ਕੋਟਈਸੇ ਖਾਂ ਦੇ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਦੇਖਿਆ ‘ਪ੍ਰੀਖਿਆ ‘ਤੇ ਚਰਚਾ’ ਦਾ ਲਾਈਵ ਪ੍ਰਸਾਰਨ

ਮੋਗਾ, 21 ਜਨਵਰੀ (ਜਸ਼ਨ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ  20 ਜਨਵਰੀ ਨੂੰ ‘ਪ੍ਰੀਖਿਆ ਤੇ ਚਰਚਾ’ ਲਾਈਵ ਪ੍ਰੋਗਰਾਮ  ਨੂੰ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ  ਕੋਟ-ਈਸੇ-ਖਾਂ ਦੇ ਵਿਦਿਆਰਥੀਆਂ  ਨੇ ਲਾਈਵ ਦੇਖਿਆ । ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੰਨਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਇਹ ਪ੍ਰਸਾਰਣ ਦੇਸ਼ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗਾ। ਸ਼੍ਰੀ ਮੋਦੀ ਨੇ ਬੱਚਿਆਂ ਨੂੰ ਨਵੀਆਂ ਤਕਨੀਕਾਂ  ਦਾ ਫਾਇਦਾ ਉਠਾਉਣ ਲਈ ਕਿਹਾ ਪਰ ਨਾਲ ਦੀ ਨਾਲ ਇਸ ਦੀ ਦੁਰਵਰਤੋਂ ਨਾ ਕਰਨ ਦੀ ਤਾਕੀਦ ਵੀ ਕੀਤੀ। ਸ਼੍ਰੀ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਚਰਚਾ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਪ੍ਰਧਾਨ ਮੰਤਰੀ ਵੱਲੋਂ ਸੁਝਾਏ ਗਏ ਤਰਕਾਂ ‘ਤੇ ਅਮਲ ਕਰਨ ਦਾ ਫੈਸਲਾ ਵੀ ਲਿਆ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨਾਲ ਪੀ੍ਰਖਿਆ ਨਾਲ ਸਬੰਧਿਤ ਸਿੱਧੀ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਘੱਟ ਤੋਂ ਘੱਟ ਇੱਕ ਘੰਟਾ  ਖੁਦ ਨੂੰ ਤਕਨੀਕ ਤੋਂ ਦੂਰ ਰੱਖਣ, ਇਸ ਨਾਲ ਉਨ੍ਹਾਂ ਦੇ ਜੀਵਨ ‘ਚ ਬਦਲਾਅ ਆਵੇਗਾ ਜਿਸ ਤੋਂ ਬੱਚੇ ਬੇਹੱਦ ਪ੍ਰਭਾਵਿਤ ਹੋਏ। ਪ੍ਰਧਾਨ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸਵੇਰੇ ਸਮੇਂ  ਸਿਰ ਉੱਠਣ ਲਈ ਵੀ ਪ੍ਰੇਰਿਤ ਕੀਤਾ। ਪ੍ਰਧਾਨ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਆਪਣਾ ਟੀਚਾ ਚੁਨਣ ਅਤੇ ਉਸ ਨੂੰੁ ਪ੍ਰਾਪਤ ਕਰਨ ਲਈ ਮਿਹਨਤ ਕਰਨ ਦੀ ਤਾਕੀਦ ਵੀ ਕੀਤੀ ਗਈ । ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਭਾਗ ਲੈਣ ਨੂੰ ਜ਼ਰੂਰੀ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਨਾਲ ਵਧੇਰੇ ਸਮਾਂ ਬਿਤਾਉਣ ਪ੍ਰੇਰਨਾ ਕੀਤੀ। ਲਾਈਵ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਆਪਣੀਆਂ ਮੁਸ਼ਕਿਲਾਂ ਆਪਣੇ ਮਾਤਾ-ਪਿਤਾ ਨਾਲ ਸਾਂਝੀਆਂ ਕਰਨ ਲਈ ਵੀ ਸੁਝਾਇਆ ਗਿਆ । ਲਾਈਵ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਕੋਲੋ ਵੱਖ-ਵੱਖ ਸਕੂਲਾਂ ਦੇ   ਬੱਚਿਆਂ ਨੇ ਪ੍ਰਸ਼ਨ ਪੁੱਛੇ, ਜਿਨ੍ਹਾਂ ਦੇ ਜਵਾਬ ਉਨ੍ਹਾਂ ਬਹੁਤ ਹੀ ਰੌਚਕ ਢੰਗ ਨਾਲ ਦਿੱਤੇ ।ਉਨਾਂ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਸਾਰੀਆ ਚੁਣੋਤੀਆਂ ਆਉਂਦੀਆਂ ਹਨ ਜਿਹਨਾਂ ਦਾ ਸਾਹਮਣਾ ਸਾਨੂੰ ਬਹੁਤ ਬਹਾਦਰੀ ਨਾਲ ਕਰਨਾ ਚਾਹੀਦਾ ਹੈ।

‘ਪ੍ਰੋਗਰਾਮ ਪ੍ਰੀਖਿਆ ’ਤੇ ਚਰਚਾ’ 2020 ਦਾ ਲਾਈਵ ਪ੍ਰੋਾਰਣ ਦੇਖਣ  ਉਪਰੰਤ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਤਰਾਂ ਹਰ ਸਾਲ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਰੂਬਰੂ ਹੋਣ ਦਾ ਉਦੇਸ਼ ਵਿਦਿਆਰਥੀਆਂ ਦਾ ਦੋਸਤ ਬਣ ਕੇ ਉਹਨਾਂ ਨੂੰ ਸਫ਼ਲ ਇਨਸਾਨ ਬਣਾਉਣਾ ਹੈ ਤਾਂ ਕਿ ਉਹ ਸਖਤ ਮਿਹਨਤ ਕਰਨ ਅਤੇ ਆਪਣੇ ਭਵਿੱਖ ਰਸ਼ਨਾ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਣ। ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਅਤੇ ਸਟਾਫ ਵੀ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪ੍ਰੀਖਿਆ ਤੋਂ ਪਹਿਲਾਂ ਦਿੱਤੇ ਗਏ ਟਿਪਸ ’ਤੇ ਅਮਲ ਕਰਨ ਦੀ ਪ੍ਰੇਰਨਾ ਕੀਤੀ।