ਰੂਰਲ ਐਨ.ਜੀ.ਓ. ਬਲਾਕ ਧਰਮਕੋਟ ਦੀ ਚੋਣ ‘ਚ ਕੁਲਦੀਪ ਸੰਗਲਾ ਚੁਣੇ ਗਏ ਪ੍ਰਧਾਨ

ਮੋਗਾ/ਧਰਮਕੋਟ 17 ਜਨਵਰੀ (ਜਸ਼ਨ) : ਮੋਗਾ ਜਿਲ੍ਹੇ ਦੀ ਉਘੀ ਅਤੇ ਸਟੇਟ ਐਵਾਰਡੀ ਸੰਸਥਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਰਜਿ: ਮੋਗਾ ਵੱਲੋਂ ਆਪਣੇ ਨਿਰਧਾਰਤ ਪ੍ੋਗਰਾਮ ਅਨੁਸਾਰ ਬਲਾਕਾਂ ਦੀਆਂ ਚੋਣਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਅੱਜ ਗੁਅਰਦੁਆਰਾ ਸਿੰਘ ਸਭਾ ਪਿੰਡ ਸੰਗਲਾ ਵਿਖੇ ਬਲਾਕ ਧਰਮਕੋਟ ਦਾ ਚੋਣ ਇਜਲਾਸ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ, ਸੀਨੀਅਰ ਅਹੁਦੇਦਾਰ ਹਰਜਿੰਦਰ ਸਿੰਘ ਚੁਗਾਵਾਂ, ਦਵਿੰਦਰਜੀਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਬਰਾੜ ਦੀ ਦੇਖ ਰੇਖ ਹੇਠ ਸੰਪੰਨ ਹੋਇਆ । ਇਸ ਚੋਣ ਇਜ਼ਲਾਸ ਵਿੱਚ ਬਲਾਕ ਦੀਆਂ 25 ਪੇਂਡੂ ਕਲੱਬਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਚੋਣ ਇਜ਼ਲਾਸ ਵਿੱਚ ਆਪਣੇ ਪ੍ਧਾਨਗੀ ਭਾਸ਼ਣ ਵਿੱਚ ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਸੰਸਥਾ ਦੀ ਜਿਲ੍ਹਾ ਕਮੇਟੀ ਅਤੇ ਬਲਾਕ ਕਮੇਟੀ ਵੱਲੋਂ ਆਪਸੀ ਸਹਿਯੋਗ ਨਾਲ ਕੀਤੇ ਗਏ ਕੰਮਾਂ ਦਾ ਵਰਨਣ ਕਰਦਿਆਂ ਕਿਹਾ ਕਿ ਰੂਰਲ ਐਨ.ਜੀ.ਓ. ਪਿੰਡਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਬਲਾਕ ਅਤੇ ਜਿਲ੍ਹਾ ਪੱਧਰੀ ਸੰਗਠਨ ਹੈ ਅਤੇ ਪੂਰੇ ਪੰਜਾਬ ਵਿੱਚ ਸਿਰਫ ਮੋਗਾ ਜਿਲ੍ਹਾ ਹੀ ਅਜਿਹਾ ਹੈ, ਜਿੱਥੇ ਪਿੰਡਾਂ ਦੀਆਂ ਕਲੱਬਾਂ ਸੰਗਠਿਤ ਹਨ ਅਤੇ ਇੱਕ ਪਲੇਟਫਾਰਮ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਮਿਲ ਚੁੱਕਾ ਹੈ ਤੇ ਕਈ ਵਾਰ ਜਿਲ੍ਹਾ ਪ੍ਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਜਿੱਥੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾ ਕੇ ਸਰਕਾਰ ਅਤੇ ਆਮ ਲੋਕਾਂ ਵਿੱਚ ਕੜੀ ਦਾ ਕੰਮ ਕਰ ਰਹੀ ਹੈ, ਉਥੇ ਬਹੁਤ ਸਾਰੇ ਆਪਣੇ ਗੈਰ ਸਰਕਾਰੀ ਪ੍ੋਜੈਕਟਾਂ ਰਾਹੀਂ ਵੀ ਹਜਾਰਾਂ ਲੋਕਾਂ ਨੂੰ ਲਾਭ ਪਹੁੰਚਾ ਚੁੱਕੀ ਹੈ । ਉਹਨਾਂ ਦੱਸਿਆ ਕਿ ਰੂਰਲ ਐਨ.ਜੀ.