਾਓ ਬੇਟੀ ਬਚਾਓ ਸਕੀਮ ਦੀ ਇਹ ਪੰਜਵੀ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਪਤਾਹ  ਦੇ ਦੂਸਰੇ ਦਿਨ ਅੱਜ ਮਿਤੀ 21 ਜਨਵਰੀ, 2020 ਨੂੰ ਜ਼ਿਲ੍ਹੇ ਦੇ ਆਂਗਣਵਾੜੀ ਸੈਟਰਾਂ ਦੇ ਵਰਕਰਾਂ ਰਾਹੀ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਤ ਫੇਰੀਆਂ ਅਤੇ ਰੈਲੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਦੇ ਨਾਲ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਟਿੱਕਰ ਨੂੰ ਹਰ ਘਰ, ਪਬਲਿਕ ਇਮਾਰਤਾਂ ਅਤੇ ਪੰਚਾਇਤ ਦਫਤਰਾਂ ਵਿਖੇ ਲਗਾਇਆ ਗਿਆ ਤਾਂ ਕਿ ਲੋਕਾਂ ਵਿੱਚ ਲੜਕਾ ਅਤੇ ਲੜਕੀ ਵਿੱਚ ਅਸਮਾਨਤਾ ਦੀ ਸੋਚ ਨੂੰ ਖਤਮ ਕੀਤਾ ਜਾ ਸਕੇ ਅਤੇ ਲੜਕਿਆਂ ਪ੍ਰਤੀ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਸੁਧਾਰਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪ੍ਰਭਾਤ ਫੇਰੀਆਂ, ਰੈਲੀਆਂ, ਡੋਰ ਟੂ ਡੋਰ ਜਾਗਰੂਕਤਾ ਮੁਹਿੰਮ, ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਟਿੱਕਰ ਨੂੰ ਹਰ ਘਰ, ਪਬਲਿਕ ਇਮਾਰਤਾਂ ਅਤੇ ਪੰਚਾਇਤ ਦਫਤਰਾਂ ਵਿਖੇ ਲਗਾਇਆ ਜਾਵੇਗਾ। ਇਸ ਤੋ ਇਲਾਵਾ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਗਰੂਕਤਾ ਪ੍ਰ਼ੋਗਰਾਮ, ਸਕੂਲੀ ਬੱਚਿਆਂ ਦੇ ਬੇਟੀ ਬਚਾਓ ਬੇਟੀ ਬਚਾਓ  ਵਿਸ਼ੇ ਤੇ ਪੋਸਟਰ, ਵਾਕ ਮੁਕਾਬਲੇ, ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ਤੋ ਇਲਾਵਾ ਸਕੂਲੀ ਵਿਦਿਆਰਥੀਆਂ ਦੇ ਸਕੂਲੀ ਕੰਧਾਂ ਤੇ ਪੇਟਿੰਗ ਮੁਕਾਬਲੇ ਆਦਿ ਕਰਵਾਏ ਜਾਣਗੇ।  ਉਨ੍ਹਾਂ ਦੱਸਿਆ ਕਿ ਇਸ ਹਫਤੇ ਦੌਰਾਨ ਨਵਜੰਮੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਲਿੰਗ ਅਨੁਪਾਤ 'ਚ ਸੁਧਾਰ ਲਿਆਉਣ ਲਈ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਹਫ਼ਤੇ ਦੇ ਆਖਰੀ ਦਿਨ ਜ਼ਿਲ੍ਹੇ ਦੀਆਂ ਪੜਾਈ ਅਤੇ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਲੜਕੀਆਂ, ਜ਼ਿਲ੍ਹਾ ਪੱਧਰ ਤੇ ਲੋਕਲ ਚੇਅਰਪਰਸਨ ਅਤੇ ਬਿਸਟ ਗਰਲ ਫਰੈਡਲੀ ਪੰਚਾਇਤ, ਬੈਸਟ ਸਕੂਲ ਮੈਨੇਜਮੈਟ ਕਮੇਟੀ, ਬੈਸਟ ਫਰੰਟ ਲਾਈਨ ਵਰਕਰ, ਸੁਪਰਵਾਈਜ਼ਰ, ਸੀ.ਡੀ.ਪੀ.ਓ.ਜ , ਐਨ.ਜੀ.ਓ.ਜ਼ ਨੂੰ ਸਨਮਾਨਿਤ ਕੀਤਾ ਜਾਵੇਗਾ।