ਸ਼੍ਰੀ ਹੇਮਕੁੰਟ ਸਕੂਲ ਵਿਖੇ ਸੀ.ਬੀ.ਐੱਸ.ਸੀ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ

ਕੋਟਈਸੇ ਖਾਂ,18 ਜਨਵਰੀ (ਜਸ਼ਨ):ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸੀ.ਬੀ.ਐੱਸ.ਸੀ ਵੱਲੋਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਸਕੂਲ ‘ਚ  ਬਾਇਉਲੋਜੀ  ਦੀ ਆਧੁਨਿਕ ਲੈਬ ਵਿੱਚ ਸੀ.ਬੀ.ਐੱਸ.ਈ ਦੇ ਐਕਸਟਰਨਲ ਐਗਜ਼ਾਮੀਨਰ ਅਤੇ ਆਬਜ਼ਰਵਰ ਦੀ ਮੌਜ਼ੂਦਗੀ ‘ਚ ਪੱਚੀ-ਪੱਚੀ ਦੇ ਬੈਂਚ ‘ਚ ਬੱਚਿਆਂ ਨੇ ਪੈ੍ਰਕਟੀਕਲ ਪ੍ਰੀਖਿਆਵਾਂ ਦਿੱਤੀਆਂ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਆਧੁਨਕਿ ਰੂਪ ‘ਚ ਤਿਆਰ ਕੀਤੀ ਗਈ ਲੈਬ ‘ਚ ਬੱਚੇ ਪ੍ਰੀਖਿਆਵਾਂ ਦੇ ਰਹੇ ਹਨ। ਬਾਇਉਲੋਜੀ ਐਗਜ਼ਾਮ ਦੇ ਲਈ ਐਕਸਟਰਨਲ ਸੋਨੀਆਂ ਗੋਇਲ ,ਇੰਨਟਰਨਲ ਦੇ ਲਈ ਅੰਮਿ੍ਰਤਨੀਰ ਕੌਰ ਨੰੁੂ ਨਿਯੁਕਤ ਕੀਤਾ ਗਿਆ ਹੈ, ਜਦਕਿ  ਅਬਜ਼ਰਵਰ  ਹਰਜੀਤ ਕੌਰ ਦੀ ਦੇਖ-ਰੇਖ ‘ਚ ਪ੍ਰੈਕਟੀਕਲ ਪ੍ਰੀਖਿਆਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਐਕਸਟਰਨਲ ਐਗਜ਼ਾਮੀਨਰ ਅਤੇ ਅਬਜ਼ਰਵਰ ਦੀ ਮੌਜ਼ੂਦਗੀ ‘ਚ ਹੇਮਕੁੰਟ ਸਕੂਲ ਦੇ ਵਿਦਿਆਰਥੀ ਪੂਰੇ ਆਤਮ ਵਿਸ਼ਵਾਸ ਅਤੇ ਤਿਆਰੀ  ਨਾਲ ਪ੍ਰੀਖਿਆਵਾਂ  ਦੇ ਰਹੇ ਹਨ  । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੁਨੀਸ਼ ਅਰੋੜਾ ਨੇ ਸ਼ੁੱਭ ਇਛਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਪੈ੍ਰਕਟੀਕਲ ਲੈਬ ਵਿੱਚ ਰਵਾਨਾ ਕੀਤਾ।