ਅਧਿਅਪਕਾਂ ਦੀ ਪ੍ਰਤਿਭਾ ਨੂੰ ਨਿਖਾਰਣ ਲਈ ਸ੍ਰੀ ਹੇਮਕੁੰਟ ਸਕੂਲ ਵਿਖੇ ਲਗਾਈ ਅਧਿਆਪਕ ਵਰਕਸ਼ਾਪ

ਕੋਟਈਸੇ ਖਾਂ,20 ਜਨਵਰੀ (ਜਸ਼ਨ):ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਅਧਿਅਪਕਾਂ ਦੀ  ਪ੍ਰਤਿਭਾ ਨੂੰ ਨਿਖਾਰਣ ਲਈ ਕਲਾਸ ਰੂਮ ਮੈਨਜਮੈਂਟ ਅਤੇ 21ਵੀਂ ਸ਼ਤਾਬਦੀ ਸਕਿਲ ਵਿਸ਼ੇ ਤੇ ਵਰਕਸ਼ਾਪ ਰਿਸੋਰਸ ਪਰਸਨ ਮੈਡਮ ਨਮਰਤਾ ਪੰਥ ਦੁਆਰਾ ਲਗਾਈ ਗਈ। ਉਨ੍ਹਾਂ ਨੇ ਅਧਿਆਪਕਾਂ ਨੂੰ ਕਲਾਸ ਰੂਮ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ  ਕਰਨ ਬਾਰੇ, ਕਲਾਸ ਰੂਮ ਵਿੱਚ ਦਿਲਚਪਸੀ ਲੈਣ ਦੇ ਤਰੀਕਿਆਂ ਬਾਰੇ ਅਤੇ ਬੱਚਿਆ ਨੂੰ ਚੰਗੇ ਤਰੀਕਿਆਂ ਨਾਲ ਸਮਝਾਉਣ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ 21ਵੀਂ ਸਦੀ ਦੀ ਸਿੱਖਿਆਂ ਨੀਤੀ ਬਾਰੇ ਵੀ ਵਿਸਥਾਰਪੂਰਵਕ ਦੱਸਦੇ ਹੋਏ ਕਿਹਾ ਕਿ ਅਧਿਆਪਕ ਵਿਦਿਆਰਥੀ ਦੀ ਜਿੰਦਗੀ ਬਣਾਉਣ ਵਿੱਚ ਪੂਰਾ ਯੋਗਦਾਨ ਦਿੰਦੇ ਹਨ । ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੂਚੀ ਪੈਦਾ ਕਰਨ ਦੇ ਢੰਗ ਦੱਸਦੇ ਹੋਏ ਨਵੇਂ-ਨਵੇਂ ਤਰੀਕਿਆਂ ਤੋਂ ਜਾਣੂ ਕਰਵਾਇਆ ਤਾਂ ਜੋ ਬੱਚਿਆਂ ਦਾ ਕਲਾਸਰੂਮ ਪ੍ਰਤੀ ਡਰ ਨੰੁ ਮਨ ਵਿੱਚੋਂ ਕੱਢਿਆਂ ਜਾ ਸਕੇ ਅਤੇ ਕਲਾਸ ਦੇ ਮਾਹੌਲ ਨੰੁੂ ਰੌਚਕ  ਬਣਾਇਆ ਜਾ ਸਕੇ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਮੈਡਮ ਨਮਰਤਾ ਪੰਥ ਦਾ ਅਧਿਆਪਕਾਂ ਨੂੰ ਕਲਾਸ ਰੂਮ ਮਨੈਜਮੈਂਟ ਸਬੰਧੀ ਅਤੇ 21ਵੀਂ ਸਦੀਂ ਦੀਆਂ ਅਧਿਆਪਨ ਵਿਧੀਆਂ ਸੰਬੰਧੀ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਮ ਚਿੰਨ ਦੇ ਕੇ ਸਨਮਾਨਿਤ ਕੀਤਾ ।