ਓ. ਨੇ ਅੱਜ ਤੱਕ ਕੋਈ ਸਰਕਾਰੀ ਫੰਡ ਮੱਦਦ ਵਜੋਂ ਨਹੀਂ ਲਿਆ ਬਲਕਿ ਆਪਣੀ ਆਮਦਨ ਅਤੇ ਦਾਨ ਰਾਹੀਂ ਇਕੱਤਰ ਪੈਸੇ ਨਾਲ ਲੋਕਾਂ ਦੀ ਮੱਦਦ ਕਰ ਰਹੀ ਹੈ। ਇਸ ਮੌਕੇ ਬਲਾਕ ਪ੍ਧਾਨ ਹਰਦੇਵ ਸਿੰਘ ਸੰਗਲਾ ਨੇ ਚੋਣ ਇਜਲਾਸ ਵਿੱਚ ਪਹੁੰਚੀਆਂ ਕਲੱਬਾਂ ਦੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿੰਦਿਆਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਬਲਾਕ ਕਮੇਟੀ ਵੱਲੋਂ ਜਿਲ੍ਹਾ ਕਮੇਟੀ ਦੇ ਹਰ ਪ੍ੋਗਰਾਮ ਨੂੰ ਬੜੀ ਸ਼ਿੱਦਤ ਨਾਲ ਲਾਗੂ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਜਿਲ੍ਹਾ ਕਮੇਟੀ ਰਾਹੀਂ ਬਲਾਕ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਪ੍ੋਗਰਾਮ ਕਰਵਾਏ ਜਾਣਗੇ । ਉਹਨਾਂ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਕਮੇਟੀ ਦੀ ਚੋਣ ਕਰਵਾਉਣ ਦੇ ਅਧਿਕਾਰ ਜਿਲ੍ਹਾ ਕਮੇਟੀ ਨੂੰ ਦਿੱਤੇ। ਜਿਲ੍ਹਾ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਹਾਜਰ ਅਹੁਦੇਦਾਰਾਂ ਤੋਂ ਨਵੇਂ ਨਾਵਾਂ ਦੀ ਮੰਗ ਕੀਤੀ, ਜਿਸ ਅਨੁਸਾਰ ਸਰਬਸੰਮਤੀ ਨਾਲ ਹਰਦੇਵ ਸਿੰਘ ਸੰਗਲਾ ਨੂੰ ਚੇਅਰਮੈਨ, ਬਾਬਾ ਡਾ. ਜਸਵੰਤ ਸਿੰਘ ਨੂੰ ਸਰਪ੍ਸਤ, ਗੁਲਜਾਰ ਸਿੰਘ ਭਿੰਡਰ ਕਲਾਂ ਨੂੰ ਮੁੱਖ ਸਲਾਹਕਾਰ, ਕੁਲਦੀਪ ਸਿੰਘ ਸੰਗਲਾ ਨੂੰ ਪ੍ਧਾਨ, ਕੇਵਲ ਕਿ੍ਸ਼ਨ ਨਿਹਾਲਗੜ੍ਹ ਨੂੰ ਸੀ.ਮੀਤ ਪ੍ਧਾਨ, ਸੁਖਵੀਰ ਸਿੰਘ ਮੰਦਰ ਕਲਾਂ ਨੂੰ ਮੀਤ ਪ੍ਧਾਨ, ਪ੍ੇਮ ਕੁਮਾਰ ਸ਼ਰਮਾ ਨੂੰ ਜਨਰਲ ਸਕੱਤਰ, ਜਸਵਿੰਦਰ ਸਿੰਘ ਰਖਰਾ ਨੂੰ ਕੈਸ਼ੀਅਰ, ਬਲਜਿੰਦਰ ਸਿੰਘ ਕੰਬੋ ਖੁਰਦ ਨੂੰ ਜੱਥੇਬੰਦਕ ਸਕੱਤਰ, ਜਸਵੀਰ ਸਿੰਘ ਨਸੀਰੇਵਾਲਾ ਨੂੰ ਪ੍ੈਸ ਸਕੱਤਰ, ਜਸਪ੍ੀਤ ਸਿੰਘ ਕੋਟ ਈਸੇ ਖਾਂ ਨੂੰ ਆਡੀਟਰ ਅਤੇ ਸ਼ਮਸ਼ੇਰ ਸਿੰਘ ਸ਼ੇਰਪੁਰ ਤਾਇਬਾਂ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ । ਇਸ ਤੋਂ ਇਲਾਵਾ ਗੁਰਬਚਨ ਸਿੰਘ ਗਗੜਾ, ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਸੁਖਦੀਪ ਕੌਰ ਗਿੱਲ ਨੂਰਪੁਰ ਹਕੀਮਾਂ, ਗੁਰਧਿਆਨ ਸਿੰਘ ਮੰਦਰ, ਸੁਦਰਸ਼ਨ ਸਿੰਘ ਅਤੇ ਗੁਰਮੇਲ ਸਿੰਘ ਭਿੰਡਰਾਂ, ਰਾਮ ਸਿੰਘ ਜਾਨੀਆਂ, ਸੁਰਜੀਤ ਸਿੰਘ ਖਾਲਿਸਤਾਨੀ, ੁਘਵੀਰ ਸਿੰਘ ਜਾਨੀਆਂ, ਲਖਵੀਰ ਸਿੰਘ ਭੋਇੰਪੁਰ, ਸਤਨਾਮ ਸਿੰਘ ਸ਼ੇਰੇਵਾਲਾ, ਗੁਰਵਿੰਦਰ ਸਿੰਘ ਬੀਜਾਪੁਰ, ਸ਼ਿਵਕਮਲਦੀਪ ਸਿੰਘ ਨਿਹਾਲਗੜ੍ਹ, ਦਲਜੀਤ ਸਿੰਘ ਮਦਾਰਪੁਰ, ਹਰਜਿੰਦਰ ਸਿੰਘ ਕੋਟ ਮੁਹੰਮਦ ਖਾਂ, ਲਖਬੀਰ ਸਿੰਘ ਸ਼ੇਰਪੁਰ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਚੋਣ ਤੋਂ ਬਾਅਦ ਨਵੀਂ ਕਮੇਟੀ ਨੇ ਪ੍ਧਾਨ ਹਰਦੇਵ ਸਿੰਘ ਸੰਗਲਾ ਦੀ ਅਗਵਾਈ ਵਿੱਚ ਇਮਾਨਦਾਰੀ ਅਤੇ ਦਨਦੇਹੀ ਨਾਲ ਸਮਾਜ ਸੇਵੀ ਕੰਮ ਕਰਨ ਦੀ ਸਹੁੰ ਚੁੱਕੀ ਅਤੇ ਜਿਲ੍ਹਾ ਕਮੇਟੀ ਵੱਲੋਂ ਨਵੀਂ ਬਲਾਕ ਕਮੇਟੀ ਨੂੰ ਵਧਾਈ ਦਿੱਤੀ ਗਈ ।